ਸਾਢੇ ਚਾਰ ਕਰੋੜ ਦਾ ਕੈਮਰਾ, ਪਰ ਜਾਂਚ ਲਈ ਮਰੀਜ਼ ਨਹੀਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਰੀਜ਼ ਨਾ ਹੋਣ ਦਾ ਕਾਰਨ ਇਹ ਹੈ ਕਿ ਗਾਮਾ ਕੈਮਰੇ ਦੀ ਜਾਂਚ ਲਈ ਮਰੀਜ਼ ਮੈਡੀਕਲ ਕਾਲਜ ਹਸਪਤਾਲਾਂ ਤੋਂ ਹੀ ਰੈਫਰ ਕੀਤੇ ਜਾਂਦੇ ਹਨ।

Camera worth Rs 4 Crore

ਭੋਪਾਲ, ( ਪੀਟੀਆਈ) : ਹਮੀਦਿਆ ਹਸਪਤਾਲ ਦੇ ਨਿਊਕਲੀਅਰ ਮੈਡੀਸਨ ਵਿਭਾਗ ਵਿਚ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਗਾਮਾ ਕੈਮਰਾ ਨਾਲ ਮਰੀਜ਼ਾਂ ਨੂੰ ਖਾਸ ਲਾਭ ਨਹੀਂ ਮਿਲ ਰਿਹਾ ਹੈ। ਕਾਰਨ ਇਹ ਹੈ ਕਿ ਜਾਂਚ ਲਈ ਲੋੜੀਂਦੇ ਮਰੀਜ਼ ਨਹੀਂ ਲੱਭ ਰਹੇ। ਇਸ ਕਾਰਨ ਮਹੀਨੇ ਵਿਚ ਸਿਰਫ 15 ਦਿਨ ਹੀ ਜਾਂਚ ਹੋ ਰਹੀ ਹੈ। ਕੈਮਰੇ ਨਾਲ ਜਿਆਦਾਤਰ ਹਮੀਦਿਆ ਦੇ ਮਰੀਜ਼ਾਂ ਦੀ ਹੀ ਜਾਂਚ ਕੀਤੀ ਜਾ ਰਹੀ ਹੈ।  ਨਿਜੀ ਹਸਪਤਾਲ ਦੇ ਮਰੀਜ਼ਾਂ ਦੀ ਜਾਂਚ ਲਈ ਨਿਯਮ ਨਾ ਹੋਣ ਨਾਲ ਮਰੀਜ਼ ਆ ਨਹੀਂ ਪਾ ਰਹੇ।

ਹਮੀਦਿਆ ਹਸਪਤਾਲ ਵਿਚ ਤਿੰਨ ਸਾਲ ਪਹਿਲਾ ਇਹ ਕੈਮਰਾ ਲਗਾਇਆ ਗਿਆ ਸੀ। ਕੈਮਰੇ ਨਾਲ 24 ਘੰਟੇ ਜਾਂਚ ਕੀਤੀ ਜਾ ਸਕਦੀ ਹੈ। ਮਰੀਜ ਘੱਟ ਹੋਣ ਅਤੇ ਦਵਾਈ ਦੀ ਨਿਯਮਤ ਸਮੇਂ ਤੇ ਸਪਲਾਈ ਨਾ ਹੋਣ ਕਾਰਨ ਬਹੁਤ ਘੱਟ ਮਰੀਜ਼ਾਂ ਦੀ ਜਾਂਚ ਹੋ ਰਹੀ ਹੈ। ਔਸਤਨ ਸਿਰਫ 5 ਜਾਂ 6 ਮਰੀਜ਼ਾਂ ਦੀ ਹੀ ਜਾਂਚ ਕੀਤੀ ਜਾ ਰਹੀ ਹੈ। ਮਰੀਜ਼ ਨਾ ਹੋਣ ਦਾ ਕਾਰਨ ਇਹ ਹੈ ਕਿ ਗਾਮਾ ਕੈਮਰੇ ਦੀ ਜਾਂਚ ਲਈ ਮਰੀਜ਼ ਮੈਡੀਕਲ ਕਾਲਜ ਹਸਪਤਾਲਾਂ ਤੋਂ ਹੀ ਰੈਫਰ ਕੀਤੇ ਜਾਂਦੇ ਹਨ। ਭੋਪਾਲ ਵਿਚ ਗਾਂਧੀ ਮੈਡੀਕਲ ਕਾਲਜ ਤੋਂ ਇਲਾਵਾ ਏਮਸ ਦੇ ਮਰੀਜਾਂ ਦੀ ਜਾਂਚ ਇਥੇ ਕੀਤੀ ਜਾ ਰਹੀ ਹੈ।

ਸਾਰੇ ਮਰੀਜ਼ਾਂ ਦੀ ਜਾਂਚ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ। ਹਮੀਦਿਆ ਹਸਪਤਾਲ ਵਿਚ ਗਾਮਾ ਕੈਮਰੇ ਨਾਲ ਜਾਂਚ ਕਰਾਉਣ ਲਈ ਸਿਰਫ ਹਮੀਦਿਆ ਅਤੇ ਏਮਸ ਦੇ ਮਰੀਜ਼ ਆ ਰਹੇ ਹਨ। ਦੂਜੇ ਮੈਡੀਕਲ ਕਾਲਜਾਂ ਤੋਂ ਵੀ ਮਰੀਜ਼ਾਂ ਨੂੰ ਜਾਂਚ ਲਈ ਹਮੀਦਿਆ ਰੈਫਰ ਨਹੀਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭੋਪਾਲ ਦੇ ਨਿਜੀ ਹਸਪਤਾਲਾਂ ਦੇ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ। ਕਾਰਨ, ਤਿੰਨ ਸਾਲ ਵਿਚ ਗਾਮਾ ਕੈਮਰੇ ਨਾਲ ਜਾਂਚ ਲਈ ਦਰਾਂ ਹੀ ਤੈਅ ਨਹੀਂ ਕੀਤੀਆਂ ਜਾ ਸਕੀਆਂ। ਅਜਿਹੇ ਵਿਚ ਨਿਜੀ ਹਸਪਤਾਲ ਤੋਂ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ।

ਗਾਮਾ ਕੈਮਰੇ ਦੇ ਲਈ ਇਕ-ਇਕ ਹਫਤੇ ਦੇ ਅੰਤਰਾਲ ਤੇ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ। ਦਵਾਈਆਂ ਆਉਣ ਤੋਂ ਬਾਅਦ ਮਰੀਜ਼ਾਂ ਦੀ ਜਾਂਚ ਲਈ ਤਰੀਕ ਦਿਤੀ ਜਾਂਦੀ ਹੈ। ਇਕੋ ਜਿਹੇ ਮਰੀਜ਼ਾਂ ਨੂੰ ਇਕ ਦਿਨ ਬੁਲਾਇਆ ਜਾਂਦਾ ਹੈ। ਜਿਸ ਨਾਲ ਜਾਂਚ ਕਿਟ ਬੇਕਾਰ ਨਾ ਜਾਵੇ। ਇਕ ਹਫਤੇ ਦੀ ਦਵਾ ਲਗਭਗ ਇਕ ਲੱਖ ਰੁਪਏ ਦੀ ਪੈਂਦੀ ਹੈ। ਇਸ ਵਿਚ ਰੇਡਿਓਐਕਟਿਵ ਪਦਾਰਥ ਅਤੇ ਵੱਖ-ਵੱਖ ਅੰਗਾਂ ਦੀ ਜਾਂਚ ਲਈ ਕੋਲਡ ਕਿਟ ਵੀ ਸ਼ਾਮਲ ਹੈ।