ਐਸਬੀਆਈ 'ਚ ਹੁਣ ਗ੍ਰਾਹਕ ਐਫਡੀ 'ਤੇ ਲੈ ਸਕਣਗੇ 5 ਕਰੋੜ ਤੱਕ ਦਾ ਕਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸਟੇਟ ਬੈਂਕ ਨੇ ਇਸ ਸਹੂਲਤ ਨੂੰ ਸ਼ੁਰੂ ਕੀਤਾ ਹੈ। ਤੁਸੀਂ ਬੈਂਕ ਦੀ ਸ਼ਾਖਾ ਜਾਂ ਫਿਰ ਆਨਲਾਈਨ ਨੈਟਬੈਕਿੰਗ ਰਾਹੀ ਵੀ ਅਜਿਹਾ ਕਰ ਸਕਦੇ ਹੋ।

SBI

ਨਵੀਂ  ਦਿੱਲੀ, ( ਪੀਟੀਆਈ ) : ਭਾਰਤੀ ਸਟੇਟ ਬੈਂਕ ਵੱਲੋਂ ਦਿਤੀ ਜਾਣ ਵਾਲੀ ਸਹੂਲਤ ਅਧੀਨ ਹੁਣ ਗ੍ਰਾਹਕ ਅਪਣੇ ਫਿਕਸਡ ਡਿਪੋਜ਼ਿਟ 'ਤੇ ਆਸਾਨੀ ਨਾਲ ਕਰਜ ਲੈ ਸਕਣਗੇ। ਇਸ 'ਤੇ ਬਿਆਜ ਵੀ ਬੁਹਤ ਘੱਟ ਲਗੇਗਾ। ਬੈਂਕ ਦੇ ਗ੍ਰਾਹਕ ਐਫਡੀ ਦੀ ਕੁਲ ਜਮ੍ਹਾ ਰਕਮ ਤੇ 90 ਫ਼ੀ ਸਦੀ ਤੱਕ ਕਰਜ ਲੈ ਸਕਣਗੇ। ਕਰਜ ਦੀ ਵੱਧ ਤੋਂ ਵਧ ਹੱਦ 5 ਕਰੋੜ ਰੁਪਏ ਹੋਵੇਗੀ। ਜੇਕਰ ਤੁਹਾਡਾ ਐਫਡੀ ਖਾਤਾ ਹੈ ਤਾਂ ਆਸਾਨੀ ਨਾਲ ਕਰਜ ਲਈ ਅਪਲਾਈ ਕਰ ਸਕਦੇ ਹੋ।

ਭਾਰਤੀ ਸਟੇਟ ਬੈਂਕ ਨੇ ਇਸ ਸਹੂਲਤ ਨੂੰ ਸ਼ੁਰੂ ਕੀਤਾ ਹੈ। ਤੁਸੀਂ ਬੈਂਕ ਦੀ ਸ਼ਾਖਾ ਜਾਂ ਫਿਰ ਆਨਲਾਈਨ ਨੈਟਬੈਕਿੰਗ ਰਾਹੀ ਵੀ ਅਜਿਹਾ ਕਰ ਸਕਦੇ ਹੋ। ਕਰਜ ਲੈਣ ਦੀ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦਾ ਚਾਰਜ ਵੀ ਨਹੀਂ ਲਗੇਗਾ। ਐਸਬੀਆਈ ਦੇ ਜਿਨ੍ਹਾਂ ਗ੍ਰਾਹਕਾਂ ਨੂੰ ਕਰਜ ਮਿਲੇਗਾ ਉਨ੍ਹਾਂ ਵਿਚ ਸਿੰਗਲ ਜਾਂ ਸਾਂਝੇ ਖਾਤਾ ਧਾਰਕ, ਜਿਨ੍ਹਾਂ ਕੋਲ ਮਿਆਦੀ ਜਮ੍ਹਾ ਰਕਮ ਹੈ, ਸਪੈਸ਼ਲ ਟਰਮ ਡਿਪੌਜਿਟ, ਆਰਡੀ, ਐਨਆਰਈ, ਐਨਆਰਓ, ਆਰਐਫਸੀ ਖਾਤਾ ਖੋਲ੍ਹ ਰੱਖਿਆ ਹੈ। ਹਾਲਾਂਕਿ ਆਨਲਾਈਨ ਪ੍ਰਕਿਰਿਆ ਸਿਰਫ ਮਿਆਦੀ ਅਤੇ ਵਿਸ਼ੇਸ਼ ਮਿਆਦੀ ਜਮ੍ਹਾ ਰਕਮ ਲਈ ਸਿੰਗਲ ਖਾਤਾਧਾਰਕਾਂ ਲਈ ਹੋਵੇਗੀ।

ਖਾਤਾਧਾਰਕਾਂ ਦੇ ਖਾਤੇ ਵਿਚ ਘੱਟ ਤੋਂ ਘੱਟ 30 ਹਜ਼ਾਰ ਰੁਪਏ ਦੀ ਰਕਮ ਹੋਣੀ ਚਾਹੀਦੀ ਹੈ। ਇੰਨੀ ਰਕਮ ਹੋਣ ਤੇ ਗ੍ਰਾਹਕਾਂ ਨੂੰ 25 ਹਜ਼ਾਰ ਰੁਪਏ ਤੱਕ ਦਾ ਕਰਜ ਮਿਲ ਜਾਵੇਗਾ। ਕਰਜ ਲਈ ਗਈ ਰਕਮ ਤੇ 1 ਫ਼ੀ ਸਦੀ ਵਿਆਜ ਦੇਣਾ ਪਵੇਗਾ। ਗ੍ਰਾਹਕ ਤਿੰਨ ਤੋਂ ਪੰਜ ਸਾਲ ਵਿਚ ਕਰਜ ਦੀ ਰਕਮ ਚੁਕਾ ਸਕਦੇ ਹਨ। ਇਸ ਦੇ ਨਾਲ ਹੀ ਬੈਂਕ ਕਿਸੇ ਤਰ੍ਹਾਂ ਦੀ ਪੈਨਲਟੀ ਵੀ ਨਹੀਂ ਲਗਾਉਂਦਾ ਹੈ।