ਕੇਂਦਰ ਸਰਕਾਰ ਨਾਲ ਮਿਲ ਕੇ ਸ਼ੁਰੂ ਕਰੋ ਇਹ ਬਿਜ਼ਨੈਸ, ਹਰ ਮਹੀਨੇ ਹੋਵੇਗੀ ਮੋਟੀ ਕਮਾਈ!
ਜਨ ਔਸ਼ਧੀ ਕੇਂਦਰ ਲਈ ਆਨਲਾਈਨ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ।
Business opportunity start janaushadhi kendra with help of modi government and earn
ਨਵੀਂ ਦਿੱਲੀ: ਜੇ ਤੁਸੀਂ ਲੋਕਾਂ ਦੀ ਮਦਦ ਦੇ ਨਾਲ-ਨਾਲ ਅਪਣਾ ਖੁਦ ਦਾ ਬਿਜ਼ਨੈਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇਕ ਬਿਹਤਰ ਮੌਕਾ ਹੈ। ਤੁਸੀਂ ਕੇਂਦਰ ਸਰਕਾਰ ਦੀ ਮਦਦ ਨਾਲ ਜਨ ਸਿਹਤ ਕੇਂਦਰ ਖੋਲ੍ਹ ਸਕਦੇ ਹੋ। ਇਸ ਬਿਜ਼ਨੈਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਮੋਦੀ ਸਰਕਾਰ ਇਸ ਨੂੰ ਖੋਲ੍ਹਣ ਲਈ 2.50 ਲੱਖ ਰੁਪਏ ਦੀ ਮਦਦ ਵੀ ਕਰ ਰਹੀ ਹੈ। ਫਿਲਹਾਲ ਦੇਸ਼ ਭਰ ਵਿਚ ਹੁਣ ਤਕ 5500 ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਖੁੱਲ੍ਹ ਚੁੱਕੇ ਹਨ।
ਜਨ ਔਸ਼ਧੀ ਕੇਂਦਰ ਲਈ ਆਨਲਾਈਨ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਵੈਬਸਾਈਟ 'ਤੇ ਜਾਣਾ ਪਏਗਾ ਅਤੇ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਨਾ ਪਵੇਗਾ। ਇਸ ਤੋਂ ਬਾਅਦ ਤੁਸੀਂ ਲੋੜੀਂਦੇ ਦਸਤਾਵੇਜ਼ ਅਪਲੋਡ ਕਰ ਸਕਦੇ ਹੋ ਅਤੇ ਆਪਣਾ ਫਾਰਮ ਜਮ੍ਹਾਂ ਕਰ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।