ਨਵੇਂ ਸਾਲ ‘ਤੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਖਾਤੀਆਂ ਵਿਚ ਜਮਾਂ ਹੋਵੇਗਾ 239 ਕਰੋੜ ਦਾ ਕਲੇਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਕਰਜ਼ ਮਾਫ਼ੀ ਤੋਂ ਬਾਅਦ ਹੁਣ ਕਿਸਾਨਾਂ ਨੂੰ ਨਵੇਂ ਸਾਲ.....

Farmer

ਰਾਜਸਥਾਨ (ਭਾਸ਼ਾ): ਰਾਜਸਥਾਨ ਵਿਚ ਕਰਜ਼ ਮਾਫ਼ੀ ਤੋਂ ਬਾਅਦ ਹੁਣ ਕਿਸਾਨਾਂ ਨੂੰ ਨਵੇਂ ਸਾਲ ਉਤੇ ਇਕ ਹੋਰ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਖ਼ਬਰ ਹੈ ਕਿ ਸਾਲ 2019 ਦੇ ਪਹਿਲੇ ਹੀ ਹਫ਼ਤੇ ਵਿਚ ਬਾਡ਼ਮੇਰ ਜਿਲ੍ਹੇ ਦੇ ਕਿਸਾਨਾਂ ਦੇ ਖਾਂਤੇ ਵਿਚ ਕੁਲ 239 ਕਰੋੜ ਬੀਮਾ ਕਲੇਮ ਜਮਾਂ ਹੋਣ ਵਾਲਾ ਹੈ। ਬੀਮਾ ਕੰਪਨੀਆਂ ਨੇ ਸਾਲ 2017 ਦਾ ਖਰੀਫ ਫਸਲ ਬੀਮਾ ਜਾਰੀ ਕਰ ਦਿਤਾ ਹੈ। ਇਹੀ ਨਹੀਂ ਇਸ ਵਾਰ ਬੀਮਾ ਕੰਪਨੀਆਂ ਨੇ ਫਸਲ ਦੀ ਬੀਮਾ ਰਾਸ਼ੀ ਨੂੰ ਵੀ ਵਧਾਇਆ ਹੈ, ਜਿਸ ਦੇ ਨਾਲ ਕਿਸਾਨਾਂ ਨੂੰ ਗੁਜ਼ਰੇ ਸਾਲਾਂ ਦੇ ਮੁਕਾਬਲੇ ਦੁਗਣਾ ਫਾਇਦਾ ਹੋ ਸਕਦਾ ਹੈ।

ਬਾਡ਼ਮੇਰ ਜਿਲ੍ਹੇ ਦੀ ਗੱਲ ਕਰੀਏ ਤਾਂ ਇਥੇ ਦੇ ਕਿਸਾਨਾਂ ਲਈ ਬੀਮਾਯੁਕਤ ਫ਼ਸਲ ਦਾ ਕਲੇਮ 5 ਗੁਣਾ ਵਧਾ ਦਿਤਾ ਗਿਆ ਹੈ। ਬਾਡ਼ਮੇਰ ਵਿਚ ਜਿਥੇ ਬਾਜ਼ਰੇ ਦੀ ਕਲੇਮ ਰਾਸ਼ੀ ਕਰੀਬ 3900 ਰੁ ਸੀ, ਉਹ ਹੁਣ 19000 ਰੁ ਪ੍ਰਤੀ ਹੈਕਟੇਅਰ ਕਰ ਦਿਤੀ ਗਈ ਹੈ। ਇਸੇ ਤਰ੍ਹਾਂ ਜਵਾਰ ਦੀ 20 ਹਜਾਰ, ਗਵਾਰ ਦੀ 20,500, ਮੂੰਗੀ 14,500, ਮੋਠ 14,500 ਅਤੇ ਤਿੱਲ ਦੀ 14 ਹਜਾਰ ਰੁ ਬੀਮਾ ਕਲੇਮ ਰਾਸ਼ੀ ਤੈਅ ਕੀਤੀ ਗਈ ਹੈ। ਖਬਰ ਹੈ ਕਿ ਸਾਲ 2017 ਵਿਚ ਬਾਡ਼ਮੇਰ ਦੇ ਇਕ ਕਿਸਾਨ ਨੂੰ ਇਕ ਲੱਖ ਰੁ ਤੋਂ ਜ਼ਿਆਦਾ ਦਾ ਖਰੀਫ ਫਸਲ ਬੀਮਾ ਕਲੇਮ ਮਿਲੇਗਾ।

ਦਰਅਸਲ ਖਰੀਫ 2018 ਦਾ ਇੰਸ਼ੋਰੇਂਸ ਕੰਪਨੀਆਂ ਵਲੋਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਤਹਿਤ ਬੀਮਾ ਕਰਕੇ ਰੱਖਿਆ ਹੈ। ਅਜਿਹੇ ਵਿਚ ਪਹਿਲੀ ਵਾਰ ਬੀਮਾਯੁਕਤ ਰਾਸ਼ੀ ਵਧਾਏ ਜਾਣ ਨਾਲ ਕਿਸਾਨਾਂ ਨੂੰ ਦੁਗਣਾ ਫਾਇਦਾ ਮਿਲੇਗਾ। ਇਸ ਵਾਰ ਸੰਪੂਰਨ ਜਿਲ੍ਹੇ ਵਿਚ ਅਕਾਲ ਤੋਂ ਖਰੀਫ ਫ਼ਸਲ ਬੀਮਾ 2018 ਦੀ ਇਹ ਰਾਸ਼ੀ 500 ਕਰੋੜ ਰੁਪਏ ਦੇ ਕਰੀਬ ਜਾਰੀ ਹੋਣ ਦੀ ਸੰਭਾਵਨਾ ਹੈ। ਇਹ ਪੈਸਾ ਸਾਲ 2019 ਵਿਚ ਦਿਤਾ ਜਾਣਾ ਹੈ।