ਜੇ ਪਾਕਿਸਤਾਨ ਖ਼ੁਦ ਅਤਿਵਾਦ ਨਾਲ ਨਹੀਂ ਲੜ ਸਕਦਾ ਤਾਂ ਭਾਰਤ ਦੀ ਮਦਦ ਕਿਉਂ ਨਹੀਂ ਲੈਂਦਾ: ਰਾਜਨਾਥ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਜੇਕਰ ਦੇਸ਼ ਅੰਦਰ ਪੈਦਾ ਹੋ ਰਹੇ ਅਤਿਵਾਦ ਨੂੰ ਅਪਣੇ ਦਮ 'ਤੇ ਨਹੀਂ ਰੋਕ ਸਕਦਾ..........

Rajnath Singh

ਮਥੁਰਾ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਜੇਕਰ ਦੇਸ਼ ਅੰਦਰ ਪੈਦਾ ਹੋ ਰਹੇ ਅਤਿਵਾਦ ਨੂੰ ਅਪਣੇ ਦਮ 'ਤੇ ਨਹੀਂ ਰੋਕ ਸਕਦਾ ਤਾਂ ਅਪਣੇ ਗੁਆਂਢੀ ਦੇਸ਼ ਭਾਰਤ ਦਾ ਸਹਿਯੋਗ ਮੰਗ ਲਏ। ਉਨ੍ਹਾਂ ਕੋਲੋਂ ਪੁਛਿਆ ਗਿਆ ਸੀ ਕਿ (ਪਾਕਿ ਵਿਚ ਨਵੀਂ ਸਰਕਾਰ ਬਣਨ ਮਗਰੋਂ) ਭਾਰਤ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਦੇ ਮੁੱਣੇ 'ਤੇ ਗੱਲਬਾਤ ਕਰਨ ਤੋਂ ਕਿਉਂ ਕਤਰਾਂਉਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਹ ਇਥੇ ਇਕ ਨਿਜੀ ਯੂਨੀਵਰਸਿਟੀ ਦੇ ਕੰਨਵੋਕੇਸ਼ਨ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਆਏ ਸਨ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਕਿਸੇ ਤੋਂ ਵੀ, ਕਿਸੇ ਵੀ ਵਿਸ਼ੇ 'ਤੇ ਗੱਲ ਕਰਨ ਤੋਂ ਕੋਈ ਪਰਹੇਜ਼ ਨਹੀਂ ਹੈ ਅਤੇ ਜਿਥੋਂ ਤਕ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਬਣਾਈ ਰੱਖਣ ਲਈ ਪਾਕਿ ਨਾਲ ਗੱਲਬਾਤ ਕਰਨ ਦਾ ਸਵਾਲ ਹੈ ਤਾਂ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਬਸ਼ਰਤੇ, ਪਾਕਿਸਤਾਨ ਅਪਣੇ ਦੇਸ਼ ਵਿਚ ਪੈਦਾ ਹੋ ਰਹੇ ਅਤਿਵਾਦ ਨੂੰ ਰੋਕ ਦੇਵੇ ਜਾਂ ਇਹ ਭਰੋਸਾ ਦਿਵਾਏ ਕਿ ਉਹ ਵੀ ਅਤਿਵਾਦ ਵਿਰੁਧ ਸੰਘਰਸ਼ ਕਰੇਗਾ। ਗ੍ਰਹਿਮੰਤਰੀ ਨੇ ਕਿਹਾ ਕਿ ਪਾਕਿਸਤਾਨ ਜੇਕਰ ਇਹ ਵਿਸ਼ਵਾਸ ਦਿਵਾਏ ਕਿ ਅਤਿਵਾਦ ਨੂੰ ਅਪਣੀ ਧਰਤੀ 'ਤੇ ਪੈਦਾ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਗੱਲਬਾਤ ਜ਼ਰੂਰ ਹੋਵੇਗੀ।

ਸਿੰਘ ਨੇ ਕਿਹਾ ਕਿ ਜੇਕਰ ਅਫ਼ਗਾਨਿਸਤਾਨ ਵਿਚ ਅਮਰੀਕਾ ਦਾ ਸਹਿਯੋਗ ਲੈ ਕੇ ਤਾਲਿਬਾਨ ਵਿਰੁਧ ਲੜਾਈ ਲੜੀ ਜਾ ਸਕਦੀ ਹੈ ਤਾਂ ਪਾਕਿਸਤਾਨ ਭਾਰਤ ਦੀ ਮਦਦ ਨਾਲ ਅਪਣੇ ਹੀ ਦੇਸ਼ ਵਿਚ ਅਤਿਵਾਦ ਨਾਲ ਕਿਉਂ ਨਹੀਂ ਲੜ ਸਕਦਾ। ਰਾਮ ਮੰਦਰ ਉਸਾਰੀ ਦੇ ਸਵਾਲ 'ਤੇ ਕੁਝ ਵੀ ਸਿੱਧਾ ਕਹਿਣ ਤੋਂ ਬਚਦੇ ਹੋਏ ਉਨ੍ਹਾਂ ਕਿਹਾ ਕਿ ਰਾਮ ਮੰਦਰ ਬਣੂਗਾ ਤਾਂ ਸਾਨੂੰ ਸਾਰਿਆਂ ਨੂੰ ਬੇਹੱਦ ਖ਼ੁਸ਼ੀ ਹੋਵੇਗੀ। ਮੰਦਰ ਬਨਣਾ ਚਾਹੀਦੈ।              (ਪੀਟੀਆਈ)

ਇਸ ਤਰ੍ਹਾਂ ਵਿਸ਼ਵ ਹਿੰਦੂ ਪਰੀਸ਼ਦ ਵਲੋਂ ਐਤਵਾਰ ਨੂੰ ਦਿੱਲੀ ਵਿਚ ਕੀਤੀ ਧਰਮ ਸਭਾ ਸਬੰਧੀ ਸਵਾਲ 'ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਧਰਮ ਸਭਾ ਕਰਵਾਉਣ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਦੀ ਚਾਹੀਦੀ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਹਿੰਸਾ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਸਰਕਾਰ ਦਾ ਪ੍ਰਸ਼ਨ ਹੈ। ਮੁੱਖ ਮੰਤਰੀ ਨੇ ਖ਼ੁਦ ਉਸ 'ਤੇ ਫੈਸਲਾ ਲਿਆ ਹੈ। ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ ਅਤੇ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। (ਪੀਟੀਆਈ)

Related Stories