ਪਾਕਿਸਤਾਨ ਦਾ ਭਾਰਤ ਨੂੰ ਆਕੜ ਦਿਖਾਉਣਾ ਪਿਆ ਮਹਿੰਗਾ, ਹੁਣ ਭੁਗਤ ਰਿਹੈ ਇਹ ਨਤੀਜੇ
ਗੁਆਂਢੀ ਦੇਸ਼ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਜੰਗ ਨੂੰ ਜਾਰੀ ਰੱਖਦੇ...
ਨਵੀਂ ਦਿੱਲੀ: ਗੁਆਂਢੀ ਦੇਸ਼ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਜੰਗ ਨੂੰ ਜਾਰੀ ਰੱਖਦੇ ਹੋਏ ਇੱਕ ਹੋਰ ਵੱਡਾ ਕਦਮ ਚੁੱਕ ਲਿਆ ਹੈ। ਪਾਕਿਸਤਾਨ ‘ਚ ਤਮਾਮ ਕੰਪਨੀਆਂ ਭਾਰਤ ਤੋਂ ਕੱਚੇ ਮਾਲ ਦੇ ਆਯਾਤ ਦੀ ਮੰਗ ਕਰ ਰਹੀਆਂ ਹਨ ਲੇਕਿਨ ਪਾਕਿਸਤਾਨ ਦੀ ਸਰਕਾਰ ਆਪਣੀ ਡੁਬਦੀ ਮਾਲੀ ਹਾਲਤ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾ ਰਹੀ ਹੈ।
ਹੁਣ ਇਮਰਾਨ ਖਾਨ ਦੀ ਸਰਕਾਰ ਨੇ ਸਾਉਥ ਕੋਰੀਅਨ ਫਰਮ ਲਾਟੇ ਕੈਮੀਕਲ ਪਾਕਿਸਤਾਨ ਦੀ ਭਾਰਤ ਤੋਂ ਕੱਚਾ ਮਾਲ ਖਰੀਦਣ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਪਾਕਿਸਤਾਨੀ ਅਖਬਾਰ ਦੀ ਰਿਪੋਰਟ ਦੇ ਮੁਤਾਬਿਕ, ਲਾਟੇ ਕੈਮੀਕਲ ਪਾਕਿਸਤਾਨ ‘ਚ ਦੱਖਣ ਕੋਰੀਆ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਣਜ ਮੰਤਰਾਲਾ ਤੋਂ ਭਾਰਤ ਵਲੋਂ 40,000 ਟਨ ਪੈਰਾਕਸਲੀਨ ਆਯਾਤ ਕਰਨ ਦੀ ਆਗਿਆ ਮੰਗੀ ਸੀ ਜੋ ਟੇਟਰਾਪੈਥਲਿਕ ਏਸਿਡ (PTA ) ਬਣਾਉਣ ਲਈ ਜਰੂਰੀ ਕੱਚਾ ਮਾਲ ਹੈ।
ਇਹ ਕੱਚਾ ਮਾਲ ਪਾਕਿਸਤਾਨ ਵਿੱਚ ਉਪਲੱਬਧ ਨਹੀਂ ਹੈ ਇਸ ਲਈ ਇਸਨੂੰ ਆਯਾਤ ਕਰਨ ਦੀ ਜ਼ਰੂਰਤ ਪੈਂਦੀ ਹੈ। ਲਾਟੇ ਕੈਮੀਕਲ ਪਾਕਿਸਤਾਨ ਵਿੱਚ ਪੀਟੀਏ ਦੀ ਇਕਲੌਤੀ ਆਪੂਰਤੀਕਰਤਾ ਕੰਪਨੀ ਹੈ। ਕੰਪਨੀ ਦੀ ਉਤਪਾਦਨ ਸਮਰੱਥਾ 506,000 ਟਨ ਹੈ। ਪੀਟੀਏ ਦਾ ਇਸਤੇਮਾਲ ਪੈਕੇਜਿੰਗ ਤੋਂ ਲੈ ਕੇ ਬਾਟਲਿੰਗ ਤੱਕ ਹੁੰਦਾ ਹੈ। ਟੈਕਸਟਾਇਲ ਇੰਡਸਟਰੀ ਵਿੱਚ ਪੀਟੀਏ, ਪਾਲਿਸਟਰ ਸਟੇਪਲ ਫਾਇਬਰ ਅਤੇ ਪਾਲਿਸਟਰ ਫਿਲਾਮੈਂਟ ਯਾਰਨ ਦੇ ਉਤਪਾਦਨ ਵਿੱਚ ਕੰਮ ਆਉਂਦਾ ਹੈ।
ਭਾਰਤ ਦੇ ਨਾਲ ਵਪਾਰਕ ਸੰਬੰਧ ਬੰਦ ਹੋਣ ਦੀ ਵਜ੍ਹਾ ਨਾਲ ਕੰਪਨੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਸਮਰੀ ਭੇਜੀ ਸੀ ਅਤੇ ਹੁਕਮਾਂ ਵਿੱਚ ਢਿੱਲ ਦੇਣ ਦੀ ਅਪੀਲ ਕਰਦੇ ਹੋਏ ਭਾਰਤ ਤੋਂ ਪੈਰਾਕਸਲੀਨ ਦੇ ਆਯਾਤ ਦੀ ਆਗਿਆ ਮੰਗੀ ਸੀ।
ਦੱਸ ਦਈਏ ਕਿ 5 ਅਗਸਤ ਨੂੰ ਭਾਰਤ ਨੇ ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਦਾ ਫੈਸਲਾ ਕੀਤਾ ਤਾਂ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਰਿਸ਼ਤੇ ਖਤਮ ਕਰ ਲਏ ਸਨ ਹੁਣ ਇਨ੍ਹਾਂ ਲਏ ਫ਼ੈਸਲਿਆਂ ਨੇ ਪਾਕਿਸਤਾਨ ਦੀ ਆਕੜ ਨੂੰ ਮਾਰ ਦਿੱਤਾ ਹੈ ਜੋ ਹੁਣ ਪਾਕਿਸਤਾਨ ਨਤੀਜੇ ਭੁਗਤ ਰਿਹਾ ਹੈ।