ਪਾਕਿ ਸੰਸਦਾਂ ਦੀ ਇਮਰਾਨ ਖਾਨ ਨੂੰ ਅਪੀਲ, ਭਾਰਤ ਖਿਲਾਫ਼ ਕੀਤਾ ਜਾਵੇ ‘ਜੇਹਾਦ’ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸ‍ਤਾਨ ਦੇ ਸੰਸਦਾਂ ਨੇ ਪੀਐਮ ਇਮਰਾਨ ਖਾਨ ਨੂੰ ਮੰਗ ਕੀਤੀ ਹੈ...

Imran Khan

ਇਸ‍ਲਾਮਾਬਾਦ: ਪਾਕਿਸ‍ਤਾਨ ਦੇ ਸੰਸਦਾਂ ਨੇ ਪੀਐਮ ਇਮਰਾਨ ਖਾਨ ਨੂੰ ਮੰਗ ਕੀਤੀ ਹੈ ਕਿ ਹੁਣ ਉਨ੍ਹਾਂ ਭਾਰਤ ਦੇ ਖਿਲਾਫ ਜੰਗ ਯਾਨੀ ਜਹਾਦ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਾਕਿਸ‍ਤਾਨ ਦੇ ਇੱਕ ਸੰਸਦ ਨੇ ਇਮਰਾਨ ਖਾਨ ਨੂੰ ਸੰਸਦ ਵਿੱਚ ਉਸ ਤਰੀਕ ਤੱਕ ਦੀ ਹਿਦਾਇਤ ਦੇ ਦਿੱਤੀ ਹੈ ਕਿ ਕਦੋਂ ਉਨ੍ਹਾਂ ਨੂੰ ਭਾਰਤ ਦੇ ਖਿਲਾਫ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ।

ਸੋਮਵਾਰ ਨੂੰ ਇੱਕ ਸੰਸਦ ਨੇ ਇਮਰਾਨ ਨੂੰ ਕਿਹਾ ਹੈ ਕਿ ਉਹ ਪੁਲਵਾਮਾ ਹਮਲੇ ਦੀ ਬਰਸੀ ਤੋਂ ਪਹਿਲਾਂ ਯਾਨੀ 10 ਫਰਵਰੀ ਤੋਂ ਬਾਅਦ ਗੁਆਂਢੀ ਮੁਲਕ ਦੇ ਖਿਲਾਫ ਜਹਾਦ ਦਾ ਐਲਾਨ ਕਰ ਦੇਣਗੇ। ਪਾਕਿਸ‍ਤਾਨ ਦੇ ਅਖਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਮੀਇਤ ਉਲੇਮਾ-ਏ - ਇਸ‍ਲਾਮ-ਫਜਲ (JUI-F)  ਵਲੋਂ ਪਾਕਿ ਸਰਕਾਰ ਨੂੰ ਆਗਰਹ ਕੀਤਾ ਗਿਆ ਹੈ ਕਿ ਹੁਣ ਭਾਰਤ ਦੇ ਖਿਲਾਫ ਜੰਗ ਸ਼ੁਰੂ ਕਰਨੀ ਹੋਵੇਗੀ।

ਸੰਗਠਨ ਦੇ ਨੇਤਾ ਅਬ‍ਦੁਲ ਅਕਬਰ ਚਿਤਰਾਲੀ ਨੇ ਕਿਹਾ ਹੈ ਕਿ 10 ਫਰਵਰੀ ਤੋਂ ਬਾਅਦ ਜਹਾਦ ਦੇ ਕਾਰਨ ਅੰਤਰਰਾਸ਼‍ਟਰੀ ਸਮੂਹ ‘ਤੇ ਦਬਾਅ ਪਵੇਗਾ ਕਿ ਉਹ ਕਸ਼‍ਮੀਰ ਮੁੱਦੇ ‘ਚ ਦਾਖਲ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਦਖਲ ਤੋਂ ਬਾਅਦ ਹੀ ਇਹ ਮੁੱਦਾ ਸੁਲਝ ਜਾਵੇਗਾ। ਚਿਤਰਾਲੀ ਵਲੋਂ ਭਾਰਤ ਦੇ ਖਿਲਾਫ ਦਿੱਤੇ ਗਏ ਲੜਾਈ ਦੇ ਸੁਝਾਅ ਦਾ ਕਈ ਨੇਤਾਵਾਂ ਨੇ ਸ‍ਵਾਗਤ ਵੀ ਕੀਤਾ ਹੈ।

ਹੈਰਾਨੀ ਦੀ ਗੱਲ ਹੈ ਕਿ ਸੋਮਵਾਰ ਨੂੰ ਜਦੋਂ ਇਹ ਪੂਰਾ ਤਮਾਸ਼ਾ ਪਾਕਿ ਦੀ ਸੰਸਦ ‘ਚ ਹੋ ਰਿਹਾ ਸੀ ਤਾਂ ਇਮਰਾਨ ਉਥੇ ਹੀ ਮੌਜੂਦ ਸਨ। ਪਾਕਿਸ‍ਤਾਨ ਦੀ ਨੈਸ਼ਨਲ ਅਸੈਂਬਲੀ ‘ਚ ਮੌਜੂਦ ਦੂਜੇ ਨੇਤਾਵਾਂ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਵਲ ਲੜਾਈ ਹੀ ਆਖਰੀ ਆਪਸ਼ਨ ਬਚਿਆ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਸ਼‍ਮੀਰ ਦੇ ਲੋਕਾਂ ਨੂੰ ਆਜ਼ਾਦੀ ਦੁਆਣੀ ਹੈ ਅਤੇ ਵੰਡ ਦੀ ਅਧੂਰੀ ਯੋਜਨਾ ਨੂੰ ਪੂਰਾ ਕਰਨਾ ਹੈ ਤਾਂ ਫਿਰ ਇਸਦੀ ਸ਼ੁਰੁਆਤ ਕਰਨੀ ਹੀ ਪਵੇਗੀ।

ਵਿਰੋਧੀ ਧਿਰ ਦੇ ਨੇਤਾ ਖ‍ਵਾਜਿਆ ਆਸਿਫ ਨੇ ਸਰਕਾਰ ਨੂੰ ਸੰਸਦ ਵਿੱਚ ਲਿਤਾੜ ਵੀ ਲਗਾਈ। ਇਸਦੇ ਨਾਲ ਹੀ ਉਨ੍ਹਾਂ ਨੇ ਦੂਜੇ ਇਸ‍ਲਾਮਿਕ ਦੇਸ਼ਾਂ ‘ਤੇ ਇਲਜਾਮ ਲਗਾਇਆ ਕਿ ਉਹ ਕਸ਼‍ਮੀਰ ਦੇ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਕੁਝ ਨਹੀਂ ਕਰ ਰਹੇ।