ਪੰਜਵੀਂ ਜਮਾਤ ਤੱਕ ਸਿਰਫ ਮਾਂ-ਬੋਲੀ ਹੀ ਪੜਾਈ ਜਾਣੀ ਚਾਹੀਦੀ ਹੈ - ਉਪ ਰਾਸ਼ਟਰਪਤੀ ਨਾਇਡੂ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਬੱਚਿਆਂ ਨੂੰ ਮਾਤ ਭਾਸ਼ਾ ਵਿਚ ਮੁੱਢਲੀ ਸਿਖਿਆ ਪ੍ਰਦਾਨ ਕਰਨੀ ਚਾਹੀਦੀ ਹੈ ।
Vice President Naidu
ਹੈਦਰਾਬਾਦ: ਬੱਚਿਆਂ ਨੂੰ ਮਾਤ ਭਾਸ਼ਾ ਵਿਚ ਮੁੱਢਲੀ ਸਿਖਿਆ ਪ੍ਰਦਾਨ ਕਰਨ ’ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਵਿਚ ਸਵੈ-ਮਾਣ ਅਤੇ ਸਿਰਜਣਾਤਮਕਤਾ ਵਿਕਸਤ ਹੋਏਗੀ । ਉਨ੍ਹਾਂ ਕਿਹਾ ਕਿ ਪੰਜਵੀਂ ਜਮਾਤ ਤੱਕ ਸਿਰਫ ਮਾਂ-ਬੋਲੀ ਹੀ ਪੜਾਈ ਜਾਣੀ ਚਾਹੀਦੀ ਹੈ । ਮੁਚੀਨਾਥਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਸਵਰਨ ਭਾਰਤ ਟਰੱਸਟ ਵੱਲੋਂ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਜੇ ਬੱਚਿਆਂ ਨੂੰ ਘਰ ਵਿੱਚ ਬੋਲੀ ਜਾਂਦੀ ਭਾਸ਼ਾ ਜਲਦੀ ਸਿਖਾਈ ਜਾਂਦੀ ਹੈ ਤਾਂ ਉਹ ਜਲਦੀ ਸਿੱਖ ਲੈਂਦੇ ਹਨ। ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਨੂੰ ਦੂਰਦਰਸ਼ੀ ਅਤੇ ਅਗਾਂਹਵਧੂ ਦਸਤਾਵੇਜ਼ ਦੱਸਿਆ ।