ਉਰਮਿਲਾ ਮਾਤੋਂਡਕਰ ਨੇ ਕੇਂਦਰ ਸਰਕਾਰ ‘ਤੇ ਕਸਿਆ ਤੰਜ, ਅੱਕੜ ਬੱਕੜ ਬੰਬੇ ਬੋ ,ਡੀਜ਼ਲ 90 ਪੈਟਰੋਲ 100

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਰਮਿਲਾ ਮਾਤੋਂਡਕਰ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ

Urmila Matondkar

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ ਅਤੇ ਦੇਸ਼ ਦੇ ਲੋਕ ਨਿਰੰਤਰ ਤਸੀਹੇ ਝੱਲ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ਵਿਚ ਪੈਟਰੋਲ 100 ਪ੍ਰਤੀ ਲੀਟਰ ਤੋਂ ਉਪਰ ਪਹੁੰਚ ਗਿਆ ਹੈ । ਮੱਧ ਪ੍ਰਦੇਸ਼ ਦੇ ਅਨੱਪੁਰ ਵਿੱਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਈਆਂ । ਬਾਲੀਵੁੱਡ ਅਭਿਨੇਤਰੀ ਅਤੇ ਨੇਤਾ ਉਰਮਿਲਾ ਮਾਤੋਂਡਕਰ ਨੇ ਇਸ ਬਾਰੇ ਟਵੀਟ ਕੀਤਾ ਹੈ । ਉਰਮਿਲਾ ਮਾਤੋਂਡਕਰ ਨੇ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ ।

Related Stories