Civil Service Day: ਪੀਐਮ ਮੋਦੀ ਨੇ ਸਿਵਿਲ ਸਰਵਿਸ ਦੇ ਅਫ਼ਸਰਾਂ ਨੂੰ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਿਲ ਸਰਵਿਸਿਜ਼ ਡੇ ਤੇ ਸਰਦਾਰ ਵਲਭ ਭਾਈ ਪਟੇਲ ਨੂੰ ਵੀ ਸਲਾਮ...

Civil service day pm narendra modi tweet congrats coronavirus speech

ਨਵੀਂ ਦਿੱਲੀ: ਕੋਰੋਨਾ ਸੰਕਟ ਨਾਲ ਜੂਝ ਰਹੇ ਦੇਸ਼ ਵਿਚ ਅਪਣੇ ਕੰਮ ਦੁਆਰਾ ਇਸ ਮਹਾਂਮਾਰੀ ਨੂੰ ਮਾਤ ਦੇਣ ਵਿਚ ਲੱਗੇ ਸਾਰੇ ਸਿਵਿਲ ਸਰਵਿਸ ਦੇ ਅਫ਼ਸਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਧਾਈਆਂ ਦਿੱਤੀਆਂ। ਅੱਜ ਦੇਸ਼ ਸਿਵਿਲ ਸਰਵਿਸਿਜ਼ ਡੇ ਮਨਾ ਰਿਹਾ ਹੈ। ਇਸ ਮੌਕੇ ਪੀਐਮ ਮੋਦੀ ਨੇ ਟਵਿਟਰ ਦੁਆਰਾ ਅਪਣਾ ਮੈਸੇਜ ਸਾਂਝਾ ਕੀਤਾ।

ਪੀਐਮ ਨੇ ਅਪਣੇ ਟਵੀਟ ਵਿਚ ਲਿਖਿਆ ਅੱਜ ਸਿਵਿਲ ਸਰਵਿਸਿਜ਼ ਡੇ ਦੇ ਮੌਕੇ ਤੇ ਉਹ ਸਾਰੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦੇਣਾ ਚਾਹੁੰਦੇ ਹਨ। ਕੋਰੋਨਾ ਵਾਇਰਸ ਖਿਲਾਫ ਦੇਸ਼ ਵਿਚ ਜਾਰੀ ਲੜਾਈ ਵਿਚ ਉਹਨਾਂ ਦੇ ਯੋਗਦਾਨ ਦੀ ਤਾਰੀਫ ਵੀ ਕਰਦੇ ਹਨ। ਸਮੇਂ ਦੀ ਮੰਗ ਅਨੁਸਾਰ ਉਹ ਲਗਾਤਾਰ ਕੰਮ ਕਰ ਰਹੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸਿਵਿਲ ਸਰਵਿਸਿਜ਼ ਡੇ ਤੇ ਸਰਦਾਰ ਵਲਭ ਭਾਈ ਪਟੇਲ ਨੂੰ ਵੀ ਸਲਾਮ ਜਿਹਨਾਂ ਨੇ ਦੇਸ਼ ਵਿਚ ਅਜਿਹਾ ਇਕ ਸਿਸਟਮ ਖੜ੍ਹਾ ਕੀਤਾ ਜਿਸ ਨਾਲ ਕਾਰਜਸ਼ੈਲੀ ਦੇ ਦਮ ਤੇ ਦੇਸ਼ ਵਿਕਾਸ ਵੱਲ ਵਧਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਨਾਲ ਹੀ 2018 ਵਿਚ ਸਿਵਿਲ ਸਰਵਿਸ ਡੇ ਤੇ ਦਿੱਤੇ ਅਪਣੇ ਭਾਸ਼ਣ ਦਾ ਅੰਸ਼ ਵੀ ਸਾਂਝਾ ਕੀਤਾ ਹੈ।

ਗੌਰਤਲਬ ਹੈ ਕਿ ਭਾਰਤ ਵਿਚ ਸਿਵਿਲ ਸਰਵਿਸ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਪੁਲਿਸ ਸੇਵਾ, ਭਾਰਤੀ ਵਿਦੇਸ਼ ਸੇਵਾ ਅਤੇ ਆਲ ਇੰਡੀਆ ਸੇਵਾਵਾਂ ਸ਼ਾਮਲ ਹਨ। 21 ਅਪ੍ਰੈਲ ਨੂੰ ਹੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲਭ ਭਾਈ ਪਟੇਲ ਨੇ ਆਲ ਇੰਡੀਆ ਸਰਵਿਸਿਜ਼ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਇਹ ਦਿਨ ਸਿਵਲ ਸੇਵਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।

ਇਸ ਦਿਨ ਭਾਰਤੀ ਲੋਕ ਸੇਵਾ ਵਿਚ ਯੋਗਦਾਨ ਦੇਣ ਵਾਲੇ ਅਫ਼ਸਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪਰ ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਇਸ ਸਾਲ ਦੇਸ਼ ਵਿਚ ਇਸ ਪ੍ਰਕਾਰ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋ ਰਿਹਾ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਭਾਰਤ ਅਤੇ ਦੁਨੀਆ ਵਿਚ ਵੱਡੀ ਗਿਣਤੀ ਵਿਚ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਇਸ ਕਾਰਨ ਸਾਰੇ ਉਦਯੋਗ, ਫੈਕਟਰੀਆਂ, ਦਫ਼ਤਰ ਆਦਿ ਸਭ ਬੰਦ ਪਿਆ ਹੈ।

ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1336 ਨਵੇਂ ਕੇਸ ਸਾਹਮਣੇ ਆਏ ਹਨ ਅਤੇ 47 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਤੋਂ ਬਾਅਦ ਦੇਸ਼ ਭਰ ਵਿਚ ਕੋਂਰੋਨਾ-ਪਾਜ਼ੀਟਿਵ ਕੇਸਾਂ ਦੀ ਕੁੱਲ ਸੰਖਿਆ 18601 ਹੋ ਗਈ ਹੈ, ਜਿਨ੍ਹਾਂ ਵਿਚੋਂ 14,759 ਸਰਗਰਮ ਹਨ, 3252 ਵਿਅਕਤੀ ਠੀਕ ਹੋਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਡਿਸਚਾਰਜ ਕੀਤਾ ਗਿਆ ਹੈ ਅਤੇ 590 ਦੀ ਮੌਤ ਹੋ ਗਈ ਹੈ। ਅੱਜ ਮਹਾਰਾਸ਼ਟਰ ਵਿਚ 472, ਗੁਜਰਾਤ ਵਿਚ 127, ਰਾਜਸਥਾਨ ਵਿਚ 52 ਅਤੇ ਪੰਜਾਬ ਵਿਚ ਪਟਿਆਲੇ ਵਿਚ 5 ਮਾਮਲੇ ਸਾਹਮਣੇ ਆਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Rozana Spokesman, Punjabi News, Online News,