ਸਰਕਾਰੀ ਬੰਗਲਾ ਬਚਾਉਣ ਲਈ ਤਰਲੋ-ਮੱਛੀ ਸਾਬਕਾ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣਾ ਸਰਕਾਰੀ ਬੰਗਲਾ ਬਚਾਉਣ ਲਈ ਬਸਪਾ ਮੁਖੀ ਮਾਇਆਵਤੀ ਨੇ 'ਜੁਗਾੜ' ਲਾਇਆ ਹੈ। ਉਨ੍ਹਾਂ ਅਪਣੇ ਬੰਗਲੇ ਦੇ ਬਾਹਰ ਨਵਾਂ ਬੋਰਡ ਲਵਾ ਦਿਤਾ ਹੈ ਜਿਸ ਉਤੇ ...

Akhilesh Yadav

ਲਖਨਊ, 21 ਮਈ : ਅਪਣਾ ਸਰਕਾਰੀ ਬੰਗਲਾ ਬਚਾਉਣ ਲਈ ਬਸਪਾ ਮੁਖੀ ਮਾਇਆਵਤੀ ਨੇ 'ਜੁਗਾੜ' ਲਾਇਆ ਹੈ। ਉਨ੍ਹਾਂ ਅਪਣੇ ਬੰਗਲੇ ਦੇ ਬਾਹਰ ਨਵਾਂ ਬੋਰਡ ਲਵਾ ਦਿਤਾ ਹੈ ਜਿਸ ਉਤੇ 'ਕਾਂਸ਼ੀਰਾਮ ਜੀ ਯਾਦਗਾਰ ਸਥਾਨ' ਲਿਖਿਆ ਹੋਇਆ ਹੈ। ਬੰਗਲੇ ਨੂੰ 'ਸਮਾਰਕ' ਬਣਾ ਦਿਤਾ ਗਿਆ ਹੈ ਤਾਕਿ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇਸ 'ਤੇ ਅਸਰ ਨਾ ਪਵੇ।

ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਯੂਪੀ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ, ਰਾਜਨਾਥ ਸਿੰਘ, ਮੁਲਾਇਮ ਸਿੰਘ, ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੇ ਅਪਣੇ ਸਰਕਾਰੀ ਬੰਗਲੇ ਖ਼ਾਲੀ ਕਰਨੇ ਸ਼ੁਰੂ ਕਰ ਦਿਤੇ ਹਨ ਪਰ ਮਾਇਆਵਤੀ ਨੇ ਨਵਾਂ ਤਰੀਕਾ ਕਢਿਆ ਹੈ ਤਾਕਿ ਬੰਗਲਾ ਬਚ ਜਾਵੇ। ਮਾਇਆਵਤੀ ਕੋਲ 13 ਮਾਲ ਐਵਨਿਊ ਰੋਡ ਵਾਲਾ ਸਰਕਾਰੀ ਬੰਗਲਾ ਹੈ। ਅੱਜ ਬੰਗਲੇ ਦੇ ਬਾਹਰ ਨਵਾਂ ਬੋਰਡ ਲੱਗਿਆ ਨਜ਼ਰ ਆਇਆ।  

ਉਂਜ ਸੂਤਰਾਂ ਦਾ ਕਹਿਣਾ ਹੈ ਕਿ ਮਾਇਆਵਤੀ ਨੇ ਅਪਣੇ ਲਈ ਨਵੇਂ ਘਰ ਦਾ ਇੰਤਜ਼ਾਮ ਕਰ ਲਿਆ ਹੈ ਜਿਥੇ ਰੰਗ-ਰੰਗਾਈ ਦਾ ਕੰਮ ਚੱਲ ਰਿਹਾ ਹੈ। ਅਖਿਲੇਸ਼ ਯਾਦਵ ਨੇ ਅਪਣਾ ਬੰਗਲਾ ਖ਼ਾਲੀ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਅਖਿਲੇਸ਼ ਨੇ ਕਿਹਾ ਕਿ ਉਸ ਕੋਲ ਅਪਣਾ ਘਰ ਨਹੀਂ ਹੈ, ਇਸ ਲਈ ਉਸ ਨੇ ਦੋ ਸਾਲ ਦਾ ਸਮਾਂ ਮੰਗਿਆ ਹੈ। ਮੁਲਾਇਮ ਸਿੰਘ ਯਾਦਵ ਲਈ ਵੀ ਨਵਾਂ ਮਕਾਨ ਲੱਭਿਆ ਜਾ ਰਿਹਾ ਹੈ। ਬੀਤੀ ਸੱਤ ਮਈ ਨੂੰ ਸੁਪਰੀਮ ਕੋਰਟ ਨੇ ਹੁਕਮ ਦਿਤਾ ਸੀ ਕਿ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੂੰ ਹੁਣ ਸਰਕਾਰੀ ਮਕਾਨ ਖ਼ਾਲੀ ਕਰਨੇ ਪੈਣਗੇ।   (ਏਜੰਸੀ)