ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਅੱਜ ਬਲੀਦਾਨ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਸੂਚਨਾ ’ਤੇ ਤਕਨੀਕ ’ਚ ਆਈ ਕਰਾਂਤੀ  ਰਾਜੀਵ ਗਾਂਧੀ ਦੀ ਹੀ ਦੇਣ ਹੈ: ਗੁਰਸਿਮਰਨ ਸਿੰਘ ਮੰਡ

Former Prime Minister Rajiv Gandhi's sacrifice day today

ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬਲੀਦਾਨ ਦਿਵਸ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਵਲੋਂ ਸਲੇਮ ਟਾਬਰੀ ਸਥਿਤ ਰਾਜੀਵ ਗਾਂਧੀ ਦੇ ਬੁੱਤ ’ਤੇ ਸ਼ਰਧਾ ਅਤੇ ਸੁਮਨ ਨਾਲ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਹਨਾਂ ਕਿਹਾ ਕਿ ਅੱਜ ਦੇਸ਼ ਵਿਚ ਸੂਚਨਾ ’ਤੇ ਤਕਨੀਕ ’ਚ ਆਈ ਕਰਾਂਤੀ  ਰਾਜੀਵ ਗਾਂਧੀ ਦੀ ਹੀ ਦੇਣ ਹੈ।

ਰਾਜੀਵ ਜੀ ਆਧੁਨਿਕ ਭਾਰਤ ਦੇ ਨਿਰਮਾਤਾ ਸਨ, ਨਾਲ ਹੀ ਗੁਰਸਿਮਰਨ ਮੰਡ ਨੇ ਕਿਹਾ ਕਿ ਅੱਜ ਕੋਈ ਵੀ ਕਾਂਗਰਸੀ ਇੱਥੇ ਰਾਜੀਵ ਗਾਂਧੀ ਅੱਗੇ ਨਤਮਸਤਕ ਹੋਣ ਲਈ ਨਹੀਂ ਪਹੁੰਚਿਆ ਜੋ ਕਿ ਮੰਦਭਾਗੀ ਗੱਲ ਹੈ। ਗੁਰਸਿਮਰਨ ਮੰਡ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਬੁੱਤ ਦੀ ਹਾਲਤ ਕਾਫੀ ਖਸਤਾ ਹੈ ਅਤੇ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਬੁੱਤ ਵਾਲੀ ਥਾਂ ’ਤੇ ਸਾਫ਼ ਸਫ਼ਾਈ ਹੋਣੀ ਚਾਹੀਦੀ ਹੈ, ਬੂਟੇ ਲੱਗਣੇ ਚਾਹੀਦੇ ਹਨ ਅਤੇ ਇੱਥੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਗੁਰਸਿਮਰਨ ਮੰਡ ਨੇ ਵੀ ਮੰਗ ਕੀਤੀ ਕਿ ਬੁੱਤ ਵਾਲੀ ਥਾਂ ’ਤੇ ਉੱਤੇ ਛੱਤ ਬਣਾਈ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਇਸੇ ਰਾਜੀਵ ਗਾਂਧੀ ਦੇ ਬੁੱਤ ’ਤੇ ਬੀਤੇ ਦਿਨੀਂ ਅਕਾਲੀ ਦਲ ਦੇ ਵਰਕਰਾਂ ਵੱਲੋਂ ਕਾਲਖ ਮਲੀ ਗਈ ਸੀ ਜਿਸ ਤੋਂ ਬਾਅਦ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਪੱਗ ਲਾਹ ਕੇ ਬੁੱਤ ਦੀ ਸਫਾਈ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਿੱਖ ਜਥੇਬੰਦੀਆਂ ਵੱਲੋਂ ਕਾਫ਼ੀ ਨਿੰਦਿਆ ਵੀ ਕੀਤੀ ਗਈ ਸੀ।