ਪੱਛਮੀ ਬੰਗਾਲ 'ਚ ਤੁਫਾਨ ਦੀ ਤਬਾਹੀ ਕਾਰਨ 72 ਲੋਕਾਂ ਦੀ ਮੌਤ, ਮਮਤਾ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੱਕਰਵਰਤੀ ਤੁਫਾਨ ਵਿਚ ਆ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Photo

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੱਕਰਵਰਤੀ ਤੁਫਾਨ ਵਿਚ ਆ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੋਲਕੱਤਾ ਸਮੇਤ ਪੱਛਮੀ ਬੰਗਾਲ ਦੇ ਕਈ ਹਿੱਸਿਆ ਵਿਚ ਤਬਾਹੀ ਮਚਾਉਂਣ ਵਾਲੇ ਚੱਕਰਵਰਤੀ ਤੁਫਾਨ ਨਾਲ ਲੱਗਭੱਗ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਜ਼ਾਰਾਂ ਮਕਾਨ ਨਸ਼ਟ ਹੋ ਗਏ ਅਤੇ ਨੀਚਲੇ ਇਲਾਕਿਆਂ ਵਿਚ ਪਾਣੀ ਭਰ ਗਿਆ। ਉਧਰ ਰਾਜ ਦੇ ਉਚ ਅਧਿਆਕਾਰੀਆਂ ਦਾ ਕਹਿਣਾ ਹੈ ਕਿ ਜਾਨ-ਮਾਲ ਦੇ ਨੁਕਸਾਨ ਬਾਰੇ ਹਾਲੇ ਕੁਝ ਕਹਿਣਾ ਜਲਦਬਾਜੀ ਹੋਵੇਗੀ,

ਕਿਉਂਕਿ ਇਸ ਨਾਲ ਸਭ ਤੋਂ ਵੱਧ ਪ੍ਰਭਾਵ ਹੋਏ ਇਲਾਕਿਆਂ ਵਿਚ ਜਾਣਾ ਹਾਲੇ ਸੰਭਵ ਨਹੀਂ ਹੈ। ਦੱਸ ਦੱਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰੀ ਨੇ ਮੰਗਲਵਾਰ ਰਾਤ ਤੋਂ ਹੀ ਹਲਾਤਾਂ ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਮਫਾਨ ਦਾ ਪ੍ਰਭਾਵ ਕਰੋਨਾ ਵਾਇਰਸ ਨਾਲੋਂ ਵੀ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਉਤਰ ਅਤੇ ਪੱਛਮ ਵਿਚ 24 ਪਰਗਨਾ ਜ਼ਿਲ੍ਹਿਆਂ ਵਿਚ ਚੱਕਰਵਾਤ ਦੇ ਕਾਰਨ ਭਾਰੀ ਮੀਂਹ ਅਤੇ ਤੁਫਾਨ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਉਡ ਗੱਈਆਂ।

ਇਸ ਤੋਂ ਇਲਾਵਾ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਪੱਟੇ ਗਏ ਅਤੇ ਨੀਚਲੇ ਇਲਾਕਿਆਂ ਵਿਚ ਪਾਣੀ ਭਰ ਗਿਆ। ਉਧਰ ਕੋਲਕੱਤਾ ਵਿਚ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਗੱਡੀਆਂ ਨੂੰ ਪਲਟਾ ਦਿੱਤਾ ਅਤੇ ਦਰਖ਼ਤ ਅਤੇ ਖੰਭਿਆਂ ਨੂੰ ਪੁੱਟ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ਦੇ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਹਜ਼ਾਰਾਂ ਲੋਕ ਬੇਘਰ ਹੋ ਗਏ। ਉਨ੍ਹਾਂ ਕਿਹਾ ਕਿ ਰਾਜ ਅਤੇ ਸ਼ਹਿਰ ਵਿੱਚ 1000 ਤੋਂ ਵੱਧ ਮੋਬਾਈਲ ਟਾਵਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਕੋਲਕਾਤਾ ਦੇ ਨੀਵੇਂ ਇਲਾਕਿਆਂ ਵਿੱਚ ਸੜਕਾਂ ਅਤੇ ਮਕਾਨ ਡੁੱਬ ਗਏ। ਕੋਲਕਾਤਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਬਹੁਤ ਸਾਰੀਆਂ ਖਸਤਾ ਭਰੀਆਂ ਇਮਾਰਤਾਂ ਗਿਰ ਗਈਆਂ।

ਸੁੰਦਰਬੰਸ ਡੈਲਟਾ ਦਾ ਕਿਨਾਰਾ, ਜੋ ਕਿ ਯੂਨੈਸਕੋ ਦੀ ਵਿਰਾਸਤ ਹੈ, ਇਸ ਚੱਕਰਵਾਤ ਦੇ ਕਾਰਨ ਟੁੱਟ ਗਿਆ। ਰਾਜ ਦੇ ਖੇਤੀਬਾੜੀ ਵਿਭਾਗ ਦੇ ਅਨੁਸਾਰ, ਬੁੱਧਵਾਨ, ਪੱਛਮੀ ਮਿਦਨਾਪੁਰ ਅਤੇ ਹੁਗਲੀ ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਐਨ.ਡੀ.ਆਰ.ਐਫ ਅਤੇ ਰਾਜ ਤਬਾਹੀ ਰਾਹਤ ਫੋਰਸ (ਐਸ.ਡੀ.ਆਰ.ਐੱਫ.) ਦੀਆਂ ਟੀਮਾਂ ਸੜਕਾਂ ਨੂੰ ਸਾਫ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਹੁਣ ਚੱਕਰਵਾਤ ਵਿਚ ਸੜਕਾਂ ਦੇ ਗਿਰੇ ਦਰਖ਼ਤਾਂ ਨੂੰ ਭਾਰੀ ਮਸ਼ੀਨਾਂ ਦੇ ਜ਼ਰੀਏ ਪਾਸੇ ਕੀਤਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।