ਭਾਜਪਾ ਨੂੰ ਕੇਰਲ ਦੀਆਂ ਹਿੰਦੂ ਔਰਤਾਂ  ਦੀ ਚਿੰਤਾ ਕਿਉਂ ਨਹੀਂ ਹੈ: ਓਵੈਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਤਿੰਨ ਤਲਾਕ ਬਿੱਲ ਕੀਤਾ ਗਿਆ ਪੇਸ਼

Triple talaq bill owaisi talks about sabarimala opposition opposes bill

ਨਵੀਂ ਦਿੱਲੀ: ਲੋਕ ਸਭਾ ਸੈਸ਼ਨ ਦੇ ਪੰਜਵੇਂ ਦਿਨ ਮੋਦੀ ਸਰਕਾਰ ਨੇ ਤਿੰਨ ਤਲਾਕ ਬਿੱਲ ਨੂੰ ਇਕ ਵਾਰ ਸਦਨ ਵਿਚ ਪੇਸ਼ ਕੀਤਾ। ਬਿੱਲ ਪੇਸ਼ ਕਰਦੇ ਹੀ ਇਸ 'ਤੇ ਬਹੁਤ ਹੰਗਾਮਾ ਹੋਇਆ। ਆਈਐਮਆਈਐਮ ਮੁੱਖੀ ਅਸਦੁਦੀਨ ਓਵੈਸੀ ਨੇ ਇਸ ਮਾਮਲੇ 'ਤੇ ਭਾਜਪਾ 'ਤੇ ਹਮਲਾ ਬੋਲਿਆ। ਓਵੈਸੀ ਨੇ ਤਿੰਨ ਤਲਾਕ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਬਿੱਲ ਆਰਟੀਕਲ 14 ਅਤੇ 15 ਦੀ ਉਲੰਘਣਾ ਕਰਦਾ ਹੈ। ਤਿੰਨ ਤਲਾਕ ਬਿੱਲ ਦੇ ਵਿਰੋਧ ਵਿਚ ਬੋਲਦੇ ਹੋਏ ਓਵੈਸੀ ਨੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਨਾ ਜਾਣ ਦਾ ਜ਼ਿਕਰ ਕੀਤਾ।

ਓਵੈਸੀ ਨੇ ਕਿਹਾ ਕਿ ਉਹ ਸਰਕਾਰ ਤੋਂ ਪੁੱਛਣਾ ਚਾਹੁੰਦਾ ਹੈ ਕਿ ਉਹ ਮੁਸਲਿਮ ਔਰਤਾਂ ਦਾ ਸੋਚਦੇ ਹਨ ਪਰ ਕੇਰਲ ਦੀਆਂ ਹਿੰਦੂ ਔਰਤਾਂ ਦੀ ਸੁਰੱਖਿਆ ਬਾਰੇ ਕਿਉਂ ਨਹੀਂ ਸੋਚਦੇ। ਉਹ ਸਬਰੀਮਾਲਾ ਦੇ ਵਿਰੁਧ ਕਿਉਂ ਹਨ। ਇਹ ਗ਼ਲਤ ਹੋ ਰਿਹਾ ਹੈ। ਓਵੈਸੀ ਨੇ ਅੱਗੇ ਕਿਹਾ ਕਿ ਜੋ ਮੁਸਲਿਮ ਵਰਗ ਵਿਚ ਨਹੀਂ ਆਉਂਦੇ ਜੇ ਉਹਨਾਂ ਨੂੰ ਇਸ ਤਰ੍ਹਾਂ ਦੇ ਕੇਸ ਵਿਚ ਰੱਖਿਆ ਜਾਵੇ ਤਾਂ ਉਸ ਨੂੰ 1 ਸਾਲ ਦੀ ਸਜ਼ਾ ਹੁੰਦੀ ਹੈ ਅਤੇ ਮੁਸਲਮਾਨ ਨੂੰ ਤਿੰਨ ਸਾਲ ਦੀ ਸਜ਼ਾ ਦਿੱਤੀ ਜਾ ਰਹੀ ਹੈ।

ਕੀ ਇਹ ਆਰਟੀਕਲ 14 ਅਤੇ 15 ਦਾ ਉਲੰਘਣ ਨਹੀਂ ਹੈ? ਇਹ ਬਿਲਕੁੱਲ ਵੀ ਔਰਤਾਂ ਦੇ ਹਿੱਤ ਵਿਚ ਨਹੀਂ ਹੈ। ਜੇ ਪਤੀ ਜੇਲ੍ਹ ਵਿਚ ਰਹਿੰਦਾ ਹੈ ਤਾਂ ਪਤਨੀ ਦਾ ਖ਼ਰਚ ਕੌਣ ਕਰੇਗਾ। ਕੀ ਸਰਕਾਰ ਪਤਨੀ ਨੂੰ ਖ਼ਰਚਾ ਦੇਵੇਗੀ। ਕਾਨੂੰਨ ਮੰਤਰੀ ਪ੍ਰਸਾਦ ਨੇ ਤਿੰਨ ਤਲਾਕ ਦਾ ਵਿਰੋਧ ਕਰ ਰਹੀ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸੋਨੀਆ ਗਾਂਧੀ ਕਾਂਗਰਸ ਪਾਰਟੀ ਦੀ ਆਗੂ ਹੈ। ਇਸ ਦੇ ਬਾਵਜੂਦ ਵੀ ਲੋਕ ਸਭਾ ਵਿਚ ਕਾਂਗਰਸ ਔਰਤਾਂ ਦੇ ਵਿਰੋਧ ਵਿਚ ਖੜ੍ਹੀ ਹੈ।

ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਵੀ ਇਸ ਬਿੱਲ ਨੂੰ ਮੁਸਲਿਮ ਔਰਤਾਂ ਦੇ ਵਿਰੁਧ ਦਸਿਆ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਬਿੱਲ ਦਾ ਵਿਰੋਧ ਕਰਦੇ ਹਨ। ਬਿੱਲ ਨਾਲ ਮੁਸਲਿਮ ਔਰਤਾਂ ਦਾ ਭਲਾ ਨਹੀਂ ਹੋਵੇਗਾ। ਇਹ ਬਿੱਲ ਸੰਵਿਧਾਨ ਦੇ ਵਿਰੁਧ ਹੈ। ਇਸ ਵਿਚ ਸਿਵਿਲ ਅਤੇ ਕ੍ਰਿਮਨਲ ਕਾਨੂੰਨ ਨੂੰ ਮਿਲਾ ਦਿੱਤਾ ਗਿਆ ਹੈ। ਜੇ ਅਜਿਹਾ ਕਾਨੂੰਨ ਬਣਾਉਣਾ ਹੀ ਹੈ ਤਾਂ ਇਸ ਨੂੰ ਸਾਰਿਆਂ ਲਈ ਬਣਾਇਆ ਜਾਵੇ। ਇਹ ਇਕ ਵਰਗ ਲਈ ਹੀ ਕਿਉਂ ਬਣਾਇਆ ਜਾ ਰਿਹਾ ਹੈ। ਇਹ ਬਿੱਲ ਆਰਟੀਕਲ 14 ਅਤੇ 15 ਦਾ ਉਲੰਘਣ ਕਰਦਾ ਹੈ।