ਜੋ ਪੰਡਾਲ ਨਹੀਂ ਸੰਭਾਲ ਸਕਦੇ ਉਹ ਦੇਸ਼ ਕੀ ਸੰਭਾਲਣਗੇ: ਮਮਤਾ ਬੈਨਰਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਦਨਾਪੁਰ ਰੈਲੀ ਵਿਚ ਪੰਡਾਲ ਡਿੱਗਣ ਉੱਤੇ ਤੰਜ ਕਸਿਆ

Mamta Banerjee on Narendra Modi's Midnapur Rally

ਕੋਲਕਾਤਾ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਦਨਾਪੁਰ ਰੈਲੀ ਵਿਚ ਪੰਡਾਲ ਡਿੱਗਣ ਉੱਤੇ ਤੰਜ ਕਸਿਆ। ਉਨ੍ਹਾਂ ਨੇ ਮੋਦੀ ਦਾ ਨਾਮ ਲਏ  ਬਿਨਾਂ ਕਿਹਾ ਕਿ ਜੋ ਲੋਕ ਇੱਕ ਪੰਡਾਲ ਨਹੀਂ ਸੰਭਾਲ ਸਕਦੇ ਉਹ ਦੇਸ਼ ਕੀ ਸੰਭਾਲਨਗੇ। ਦੱਸ ਦਈਏ ਕਿ ਮਿਦਨਾਪੁਰ ਰੈਲੀ ਹਾਦਸੇ ਵਿਚ 13 ਔਰਤਾਂ ਸਮੇਤ 90 ਲੋਕ ਜ਼ਖਮੀ ਹੋ ਗਏ ਸਨ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਆਮ ਚੋਣਾਂ ਇਕਲੀ ਲੜੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਅਤੇ ਇਸ ਦੀ ਸ਼ੁਰੂਆਤ ਬੰਗਾਲ ਤੋਂ ਹੀ ਹੋਵੇਗੀ।