ਕਸ਼ਮੀਰੀ ਪੰਡਤਾਂ ਨੂੰ ਫਿਰ ਤੋਂ ਵਸਾਉਣ ਦੀ ਤਿਆਰੀ ਵਿਚ ਹਨ ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ 1989 ਤੋਂ ਬਾਅਦ ਸ਼ੁਰੂ ਹੋਏ ਅਤਿਵਾਦੀ ਸਮੂਹਾਂ ਦੇ ਯੋਜਨਾਬੱਧ ਹਮਲਿਆਂ ਤੋਂ ਬਾਅਦ ਵਾਦੀ ਤੋਂ ਭੱਜ ਚੁੱਕੇ ਕਸ਼ਮੀਰੀ ਪੰਡਤਾਂ ਦੀ ਗਿਣਤੀ ਤਿੰਨ ਲੱਖ ਸੀ।

Amit Shah

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਦੁਆਰਾ ਘਾਟੀ ਵਿਚ ਕਸ਼ਮੀਰੀ ਪੰਡਤਾਂ ਦੇ ਦੁਆਰਾ ਵਸੇਬੇ ਲਈ ਚੰਗੀ ਨੀਤੀ ਬਣਾਈ ਜਾ ਰਹੀ ਹੈ। ਗ੍ਰਹਿ ਮੰਤਰਾਲੇ ਦੇ ਉੱਚ ਸੂਤਰਾਂ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਇਸ ਸੰਬੰਧ ਵਿਚ ਪਿਛਲੇ ਇਕ ਮਹੀਨੇ ਦੌਰਾਨ ਗ੍ਰਹਿ ਮੰਤਰਾਲੇ ਦੇ ਕਸ਼ਮੀਰੀ ਡਿਵੀਜ਼ਨ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ।

ਜ਼ੰਮੂ ਕਸ਼ਮੀਰ ਵਿਚ ਸਰਗਰਮ ਰਣਨੀਤੀ ਨਾਲ ਬਾਹਰੀ ਅਤੇ ਅੰਦਰੂਨੀ ਅਤਿਵਾਦ ਨਾਲ ਨਿਪਟਦੇ ਹੋਏ ਅਮਿਤ ਸ਼ਾਹ ਕਸ਼ਮੀਰੀ ਪੰਡਤਾਂ ਦਾ ਦੁਬਾਰਾ ਨਿਵਾਸ ਕਰਵਾਉਣਾ ਚਾਹੁੰਦੇ ਹਨ। ਕਸ਼ਮੀਰ ਵਿਚ 1989 ਤੋਂ ਬਾਅਦ ਸ਼ੁਰੂ ਹੋਏ ਅਤਿਵਾਦੀ ਸਮੂਹਾਂ ਦੇ ਯੋਜਨਾਬੱਧ ਹਮਲਿਆਂ ਤੋਂ ਬਾਅਦ ਵਾਦੀ ਤੋਂ ਭੱਜ ਚੁੱਕੇ ਕਸ਼ਮੀਰੀ ਪੰਡਤਾਂ ਦੀ ਗਿਣਤੀ ਤਿੰਨ ਲੱਖ ਸੀ।

ਸੂਤਰਾਂ ਨੇ ਦੱਸਿਆਂ ਕਿ ਕੇਂਦਰ ਸਰਕਾਰ ਘਾਟੀ ਵਿਚ ਕਸ਼ਮੀਰੀ ਪੰਡਤਾਂ ਲਈ ਸੁਰੱਖਿਅਤ ਰਿਹਾਇਸ਼ੀ ਇਲਾਕਾ ਬਣਾਉਣ ਦਾ ਵਿਚਾਰ ਕਰ ਰਹੀ ਹੈ। ਇਹ ਯੋਜਨਾ ਇਸ ਤੋਂ ਪਹਿਲਾਂ 2015 ਵਿਚ ਜ਼ੰਮੂ ਕਸ਼ਮੀਰ ਸਰਕਾਰ ਦੁਆਰਾ ਦਿੱਤੀ ਗਈ ਪੇਸ਼ਕਸ਼ ਤੋਂ ਵੱਧ ਪ੍ਰਭਾਵੀ ਹੋਵੇਗੀ। ਕਸ਼ਮੀਰੀ ਪੰਡਤਾਂ ਦਾ ਦੁਬਾਰਾ ਨਿਵਾਸ ਕਰਵਾਉਣ ਤੋਂ ਇਲਾਵਾ ਗ੍ਰਹਿ ਮੰਤਰੀ ਕਲਿਆਣਕਾਰੀ ਯੋਜਨਾਵਾਂ 'ਤੇ ਵੀ ਧਿਆਨ ਦੇ ਰਹੇ ਹਨ।

ਖਾਸ ਤੌਰ 'ਤੇ ਅਤਿਵਾਦ ਤੋਂ ਪ੍ਰਭਾਵਿਤ ਸੂਬਿਆਂ ਵਿਚ ਰਹਿ ਰਹੀਆਂ ਵਿਧਵਾਂ ਔਰਤਾਂ, ਅਤਿਵਾਦ ਦੇ ਸ਼ਿਕਾਰ ਬਣੇ ਲੋਕ, ਅਪਾਹਜ ਅਤੇ ਸੀਨੀਅਰ ਨਾਗਰਿਕਾਂ ਨਾਲ ਜੁੜੀਆਂ ਕਲਿਆਣਕਾਰੀ ਯੋਜਨਾਵਾਂ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜ਼ੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਸੰਕੇਤ ਦਿੱਤਾ ਕਿ ਘਾਟੀ ਵਿਚ ਕਸ਼ਮੀਰੀ ਪੰਡਤਾਂ ਦੀ ਦੁਬਾਰਾ ਰਿਹਾਇਸ਼ ਲਈ ਸਰਕਾਰ ਜ਼ਰੂਰੀ ਨੀਤੀ ਬਣਾਉਣ ਜਾ ਰਹੀ ਹੈ।

ਰਾਜਪਾਲ ਨੇ ਇਹ ਵੀ ਕਿਹਾ ਜੇ ਸਭ ਕੁੱਝ ਠੀਕ ਰਿਹਾ ਤਾਂ ਜਲਦੀ ਹੀ ਇਸ ਨੂੰ ਜਨਤਕ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆਂ ਕਿ ਅਗਲੇ ਮਹੀਨੇ ਅਮਰਨਾਥ ਯਾਤਰਾ ਤੋਂ ਬਾਅਦ ਸਰਕਾਰ ਆਪਣੀ ਨੀਤੀ ਦਾ ਐਲਾਨ ਕਰ ਸਕਦੀ ਹੈ ਜਿਹੜੀ ਕਿ ਕਸ਼ਮੀਰੀ ਪੰਡਤਾਂ ਦੀ ਦੁਬਾਰਾ ਰਿਹਾਇਸ਼ ਦਾ ਯੋਜਨਾ ਵਿਚ ਬਦਲਅ ਦੀ ਇਕ ਮਿਸਾਲ ਹੋਵੇਗੀ। ਕਸ਼ਮੀਰੀ ਪੰਡਤ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਦੁਬਾਰਾ ਰਿਹਾਇਸ਼ ਲਈ ਠੋਸ ਨੀਤੀ ਦੀ ਭਾਲ ਵਿਚ ਹਨ। 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ