ਪਹਿਲੀ ਵਾਰ ਜਹਾਜ਼ ‘ਚ ਸਫ਼ਰ ਕਰਨ ਸਮੇਂ ਔਰਤ ਹੋਈ ਇਸ ਅਜੀਬ ਹਾਦਸੇ ਦਾ ਸ਼ਿਕਾਰ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਔਰਤ ਬਿਨਾਂ ਕਿਸੇ ਤੋਂ ਪੁੱਛੇ ਅਤੇ ਬਿਨਾਂ ਅਨਾਉਂਸਮੈਂਟ ਨੂੰ ਸੁਣੇ ਪਲੇਨ ਵਿਚ ਜਾਣ ਲਈ ਇਕ ਅਜਿਹੀ ਥਾਂ ‘ਤੇ ਜਾ ਕੇ ਬੈਠ ਗਈ, ਜਿੱਥੇ ਉਸ ਨੂੰ ਕਾਫ਼ੀ ਮੁਸ਼ਕਿਲ ਆ ਸਕਦੀ ਸੀ।

Woman boards luggage belt assuming it will take her to plane

ਇਸਤਾਨਬੁਲ: ਪਹਿਲੀ ਵਾਰ ਜਹਾਜ਼ ਵਿਚ ਸਫ਼ਰ ਕਰਨ ਵਾਲਿਆਂ ਲਈ ਹਰ ਚੀਜ਼ ਬਿਲਕੁਲ ਨਵੀਂ ਹੁੰਦੀ ਹੈ। ਇਸ ਲਈ ਹਰ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਅਨਾਉਂਸਮੈਂਟ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਪਰ ਇਕ ਔਰਤ ਬਿਨਾਂ ਕਿਸੇ ਤੋਂ ਪੁੱਛੇ ਅਤੇ ਬਿਨਾਂ ਅਨਾਉਂਸਮੈਂਟ ਨੂੰ ਸੁਣੇ ਪਲੇਨ ਵਿਚ ਜਾਣ ਲਈ ਇਕ ਅਜਿਹੀ ਥਾਂ ‘ਤੇ ਜਾ ਕੇ ਬੈਠ ਗਈ, ਜਿੱਥੇ ਉਸ ਨੂੰ ਕਾਫ਼ੀ ਮੁਸ਼ਕਿਲ ਆ ਸਕਦੀ ਸੀ।

ਦਰਅਸਲ ਪਹਿਲੀ ਵਾਰ ਪਲੇਨ ਵਿਚ ਸਫ਼਼ਰ ਕਰ ਰਹੀ ਔਰਤ ਨੂੰ ਲੱਗਿਆ ਕਿ ਪਲੇਨ ਦੇ ਅੰਦਰ ਜਾਣ ਦਾ ਰਾਸਤਾ ਲਗੇਜ ਬੇਲਟ ਤੋਂ ਹੋ ਕੇ ਜਾਂਦਾ ਹੈ। ਇਸ ਲਈ ਉਹ ਅਪਣੇ ਸਮਾਨ ਦੇ ਨਾਲ ਲਗੇਜ ਬੈਲਟ ਵਿਚ ਖੜ੍ਹੇ ਹੋਣ ਲੱਗੀ। ਲਗੇਜ ਬੇਲਟ ‘ਤੇ ਪੈਰ ਰੱਖਦੇ ਹੀ ਉਹ ਕਾਫ਼ੀ ਜ਼ੋਰ ਨਾਲ ਡਿੱਗੀ ਪਰ ਕੁਝ ਹੀ ਸੈਕਿੰਡਾਂ ਵਿਚ ਮਸ਼ੀਨ ਨੂੰ ਰੋਕਿਆ ਜਾਂਦਾ ਹੈ ਅਤੇ ਔਰਤ ਨੂੰ ਉੱਥੋਂ ਹਟਾ ਲਿਆ ਜਾਂਦਾ ਹੈ।

ਮਾਮਲਾ ਤੁਰਕੀ ਦੇ ਇਸਤਾਨਬੁਲ ਹਵਾਈ ਅੱਡੇ ਦਾ ਹੈ। ਹਵਾਈ ਅੱਡੇ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਪੂਰਾ ਮਾਮਲਾ ਕੈਦ ਹੋਇਆ ਹੈ। ਕੈਮਰੇ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਕਾਊਂਟਰ ‘ਤੇ ਆਉਂਦੀ ਹੈ ਅਤੇ ਬੇਲਟ ‘ਤੇ ਪੈਰ ਰੱਖ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਲਗੇਜ ਬੇਲਟ ਨਾਲ ਹੀ ਜਹਾਜ਼ ਵਿਚ ਐਂਟਰੀ ਹੋਵੇਗੀ।

ਇਸ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਟਵਿਟਰ ‘ਤੇ ਲੋਕ ਇਸ ਵੀਡੀਓ ਨੂੰ ਦੇਖ ਕੇ ਮਜ਼ੇ ਲੇ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਇਹ ਵੀ ਸਮਝਣਾ ਚਾਹੀਦਾ ਹੈ ਕਿ ਪਹਿਲੀ ਵਾਰ ਹਵਾਈ ਅੱਡੇ ‘ਤੇ ਜਾਣ ਸਮੇਂ ਜਾਂ ਪਹਿਲੀ ਵਾਰ ਹਵਾਈ ਯਾਤਰਾ ਕਰਨ ਸਮੇਂ ਅਨਾਉਂਸਮੈਂਟ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹਾ ਹੀ ਹਾਦਸਾ ਵਾਪਸ ਸਕਦਾ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ