ਪੀਐਮਸੀ ਬੈਂਕ ਦੇ ਖਾਤਾਧਾਰਕ ਮਰਨ ਲਈ ਮਜਬੂਰ ਪਰ ਸਰਕਾਰ ਨੂੰ ਫ਼ਿਕਰ ਨਹੀਂ : ਯੇਚੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੈਂਕ ਦੇ ਖਾਤਾਧਾਰਕ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਸੰਕਟ ਕਾਰਨ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ।

PMC Bank some depositors dead, govt does not care: Sitaram Yechury

ਨਵੀਂ ਦਿੱਲੀ : ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪੀਐਮਸੀ ਬੈਂਕ ਘੁਟਾਲਾ ਮਾਮਲੇ ਵਿਚ ਕੇਂਦਰ ਸਰਕਾਰ 'ਤੇ ਸੰਵੇਦਨਹੀਣ ਰਵਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੈਂਕ ਦੇ ਖਾਤਾਧਾਰਕ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਸੰਕਟ ਕਾਰਨ ਦੋ ਜਣਿਆਂ ਦੀ ਮੌਤ ਦੇ ਬਾਵਜੂਦ ਇਸ ਮਾਮਲੇ ਦੀ ਸਾਰ ਤਕ ਲੈਣ ਲਈ ਤਿਆਰ ਨਹੀਂ।

ਜ਼ਿਕਰਯੋਗ ਹੈ ਕਿ ਇਸ ਬੈਂਕ ਘਪਲੇ ਦੇ ਉਜਾਗਰ ਹੋਣ ਮਗਰੋਂ ਹੁਣ ਤਕ ਚਾਰ ਖਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ। ਯੇਚੁਰੀ ਨੇ ਕਿਹਾ, 'ਭਾਜਪਾ ਸੰਘ ਦੀ ਸਰਕਾਰ ਗ਼ੈਰਭੁਗਤਾਨ ਵਾਲੇ ਕਰਜ਼ੇ ਮਾਫ਼ ਕਰਨ ਅਤੇ ਧਨਾਢਾਂ ਨੂੰ ਕਰ ਵਿਚ ਛੋਟ ਦੇਣ ਦੀ ਰਾਹਤ ਦੇ ਰਹੀ ਹੈ। ਇਸ ਨਾਲ ਬੈਂਕਿੰਗ ਵਿਵਸਥਾ ਤਬਾਹ ਹੋ ਰਹੀ ਹੈ। ਇਸ ਦਾ ਸਿੱਧਾ ਅਸਰ ਆਮ ਜਨਜੀਵਨ 'ਤੇ ਪਿਆ ਹੇ। ਇਕ ਹੋਰ ਤਰਾਸਦੀ ਦਾ ਇਹ ਨਵਾਂ ਨਮੂਨਾ ਹੈ। ਯੇਚੁਰੀ ਨੇ ਸਰਕਾਰ ਵਿਰੁਧ ਦੇਸ਼ ਦੀ ਆਰਥਕ ਸਥਿਤੀ ਬਾਰੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਨਤਾ ਦਾ ਪੈਸਾ ਇਸ਼ਤਿਹਾਰ ਅਤੇ ਪ੍ਰਚਾਰ 'ਤੇ ਖ਼ਰਚ ਹੋ ਰਿਹਾ ਹੈ।

ਉਨ੍ਹਾਂ ਕਿਹਾ, 'ਭਾਜਪਾ ਸਰਕਾਰ ਬੇਸ਼ਰਮੀ ਨਾਲ ਝੂਠ ਬੋਲ ਰਹੀ ਹੈ। ਇਸ ਨੇ ਦੇਸ਼ ਦੀ ਅਰਥਵਿਵਸਥਾ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਕਰ ਦਿਤਾ ਹੈ। ਕਰ ਮਾਲੀਆ ਵਿਵਸਥਾ ਤਬਾਹ ਹੋ ਗਈ ਹੈ ਅਤੇ ਜਨਤਾ ਦਾ ਪੈਸਾ ਖ਼ੁਦ ਦੇ ਪ੍ਰਚਾਰ ਦੇ ਤਮਾਸ਼ਿਆਂ 'ਤੇ ਖ਼ਰਚ ਹੋ ਰਿਹਾ ਹੈ। ਯੇਚੁਰੀ ਨੇ ਆਰਥਕ ਸੰਕਟ ਦੇ ਦੌਰ ਵਿਚ ਭਾਜਪਾ ਸਰਕਾਰ ਦੁਆਰਾ ਉਸ ਦੀ ਮਿਲੀਭੁਗਤ ਵਾਲੇ ਧਨਾਢ ਲੋਕਾਂ ਦੇ ਕਰ ਵਿਚ ਕਥਿਤ ਕਟੌਤੀ ਕਰਨ 'ਤੇ ਸਵਾਲ ਚੁਕਦਿਆਂ ਕਿਹਾ ਕਿ ਇਹ ਵੀ ਇਕ ਘਪਲਾ ਹੈ।