ਓਡੀਸ਼ਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਦੀ ਮੌਤ 46 ਜ਼ਖਮੀ
ਓਡੀਸ਼ਾ ਦੇ ਕਟਕ ਵਿਚ ਮੰਗਲਵਾਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 46 ਲੋਕ ਜਖ਼ਮੀ ਦੱਸੇ ਜਾ ਰਹੇ ਹੈ....
ਓਡੀਸ਼ਾ (ਭਾਸ਼ਾ): ਓਡੀਸ਼ਾ ਦੇ ਕਟਕ ਵਿਚ ਮੰਗਲਵਾਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 46 ਲੋਕ ਜਖ਼ਮੀ ਦੱਸੇ ਜਾ ਰਹੇ ਹੈ। ਦਰਅਸਲ ਇਹ ਹਾਦਸਾ ਕਟਕ ਜਿਲ੍ਹੇ ਦੇ ਜਗਤਪੁਰ ਦੇ ਕੋਲ ਹੋਇਆ ਜਿੱਥੇ ਇਕ ਬਸ ਅਚਾਨਕ ਮਹਾਨਦੀ ਬ੍ਰਿਜ਼ ਤੋਂ ਹੇਠਾਂ ਡਿੱਗ ਗਈ।
ਇਸ ਬਾਰੇ ਘਟਨਾ ਥਾਂ 'ਤੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਬਸ ਰੇਲਿੰਗ ਤੋੜਕਰ ਪੁੱਲ ਹੇਠਾਂ ਜਾ ਡਿੱਗੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਨੂੰ ਬਚਾਉਣ ਵਿਚ ਜੁੱਟ ਗਈ। ਇਸ ਦੌਰਾਨ ਬਸ ਦੇ ਸ਼ੀਸ਼ੇ ਤੋੜਕਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਜਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਈਆ ਗਿਆ । ਦੱਸ ਦਈਏ ਕਿ ਇਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਅਤੇ ਮ੍ਰਿਤਕ ਲੋਕਾਂ ਲਈ ਹਮਦਰਦੀ ਜ਼ਾਹਿਰ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਹਾਦਸੇ 'ਤੇ ਢੁੰਗਾ ਦੁੱਖ ਜਤਾਉਂਦੇ ਹੋਏ ਨੇੜਲੇ ਦੇ ਹਸਪਤਾਲਾਂ ਨੂੰ ਆਦੇਸ਼ ਜ਼ਾਰੀ ਕੀਤਾ ਕਿ ਮਰੀਜ਼ਾਂ ਦਾ ਇਲਾਜ ਮੁਫਤ 'ਚ ਕੀਤਾ ਜਾਵੇ ਇਸ ਦੇ ਨਾਲ ਉਨ੍ਹਾਂ ਨੇ ਲਾਸ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਉਥੇ ਹੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਹਾਦਸੇ ਤੋਂ ਬਾਅਦ ਹਸਪਤਾਲ ਜਾ ਕੇ ਜ਼ਖਮੀਆਂ ਨਾਲ ਮੁਲਾਕਾਤ ਵੀ ਕੀਤੀ।