..ਜਦੋਂ ਭਾਰਤ ਦੇ ਇਸ ਸ਼ਹਿਰ ਦੀ ਸੜਕ ਤੇ ਹੋਣ ਲੱਗੀ ਨੋਟਾਂ ਦੀ ਬਰਸਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਬੇਂਟਿਕ ਸਟਰੀਟ 'ਚ ਉਸ ਸਮੇਂ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ, ਜਦੋਂ ਆਸਮਾਨ ਤੋਂ ਨੋਟਾਂ ਦੀ ਬਰਸਾਤ

notes fly

ਕੋਲਕਾਤਾ : ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਬੇਂਟਿਕ ਸਟਰੀਟ 'ਚ ਉਸ ਸਮੇਂ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ, ਜਦੋਂ ਆਸਮਾਨ ਤੋਂ ਨੋਟਾਂ ਦੀ ਬਰਸਾਤ ਹੋਣ ਲੱਗੀ। ਦੁਪਹਿਰ ਦੇ ਲਗਭਗ ਢਾਈ ਵਜੇ ਸੜ੍ਹਕ 'ਤੇ ਵੇਖਦੇ ਹੀ ਵੇਖਦੇ 100, 200, 500 ਤੇ 2000 ਰੁਪਏ ਦੀ ਚਾਦਰ ਵਿਛ ਗਈ। ਨੋਟਾਂ ਦੀ ਬਰਸਾਤ ਹੁੰਦੀ ਵੇਖ ਉੱਥੇ ਮੌਜੂਦ ਲੋਕਾਂ ਨੇ ਤੁਰੰਤ ਉਸਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਿਸ ਦੇ ਹੱਥ ਜਿੰਨੇ ਵੀ ਨੋਟ ਲੱਗੇ ਉਹ ਉੱਥੋਂ ਗੱਫੇ ਭਰ ਕੇ ਭੱਜ ਨਿਕਲੇ।

ਦੱਸ ਦੇਈਏ ਕਿ 27 ਨਵੰਬਰ ਬੇਂਟਿਕ ਸਟਰੀਟ ਸਥਿਤ ਕਮਰਸ਼ੀਅਲ ਬਿਲਡਿੰਗ ਐੱਮ ਕੇ ਪੁਆਇੰਟ ਦੀ ਪੰਜਵੀਂ ਮੰਜ਼ਿਲ 'ਤੇ ਸਥਿਤ ਇੱਕ ਕੰਪਨੀ ਦੇ ਦਫ਼ਤਰ ਦੀ ਖਿੜਕੀ ਤੋਂ ਇਹ ਨੋਟ ਹੇਠਾਂ ਸੁੱਟੇ ਜਾ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲਿਜੈਂਸ ( ਡੀਆਰਆਈ ) ਦੇ ਅਧਿਕਾਰੀ ਇਸ ਕੰਪਨੀ 'ਚ ਛਾਪੇਮਾਰੀ ਕਰਨ ਪੁੱਜੇ ਸਨ। ਡੀਆਰਆਈ ਦੇ ਅਧਿਕਾਰੀਆਂ ਨੂੰ ਖਬਰ ਮਿਲੀ ਸੀ ਕਿ ਕੰਪਨੀ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਪੈਸੇ ਦਾ ਲੈਣ-ਦੇਣ ਹੋ ਰਿਹਾ ਹੈ।

ਖੂਫੀਆ ਜਾਣਕਾਰੀ ਦੇ ਆਧਾਰ 'ਤੇ ਡੀਆਰਆਈ ਦੀ ਟੀਮ ਜਿਵੇਂ ਹੀ ਕੰਪਨੀ ਵਿੱਚ ਦਾਖਲ ਹੋਈ ਉੱਥੋਂ ਦੇ ਕਰਮਚਾਰੀਆਂ ਨੇ ਵਾਸ਼ਰੂਮ ਦੀ ਖਿੜਕੀ ਤੋਂ ਨੋਟ ਤੇ ਨੋਟਾਂ ਦੇ ਬੰਡਲ ਹੇਠਾਂ ਸੁੱਟਣੇ ਸ਼ੁਰੂ ਕਰ ਦਿੱਤੇ। ਹੁਣੇ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ , ਕੋਲਕਾਤਾ ਪੁਲਿਸ ਨੇ ਸੜ੍ਹਕ ਤੋਂ ਲਗਭਗ 4 ਲੱਖ ਰੁਪਏ ਬਰਾਮਦ ਕੀਤੇ ਹਨ । ਉੱਥੇ ਹੀ ਡੀਆਰਆਈ ਦੇ ਅਧਿਕਾਰੀ ਕੰਪਨੀ ਦੇ ਮਾਲਿਕ ਦੀ ਭਾਲ ‘ਚ ਲੱਗੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।