ਮੁੰਬਈ: ਕਾਲਜ ‘ਚ ਪ੍ਰੋਗਰਾਮ ਦੌਰਾਨ ਵੱਡੀ ਲਾਪਰਵਾਹੀ, 15 ਲੋਕ ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਮੀਠੀਬਾਈ ਕਾਲਜ਼ ਵਿਚ ਵੀਰਵਾਰ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਹਫ਼ੜਾ-ਦਫ਼ੜੀ......

Mumbai Mithibai College

ਮੁੰਬਈ (ਭਾਸ਼ਾ): ਮੁੰਬਈ ਦੇ ਮੀਠੀਬਾਈ ਕਾਲਜ ਵਿਚ ਵੀਰਵਾਰ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਹਫ਼ੜਾ-ਦਫ਼ੜੀ ਵਿਚ ਅੱਠ ਵਿਦਿਆਰਥੀ ਜਖ਼ਮੀ ਹੋ ਗਏ। ਬੀਐਮਸੀ ਨੇ ਦੱਸਿਆ ਕਿ ਬੈਚਲਰ ਆਫ਼ ਮੈਨੇਜਮੈਂਟ ਪ੍ਰੋਗਰਾਮ ਦੇ ਦੌਰਾਨ ਰਾਤ ਸਾਢੇ ਦਸ ਵਜੇ ਅਚਾਨਕ ਹਫ਼ੜਾ-ਦਫ਼ੜੀ ਮੱਚ ਗਈ। ਰਿਪੋਰਟ ਦੇ ਅਨੁਸਾਰ ਜਖ਼ਮੀਆਂ ਵਿਚ ਦੋ ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ ਜਿਨ੍ਹਾਂ ਦੀ ਉਮਰ 20 ਤੋਂ 24 ਸਾਲ ਦੇ ਵਿਚ ਹੈ। ਇਨ੍ਹਾਂ ਲੋਕਾਂ ਨੂੰ ਆਰਐਨ ਕਪੂਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਗਿਆ ਹੈ ਇਨ੍ਹਾਂ ਜਖ਼ਮੀ ਵਿਦਿਆਰਥੀਆਂ ਦੇ ਛਾਤੀ ਵਿਚ ਸੱਟ ਲੱਗੀ ਹੈ। ਇਕ ਵਿਦਿਆਰਥੀ ਦੀ ਪਸਲੀ ਵਿਚ ਸੱਟ ਲੱਗੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਬਾਹਰੀ ਲੋਕਾਂ ਨੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਮੁੱਖ ਦਰਵਾਜੇ ਤੋਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। ਜੁਹੂ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰੋਗਰਾਮ ਦੇ ਦੌਰਾਨ ਇਕ ਕਾਫ਼ੀ ਮਸ਼ਹੂਰ ਗਰੁੱਪ ਸਟੇਜ਼ ਉਤੇ ਪ੍ਰਫਾਰਮ ਕਰ ਰਿਹਾ ਸੀ। ਗੇਟ ਚਾਰੇ ਪਾਸੇ ਤੋਂ ਬੰਦ ਸੀ।

ਇਸ ਦੌਰਾਨ ਕੁਝ ਬੱਚੀਆਂ ਨੇ ਗੇਟ ਤੋਂ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ। ਇਸ ਲਈ ਹਫ਼ੜਾ-ਦਫ਼ੜੀ ਵਰਗੀ ਹਾਲਤ ਬਣ ਗਈ। ਕਾਫ਼ੀ ਲੋਕਾਂ ਨੂੰ ਦਮ ਘੁੱਟਣ ਦੇ ਕਾਰਨ ਬੇਹੋਸ਼ੀ ਆ ਗਈ। ਸੂਤਰਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਲਈ ਜਿਨ੍ਹਾਂ ਪੁਲਿਸ ਵਾਲੀਆਂ ਨੂੰ ਤੈਨਾਤ ਕੀਤਾ ਗਿਆ ਸੀ ਉਨ੍ਹਾਂ ਨੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। ਉਥੇ ਕਰੀਬ ਚਾਰ-ਪੰਜ ਹਜ਼ਾਰ ਲੋਕ ਮੌਜੂਦ ਸਨ।