ਨਸ਼ੇ ‘ਚ ਟੁੰਨ ਟਰੱਕ ਚਾਲਕ ਨੇ ਬੱਚੀ ਨਾਲ ਕੀਤੀ ਬਲਾਤਕਾਰ ਕਰਨ ਦੀ ਕੋਸ਼ਿਸ਼, ਮਾਮਲਾ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਾਬ ਦੇ ਨਸ਼ੇ ‘ਚ ਟੁੰਨ ਅਤੇ ਟਰੱਕ ਚਾਲਕ ਨੇ ਸੱਤ ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਟਰੱਕ ਚਾਲਕ ਬੱਚੀ ਨੂੰ ਚੁੱਕ ਕੇ ਟਰੱਕ....

ਬੱਚੀ ਨਾਲ ਦੁਸ਼ਕਰਮ ਦੀ ਕੋਸ਼ਿਸ਼

ਫਿਰੋਜ਼ਪੁਰ (ਭਾਸ਼ਾ) : ਸ਼ਰਾਬ ਦੇ ਨਸ਼ੇ ‘ਚ ਟੁੰਨ ਅਤੇ ਟਰੱਕ ਚਾਲਕ ਨੇ ਸੱਤ ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਟਰੱਕ ਚਾਲਕ ਬੱਚੀ ਨੂੰ ਚੁੱਕ ਕੇ ਟਰੱਕ ਦੇ ਅੰਦਰ ਲੈ ਗਿਆ ਸੀ। ਉਸੇ ਸਮੇਂ ਮਾਂ ਬੱਚੀ ਨੂੰ ਲੱਭਦੀ ਹੋਈ ਮੌਕੇ ਉਤੇ ਪਹੁੰਚ ਗਈ ਅਤੇ ਬੱਚੀ ਨੂੰ ਛੁਡਵਾ ਲਿਆ। ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਓ ਦੇਖ ਕੇ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਅਤੇ ਦੋਸ਼ੀ ਟਰੱਕ ਚਾਲਕ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਹ ਘਟਨਾ ਫਿਰੋਜ਼ਪੁਰ ਦੀ ਹੈ। ਮੰਗਲਵਾਰ ਸ਼ਾਮ ਨੂੰ ਥਾਣਾ ਸਿਟੀ ਪੁਲਿਸ ਨੇ ਪੀੜਿਤ ਬੱਚੀ ਦੀ ਮਾਂ ਦੇ ਬਿਆਨ ਦਰਜ਼ ਕਰ ਲਏ ਹਨ।

ਪੀੜਿਤ ਬੱਚੀ ਦੀ ਮਾਂ  ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਨੂੰ ਛੇ ਵਜ਼ੇ ਕੱਪੜੇ ਧੋ ਰਹੀ ਸੀ। ਉਸ ਦੀ ਸੱਤ ਸਾਲ ਦੀ ਬੱਚੀ ਖੇਡ ਰਹੀ ਸੀ ਉਥੇ ਇਕ ਆੜ੍ਹਤੀ ਦਾ ਟਰੱਕ ਚਾਲਕ ਟਰੱਕ ਲੈ ਕੇ ਖੜ੍ਹਾ ਸੀ। ਨਸ਼ੇ ਵਿਚ ਟੁੰਨ ਟਰੱਕ ਚਾਲਕ ਨੇ ਉਸਦੀ ਬੱਚੀ ਨੂੰ ਚੁੱਕ ਕੇ ਟਰੱਕ ਵਿਚ ਲੈ ਗਿਆ। ਉਸਦੀ ਬੱਚੀ ਨਜ਼ਰ ਨਹੀਂ ਆਈ ਤਾਂ ਉਹ ਬੱਚੀ ਦੀ ਭਾਲ ਕਰਨ ਲੱਗ ਪਈ। ਦੋਸ਼ੀ ਟਰੱਕ ਚਾਲਕ ਟਰੱਕ ਵਿਚ ਬੱਚੀ ਦੇ ਕੱਪੜੇ ਉਤਾਰ ਕਰ ਕੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਨੇ ਟਰੱਕ ਉਤੇ ਚੜ੍ਹ ਕੇ ਬੱਚੀ ਨੂੰ ਦੋਸ਼ੀ ਤੋਂ ਬਚਾਇਆ। ਇਸ ਤੋਂ ਬਾਅਦ ਦੋਸ਼ੀ ਉਥੋਂ ਭੱਜ ਗਿਆ।

ਔਰਤ ਨੇ ਦੱਸਿਆ ਕਿ ਉਹ ਥਾਣਾ ਸਿਟੀ ਅਤੇ ਸਿਵਲ ਹਸਪਤਾਲ ਵੀ ਗਈ, ਪਰ ਉਸਦੀ ਕੋਈ ਸੁਣਵਾਈ ਨ ਹੀਂ ਹੋਈ। ਫਿਰ ਸ਼ਹਿਰ ਦੇ ਕੁਝ ਜਾਣਕਾਰ ਵਿਅਕਤੀਆਂ ਨੇ ਉਸਦੀ ਮੱਦਦ ਕੀਤੀ। ਲੋਕਾਂ ਨੇ ਪੀੜਿਤ ਪਰਵਾਰ ਦਾ ਇਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਉਤੇ ਪਾ ਦਿਤਾ ਹੈ। ਇਸ ਨੂੰ ਦੇਖ ਕੇ ਘਟਨਾ ਸਥਾਨ ਉਤੇ ਡੀਐਸਪੀ ਅਤੇ ਥਾਣਾ ਸਿਟੀ ਮੁਖੀ ਪੁਸ਼ਵਿੰਦਰ ਕੁਮਾਰ ਪਹੁੰਚੇ। ਥਾਣਾ ਸਿਟੀ ਮੁਖੀ ਪੁਸ਼ਵਿੰਦਰ ਨੇ ਕਿਹਾ ਕਿ ਦੋਸ਼ੀ ਚਾਲਕ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Related Stories