ਅੱਜ ਹੈ ਸਾਲ ਦਾ ਸੱਭ ਤੋਂ ਛੋਟਾ ਦਿਨ, ਗੂਗਲ ਨੇ ਬਣਾਇਆ ਡੂਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ 21 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੈ, ਅੱਜ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ। ਗੂਗਲ ਨੇ ਅੱਜ ਦੇ ਦਿਨ ਵਿੰਟਰ ਸੋਲਸਟਿਸ ਦਾ ਡੂਡਲ ਬਣਾਇਆ ...

Winter solstice

ਨਵੀਂ ਦਿੱਲੀ (ਭਾਸ਼ਾ) :- ਅੱਜ 21 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੈ, ਅੱਜ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ। ਗੂਗਲ ਨੇ ਅੱਜ ਦੇ ਦਿਨ ਵਿੰਟਰ ਸੋਲਸਟਿਸ ਦਾ ਡੂਡਲ ਬਣਾਇਆ ਹੈ। ਹਿੰਦੀ ਵਿਚ ਵਿੰਟਰ ਵਿੰਟਰ ਸੋਲਸਟਿਸ ਨੂੰ ਦਸੰਬਰ ਦੱਖਣਾਯਨ ਕਿਹਾ ਜਾਂਦਾ ਹੈ। ਸੋਲਸਟਿਸ ਇਕ ਖਗੋਲੀ ਵਰਤਾਰਾ ਹੈ, ਜਿਸ ਦਿਨ ਸਭ ਤੋਂ ਛੋਟਾ ਦਿਨ ਹੁੰਦਾ ਹੈ। ਇਹ ਸਥਿਤੀ ਉਸ ਸਮੇਂ ਹੁੰਦੀ ਹੈ ਜਦੋਂ ਸੂਰਜ ਸਿੱਧਾ ਮਕਰ ਰੇਖਾ ਦੇ ਉਪਰ ਹੁੰਦਾ ਹੈ।

ਤਕਨੀਕੀ ਤੌਰ 'ਤੇ ਜਾਣੀਏ ਤਾਂ ਦੱਖਣੀ ਗੋਲਾ ਅਰਧ 'ਚ ਸੂਰਜ ਦਾ ਪ੍ਰਕਾਸ਼ ਜ਼ਿਆਦਾ ਹੁੰਦਾ ਹੈ, ਜਦੋਂਕਿ ਉਤਰੀ ਗੋਲਾ ਅਰਧ 'ਚ ਘੱਟ ਹੁੰਦਾ ਹੈ ਅਤੇ ਇਹ ਕਾਰਨ ਹੈ ਕਿ ਇਸ ਦਿਨ ਉਤਰੀ ਗੋਲਾ 'ਚ ਦਿਨ ਛੋਟਾ ਹੁੰਦਾ ਹੈ ਅਤੇ ਰਾਤ ਲੰਬੀ। ਇਸ ਦਿਨ ਤੋਂ ਬਾਅਦ ਹੀ ਠੰਡ ਵਧ ਜਾਂਦੀ ਹੈ। ਇਸ ਦਿਨ ਸੂਰਜ ਧਰਤੀ 'ਤੇ ਘੱਟ ਸਮੇਂ ਦੇ ਲਈ ਹਾਜ਼ਰ ਹੁੰਦਾ ਹੈ ਅਤੇ ਚੰਦਰਮਾ ਅਪਣੀ ਸ਼ੀਤਲ ਕਿਰਨਾਂ ਦਾ ਪ੍ਰਸਾਰ ਧਰਤੀ 'ਤੇ ਜ਼ਿਆਦਾ ਦੇਰ ਤੱਕ ਰਹਿੰਦਾ ਹੈ।

ਇਸ ਨੂੰ ਵਿੰਟਰ ਸੋਲਸਟਾਈਸ ਦੇ ਠੀਕ ਉਲਟ 20 ਤੋਂ 23 ਜੂਨ ਵਿਚ 'ਸਮਰ ਵਿੰਟਰ ਸੋਲਸਟਿਸ' ਵੀ ਮਨਾਇਆ ਜਾਂਦਾ ਹੈ। ਉਸ ਦਿਨ ਸੱਭ ਤੋਂ ਲੰਬਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਤਾਂ ਉਥੇ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਦਾ ਸਮਾਂ ਬਰਾਬਰ ਹੁੰਦਾ ਹੈ। ਮੌਸਮ ਵਿਗਿਆਨੀ ਦੇ ਅਨੁਸਾਰ ਹੁਣ ਵਿੰਟਰ ਸੀਜ਼ਨ ਸ਼ੁਰੂ ਹੋ ਗਿਆ ਹੈ।

ਖਗੋਲ ਸ਼ਾਸਤਰੀਆਂ ਅਨੁਸਾਰ ਧਰਤੀ ਅਪਣੇ ਧੁਰੇ 'ਤੇ ਸਾਢੇ ਤੇਈ ਡਿਗਰੀ ਝੁਕੀ ਹੋਈ ਹੈ। ਜਿਸ ਕਾਰਨ ਸੂਰਜ ਦੀ ਦੂਰੀ ਧਰਤੀ ਦੇ ਉਤਰੀ ਗੋਲਾਕਾਰ ਤੋਂ ਜ਼ਿਆਦਾ ਹੁੰਦੀ ਹੈ ਅਤੇ ਸੂਰਜ ਦੀਆਂ ਕਿਰਨਾਂ ਦਾ ਪ੍ਰਸਾਰ ਧਰਤੀ 'ਤੇ ਘੱਟ ਸਮੇਂ ਤੱਕ ਹੁੰਦਾ ਹੈ। ਕਿਹਾ ਜਾਂਦਾ ਹਨ ਕਿ ਇਸ ਦਿਨ ਸੂਰਜ ਦੱਖਣੀ ਵੱਲ ਤੋਂ ਉੱਤਰ ਵੱਲ ਵਿਚ ਪਰਵੇਸ਼ ਕਰਦਾ ਹੈ।