ਰੇਲਵੇ ਵਿਚ ਨਿਕਲੀਆਂ ਹਨ ਅਸਾਮੀਆਂ, ਜਲਦੀ ਕਰੋ ਅਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਪਲੀਕੇਸ਼ਨ ਦੇ ਲਈ ਨਹੀਂ ਮੰਗੀ ਗਈ ਹੈ ਕੋਈ ਫ਼ੀਸ

Photo

ਨਵੀਂ ਦਿੱਲੀ : ਰੇਲਵੇ ਭਰਤੀ ਬੋਰਡ ਨੇ ਕਲੱਰਕ ਅਤੇ ਸੀਨੀਅਰ ਕਲਰਕ ਅਹੁਦਿਆਂ ਦੇ ਲਈ ਕੁੱਲ 251 ਅਸਾਮੀਆਂ ਕੱਢੀਆਂ ਹਨ। ਜਿਸ ਵਿਚੋਂ 171 ਅਸਾਮੀਆਂ ਕਲਰਕ ਅਹੁਦਿਆ ਦੇ ਲਈ ਅਤੇ 80 ਅਸਾਮੀਆਂ ਸੀਨੀਅਰ ਕਰਲਕ ਅਹੁਦਿਆ ਦੇ ਲਈ ਹਨ। ਇਨ੍ਹਾਂ ਅਸਾਮੀਆਂ ਦੇ ਲਈ ਰੇਲਵੇ ਭਰਤੀ ਬੋਰਡ ਨੇ 20 ਦਸੰਬਰ 2019 ਤੋਂ ਅਪਲਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਪਲਾਈ ਕਰਨ ਦੀ ਆਖਰੀ ਤਰੀਕ 19 ਜਨਵਰੀ 2020 ਤੈਅ ਕੀਤੀ ਗਈ ਹੈ।

ਇੱਛੁਕ ਉਮੀਦਵਾਰ RRCCR.COM ਦੇ ਜਰੀਏ ਅਪਲਾਈ ਕਰ ਸਕਦੇ ਹਨ।  ਜੂਨੀਅਰ ਕਲਰਕ ਦੇ ਅਹੁਦਿਆਂ ਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ ਹੈ। ਅੰਗ੍ਰੇਜੀ ਟਾਈਪਿੰਗ ਸਪੀਡ ਇਕ ਮਿੰਟ 30 ਸ਼ਬਦ ਅਤੇ ਹਿੰਦੀ ਟਾਈਪਿੰਗ ਸਪੀਡ ਇਕ ਮਿੰਟ ਵਿਚ 25 ਸ਼ਬਦ ਹੋਣੇ ਚਾਹੀਦੇ ਹਨ।

ਸੀਨੀਅਰ ਕਰਲਕ ਅਹੁਦਿਆਂ ਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਨੂੰ ਗਰੈਜੁਏਟ ਹੋਣਾ ਜ਼ਰੂਰੀ ਹੈ। ਰੇਲਵੇ ਭਰਤੀ ਬੋਰਡ ਵੱਲੋਂ ਉਮੀਦਵਾਰਾਂ ਤੋਂ ਕੋਈ ਐਪਲੀਕੇਸ਼ਨ ਫ਼ੀਸ ਨਹੀਂ ਮੰਗੀ ਗਈ ਹੈ। ਜਨਰਲ ਸ਼੍ਰੇਣੀ ਤੋਂ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉੱਮਰ ਵੱਧ ਤੋਂ ਵੱਧ 42 ਸਾਲ ਹੋਣੀ ਚਾਹੀਦੀ ਹੈ ਜਦਕਿ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਦੇ ਲਈ ਵੱਧ ਤੋਂ ਵੱਧ ਉੱਮਰ ਵਿਚ ਤਿੰਨ ਸਾਲ ਦੀ ਛੂਟ ਹੈ ਉੱਥੇ ਹੀ ਐਸਸੀ/ਐਸਟੀ ਸ਼੍ਰੇਣੀ ਦੇ ਉਮੀਦਵਾਰਾਂ ਦੇ ਲਈ ਵੱਧ ਤੋਂ ਵੱਧ ਉੱਮਰ ਵਿਚ ਪੰਜ ਸਾਲਾਂ ਦੀ ਛੂਟ ਹੈ।

ਕਲਰਕ ਅਤੇ ਸੀਨੀਅਰ ਕਲਰਕ ਅਹੁਦਿਆਂ ਦੇ ਲਈ ਪ੍ਰੀਖਿਆ ਆਨਲਾਈਨ ਹੋਵੇਗੀ। ਪ੍ਰੀਖਿਆ ਦੀ ਦੋ ਸਟੇਜਾਂ ਹੋਣਗੀਆ ਲਿਖਿਤ ਅਤੇ ਟਾਈਪਿੰਗ ਟੈਸਟ   ਜੋ ਲਿਖਤੀ ਪ੍ਰੀਖਿਆ ਪਾਸ ਕਰਨਗੇ ਉਨ੍ਹਾਂ ਨੂੰ ਟਾਈਪਿੰਗ ਟੈਸਟ ਦੇਣ ਦੀ ਇਜਾਜ਼ਤ ਹੋਵੇਗੀ।