ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7000 ਇੰਜੀਨੀਅਰ ਗ੍ਰੈਜੂਏਟਾਂ ਨੇ ਕੀਤਾ ਅਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਮਿਲਨਾਡੂ ਦੇ ਕੋਯੰਬਟੂਰ ਨਗਰ ਨਿਗਮ ਵਿਚ ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7,000 ਇੰਜੀਨੀਅਰਾਂ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੇ ਅਪਲਾਈ ਕੀਤਾ ਹੈ।

7,000 engineers, graduates apply for 549 sanitary worker posts

ਚੇਨਈ: ਤਮਿਲਨਾਡੂ ਦੇ ਕੋਯੰਬਟੂਰ ਨਗਰ ਨਿਗਮ ਵਿਚ ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7,000 ਇੰਜੀਨੀਅਰਾਂ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੇ ਅਪਲਾਈ ਕੀਤਾ ਹੈ। ਅਧਿਕਾਰਕ ਸੂਤਰਾਂ ਅਨੁਸਾਰ ਨਿਗਮ ਨੇ 549 ਗ੍ਰੇਡ-1 ਸਫਾਈ ਕਰਮਚਾਰੀਆਂ ਦੀਆਂ ਅਸਾਮੀਆਂ ਲਈ ਅਰਜੀਆਂ ਮੰਗੀਆਂ ਗਈਆਂ ਸਨ, ਜਿਸ ਦੇ ਲਈ 7,000 ਉਮੀਦਵਾਰਾਂ  ਨੇ ਅਰਜੀਆਂ ਦਿੱਤੀਆਂ ਹਨ।

ਵੈਰੀਫੀਕੇਸ਼ਨ ਵਿਚ ਇਹ ਪਾਇਆ ਗਿਆ ਕਿ ਲਗਭਗ 70 ਫੀਸਦੀ ਉਮੀਦਵਾਰਾਂ ਨੇ ਐਸਐਸਐਲਸੀ (10 ਵੀਂ) ਅਰਥਾਤ ਘੱਟੋ ਘੱਟ ਯੋਗਤਾ ਪੂਰੀ ਕੀਤੀ ਹੈ। ਜ਼ਿਆਦਾਤਰ ਉਮੀਦਵਾਰ ਇੰਜੀਨੀਅਰ, ਪੋਸਟ ਗ੍ਰੈਜੂਏਟ,  ਗ੍ਰੈਜੂਏਟ ਅਤੇ ਡਿਪਲੋਮਾ ਧਾਰਕ ਹਨ। ਕੁਝ ਮਾਮਲਿਆਂ ਵਿਚ ਇਹ ਪਾਇਆ ਗਿਆ ਕਿ ਬਿਨੈਕਾਰ ਪਹਿਲਾਂ ਹੀ ਨਿੱਜੀ ਕੰਪਨੀਆਂ ਵਿਚ ਨੌਕਰੀ ਕਰ ਰਹੇ ਹਨ।

ਪਰ ਉਹ ਇਕ ਸਰਕਾਰੀ ਨੌਕਰੀ ਚਾਹੁੰਦੇ ਹਨ ਕਿਉਂਕਿ ਇੱਥੇ ਸ਼ੁਰੂਆਤੀ ਤਨਖਾਹ 15,700 ਰੁਪਏ ਹੈ। ਇਥੇ ਕਈ ਅਜਿਹੇ ਉਮੀਦਵਾਰ ਵੀ ਹਨ ਜੋ ਪਿਛਲੇ 10 ਸਾਲਾਂ ਤੋਂ ਇਕਰਾਰਨਾਮੇ ਵਿਚ ਸਫ਼ਾਈ ਕਰਮਚਾਰੀ ਵਜੋਂ ਕੰਮ ਕਰ ਰਹੇ ਹਨ, ਇਹ ਲੋਕ ਸਥਾਈ ਨੌਕਰੀ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਅਰਜ਼ੀ ਦਿੱਤੀ।

ਬਹੁਤ ਸਾਰੇ ਗ੍ਰੈਜੂਏਟਾਂ ਨੇ ਇਸ ਲਈ ਅਪਲਾਈ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲੀ ਸੀ। ਇਸ ਦੇ ਨਾਲ ਹੀ ਪ੍ਰਾਈਵੇਟ ਕੰਪਨੀਆਂ ਵਿਚ ਸਿਰਫ 6,000-7,000 ਰੁਪਏ ਦੀ ਤਨਖਾਹ ਮਿਲਦੀ ਸੀ, ਜਿਸ ਨਾਲ ਇਕ ਪਰਿਵਾਰ ਚਲਾਉਣਾ ਬਹੁਤ ਮੁਸ਼ਕਲ ਹੈ।

ਇਸ ਦੇ ਨਾਲ ਪ੍ਰਾਈਵੇਟ ਕੰਪਨੀਆਂ ਵਿਚ 12 ਘੰਟੇ ਦੀ ਸ਼ਿਫਟ ਹੁੰਦੀ ਹੈ  ਅਤੇ ਨੌਕਰੀ ਦੀ ਕੋਈ ਸੁਰੱਖਿਆ ਨਹੀਂ ਹੈ। ਦੂਜੇ ਪਾਸੇ ਸਫਾਈ ਸੇਵਕ ਦਾ ਕੰਮ ਸਵੇਰੇ ਤਿੰਨ ਘੰਟੇ ਅਤੇ ਸ਼ਾਮ ਨੂੰ ਤਿੰਨ ਘੰਟੇ ਕਰਨਾ ਹੁੰਦਾ ਹੈ। ਜਿਸ ਦੀ ਤਨਖਾਹ ਲਗਭਗ 20,000 ਰੁਪਏ ਹੈ। ਨਿਗਮ ਕੋਲ ਇਸ ਸਮੇਂ 2,000 ਸਥਾਈ ਅਤੇ 500 ਕੰਟਰੈਕਟ ਸਫਾਈ ਕਰਮਚਾਰੀ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।