ਪਵਨ ਜਲਾਦ 30 ਜਨਵਰੀ ਨੂੰ ਆ ਰਿਹਾ ਹੈ ਦਿੱਲੀ, ਰਹਿਣ-ਸਹਿਣ ਦਾ ਪੂਰਾ ਬੰਦੋਬਸਤ
ਰਿਪੋਰਟਾ ਅਨੁਸਾਰ ਬੀਤੇ ਮੰਗਲਵਾਰ ਨਿਰਭਿਆ ਦੇ ਚਾਰਾਂ ਦੋਸ਼ੀਆਂ ਮੁਕੇਸ਼,ਅਕਸ਼ੇ, ਪਵਨ ਅਤੇ ਵਿਨੈ ਕੁਮਾਰ ਦੀ ਜੇਲ੍ਹ ਦੇ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਗਈ ਹੈ
ਨਵੀਂ ਦਿੱਲੀ : ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਹੈ ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਵੀ ਆਪਣੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫਾਂਸੀ ਦੇਣ ਦੇ ਲਈ ਪਵਨ ਜਲਾਦ ਨੂੰ ਵੀ ਦਿੱਲੀ ਬੁਲਾ ਲਿਆ ਗਿਆ ਹੈ ਜੋ ਕਿ 30 ਜਨਵਰੀ ਨੂੰ ਤਿਹਾੜ ਜੇਲ੍ਹ ਪਹੁੰਚ ਜਾਵੇਗਾ।
ਨਿਰਭਿਆ ਦੇ ਦੋਸ਼ੀਆਂ ਨੂੰ ਪਵਨ ਜਲਾਦ ਫਾਂਸੀ 'ਤੇ ਲਟਕਾਵੇਗਾ। ਪਵਨ ਜਲਾਦ ਦੇ ਰਹਿਣ -ਸਹਿਣ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪੂਰਾ ਇੰਤਜਾਮ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਜਲਾਦ ਨੂੰ ਸੇਮੀ ਓਪਨ ਜੇਲ੍ਹ ਵਿਚ ਬਣੇ ਫਲੈਟ ਵਿਚ ਠਹਿਰਾਇਆ ਜਾਵੇਗਾ। ਜਲਾਦ ਪਵਨ ਦੇ ਲਈ ਖਾਸ ਤੋਰ 'ਤੇ ਇਸ ਕਮਰੇ ਨੂੰ ਖਾਲੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨ ਦੇ ਲਈ ਫੋਲਡਿੰਗ ਬੈੱਡ, ਰਜਾਈ ਅਤੇ ਗੱਦੇ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪਵਨ ਜਲਾਦ ਦਾ ਭੋਜਨ ਕੰਨਟੀਨ ਵਿਚ ਤਿਆਰ ਕੀਤਾ ਜਾਵੇਗਾ ਉਹ 30 ਫਰਵਰੀ ਨੂੰ ਤਿਹਾੜ ਜੇਲ੍ਹ ਪਹੁੰਚੇਗਾ ਅਤੇ 1 ਫਰਵਰੀ ਦੀ ਦੁਪਹਿਰ ਤੱਕ ਜੇਲ੍ਹ ਵਿਚ ਹੀ ਰੁਕੇਗਾ।
ਰਿਪੋਰਟਾ ਅਨੁਸਾਰ ਬੀਤੇ ਮੰਗਲਵਾਰ ਨਿਰਭਿਆ ਦੇ ਚਾਰਾਂ ਦੋਸ਼ੀਆਂ ਮੁਕੇਸ਼,ਅਕਸ਼ੇ, ਪਵਨ ਅਤੇ ਵਿਨੈ ਕੁਮਾਰ ਦੀ ਜੇਲ੍ਹ ਦੇ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਗਈ ਹੈ। ਮੰਗਲਵਾਰ ਸਵੇਰੇ ਇਕ ਦੋਸ਼ੀ ਵਿਨੈ ਨੇ ਆਪਣੇ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਜਾਂਚ ਕਰਕੇ ਦਵਾਈ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਚਾਰਾਂ ਰਿਪੋਰਟਾ ਬਿਲਕੁਲ ਨੋਰਮਲ ਆਈਆਂ ਹਨ।
ਫਾਂਸੀ ਤੋਂ ਪਹਿਲਾਂ ਨਿਰਭਿਆ ਦੇ ਦੋਸ਼ੀਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਨ੍ਹਾਂ ਦੀ ਸੈੱਲ ਦੇ ਆਸ-ਪਾਸ ਚਾਰ-ਚਾਰ ਪੁਲਿਸ ਕਮਰਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਪਵਨ ਜਲਾਦ ਨੂੰ ਜਿਹੜੇ ਫਲੈਟ ਵਿਚ ਠਹਿਰਾਇਆ ਜਾਣਾ ਹੈ ਉਸ ਵਿਚ ਸਜਾ ਪੂਰੀ ਕੈਦ ਕਰ ਚੁੱਕੇ 3 ਕੈਦੀਆਂ ਨੂੰ ਰੱਖੀਆ ਗਿਆ ਸੀ ਪਰ ਹੁਣ ਇਨ੍ਹਾਂ ਤਿੰਨਾਂ ਨੂੰ ਬਾਕੀ ਕੈਦੀਆਂ ਨਾਲ ਸਿਫਟ ਕਰ ਦਿੱਤਾ ਗਿਆ ਅਤੇ ਪਵਾਨ ਜਲਾਦ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ।