ਨਿਰਭਿਆ ਦੇ ਦੋਸ਼ੀਆਂ ਬਾਰੇ ਅਦਾਲਤ 'ਚ ਪਟੀਸ਼ਨ ਦਾਇਰ, ਇਹ ਕੀਤੀ ਮੰਗ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ੀਆਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨਾ ਹੈ ਮਕਸਦ!

file photo

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਫਾਹੇ ਟੰਗਣ ਦਾ ਦਿਨ ਮੁਕੱਰਰ ਹੋ ਚੁੱਕਾ ਹੈ। ਹੁਣ ਤਿਹਾੜ ਜੇਲ ਅੰਦਰ ਦੋਸ਼ੀਆਂ ਦੀਆਂ ਰਾਤਾਂ ਪਾਸੇ ਪਲਟ ਪਲਟ ਕੇ ਬੀਤ ਰਹੀਆਂ ਹਨ। ਇਸੇ ਦੌਰਾਨ ਇਕ ਐਨਜੀਓ ਨੇ ਉਨ੍ਹਾਂ ਨੂੰ ਮਿਲਣ ਖ਼ਾਤਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਪਟੀਸ਼ਨ 'ਚ ਐਨਜੀਓ ਨੇ ਮੰਗ ਕੀਤੀ ਹੈ ਕਿ ਉਸ ਨੂੰ ਜੇਲ੍ਹ ਅੰਦਰ ਦੋਸ਼ੀਆਂ ਨੂੰ ਮਿਲਣ ਦੀ ਆਗਿਆ ਦਿਤੀ ਜਾਵੇ ਤਾਂ ਜੋ ਅਸੀਂ ਉਨ੍ਹਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰ ਸਕੀਏ।

ਕਾਬਲੇਗੌਰ ਹੈ ਕਿ ਨਿਰਭਿਆ ਕਾਂਡ ਦੇ ਦੋਸ਼ੀਆਂ ਵਿਚੋਂ ਵਿਨੈ ਸ਼ਰਮਾ ਨੇ ਵੀ ਮੌਤ ਦੀ ਸਜ਼ਾ ਖਿਲਾਫ਼ ਇਕ ਵਾਰ ਫਿਰ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਹੈ। ਦੋਸ਼ੀ ਵਿਨੈ ਕੁਮਾਰ ਸ਼ਰਮਾ ਨੇ ਸੁਪਰੀਮ ਕੋਰਟ ਵਿਚ ਇਕ ਕਿਉਰੇਟਿਵ ਪਟੀਸ਼ਨ ਦਾਇਰ ਕੀਤੀ ਹੈ।

ਪਟਿਆਲਾ ਹਾਊਸ ਅਦਾਲਤ 'ਚ ਐਨਜੀਓ ਆਰਏਸੀਓ ਵਲੋਂ ਪੇਸ਼ ਹੋਏ ਐਡਵੋਕੇਟ ਆਰ ਕਪੂਰ ਨੇ ਕਿਹਾ  ਕਿ ਮੈਂ ਨਿਰਭਿਆ ਕੇਸ ਵਿਚ ਮੁਲਜ਼ਮਾਂ ਨੂੰ ਉਨ੍ਹਾਂ ਦੇ ਅੰਗ ਦਾਨ ਲਈ ਪ੍ਰੇਰਿਤ ਕਰਨ ਲਈ ਮਿਲਣ ਦੀ ਆਗਿਆ ਮੰਗਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੈ।

ਉਨ੍ਹਾਂ ਕਿਹਾ ਕਿ 19 ਦਸੰਬਰ ਨੂੰ ਅਸੀਂ ਇਸ ਸਬੰਧੀ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਮਿਲੇ ਸੀ ਅਤੇ ਉਨ੍ਹਾਂ ਨੇ ਸਾਨੂੰ ਅਦਾਲਤ ਤੋਂ ਆਦੇਸ਼ ਲੈਣ ਲਈ ਕਿਹਾ ਸੀ। ਇਸ ਤਹਿਤ ਹੁਣ ਉਨ੍ਹਾਂ ਨੇ ਅਦਾਲਤ ਕੋਲ ਪੇਸ਼ ਹੋ ਕੇ ਆਗਿਆ ਦੀ ਮੰਗ ਕੀਤੀ ਹੈ।