ਜਾਣ ਕੇ ਖੁਸ਼ੀ ਹੋਈ ਕਿ ਆਖਰਕਾਰ ਉਪ ਰਾਜਪਾਲ ਨੇ ਕਾਨੂੰਨ ਵਿਵਸਥਾ 'ਤੇ ਮੀਟਿੰਗ ਕੀਤੀ: ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ : ਐੱਲ ਜੀ ਸਾਬ੍ਹ ਨੂੰ ਕਾਨੂੰਨ ਵਿਵਸਥਾ ਵੱਲ ਧਿਆਨ ਦੇਣਾ ਚਾਹੀਦਾ ਹੈ

Arvind Kejriwal

 

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੇ ਮੁੱਦੇ 'ਤੇ ਕਿਹਾ ਕਿ ਇਹ ਜਾਣ ਕੇ ਚੰਗਾ ਲੱਗਾ ਕਿ ਆਖਿਰਕਾਰ ਕਾਨੂੰਨ ਵਿਵਸਥਾ 'ਤੇ ਬੈਠਕ ਹੋਈ।

ਇਹ ਵੀ ਪੜ੍ਹੋ : ਮਲਿਕਾਰਜੁਨ ਖੜਗੇ ਦਾ ਦਾਅਵਾ : 2024 ਵਿਚ ਬਣੇਗੀ ਕਾਂਗਰਸ ਦੀ ਸਰਕਾਰ, ਚਾਹੇ 100 ਮੋਦੀ-ਸ਼ਾਹ ਆ ਜਾਣ 

ਇਕ ਟਵੀਟ ਵਿਚ ਕੇਜਰੀਵਾਲ ਨੇ ਕਿਹਾ, “ਪਿਛਲੇ ਇਕ ਸਾਲ ਵਿਚ ਦਿੱਲੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਜ਼ਿਆਦਾ ਵਿਗੜ ਗਈ ਹੈ। ਇਹ ਜਾਣ ਕੇ ਖੁਸ਼ੀ ਹੋਈ ਕਿ ਉਪ ਰਾਜਪਾਲ ਸਾਬ੍ਹ ਨੇ ਆਖਰਕਾਰ ਕਾਨੂੰਨ ਵਿਵਸਥਾ 'ਤੇ ਮੀਟਿੰਗ ਕੀਤੀ। ਐੱਲ ਜੀ ਸਾਬ੍ਹ ਨੂੰ ਕਾਨੂੰਨ ਵਿਵਸਥਾ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਮੀਟਿੰਗਾਂ ਅਕਸਰ ਕਰਨੀਆਂ ਚਾਹੀਦੀਆਂ ਹਨ।''

ਇਹ ਵੀ ਪੜ੍ਹੋ : ਦਿੱਲੀ ਮੇਅਰ ਚੋਣਾਂ: 'ਆਪ' ਤੋਂ ਸ਼ੈਲੀ ਓਬਰਾਏ ਬਣੇ ਦਿੱਲੀ ਨਗਰ ਨਿਗਮ ਦੇ ਨਵੇਂ ਮੇਅਰ

ਸਕਸੈਨਾ ਨੇ ਕਿਹਾ ਕਿ ਹਾਲ ਹੀ 'ਚ ਕਾਂਝਵਾਲਾ ਕਾਂਡ ਅਤੇ ਸ਼ਰਧਾ ਵਾਕਰ ਦੇ ਕਤਲ ਨੇ ਪੁਲੀਸਿੰਗ 'ਚ 'ਵੱਡੀ ਕਮੀ' ਦਾ ਪਰਦਾਫਾਸ਼ ਕੀਤਾ ਹੈ ਅਤੇ ਪੁਲਿਸ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੀਆਂ ਕਮੀਆਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ ਘਰੇਲੂ ਰਾਜਨੀਤੀ ਵਿਚ ਸੁਰਖੀਆਂ ਬਟੋਰ ਰਹੀ ਪੰਜਾਬ ਦੀ ਧੀ ਨਿੱਕੀ ਹੇਲੀ

ਇੱਥੇ ਦਿੱਲੀ ਪੁਲਿਸ ਹੈੱਡਕੁਆਰਟਰ ਵਿਖੇ ਪੁਲਿਸ ਡਿਪਟੀ ਕਮਿਸ਼ਨਰਾਂ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਨੇ ਭ੍ਰਿਸ਼ਟਾਚਾਰ ਅਤੇ ਜਾਂਚ ਵਿਚ ਕਮੀਆਂ ਸਮੇਤ ਕਈ ਮੁੱਦੇ ਉਠਾਏ। ਉਹਨਾਂ ਨੇ ਫੋਰਸ ਨੂੰ ਆਗਾਮੀ ਜੀ-20 ਸੰਮੇਲਨ ਦੇ ਮੱਦੇਨਜ਼ਰ "ਹਰ ਪੱਧਰ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਗਰਮ ਉਪਾਅ ਯਕੀਨੀ ਬਣਾਉਣ" ਦੀ ਅਪੀਲ ਕੀਤੀ।