ਆਰਥਿਕਤਾ ਦੀ ਕਮਜ਼ੋਰ ਸਥਿਤੀ ਲਈ ਕੇਂਦਰ ਸਰਕਾਰ ਦੇ ਮਾੜੇ ਪ੍ਰਬੰਧ ਜ਼ਿੰਮੇਵਾਰ- ਰਾਹੁਲ ਗਾਂਧੀ
- ਕਿਹਾ ਕਿ ਲੋਕਾਂ ਦੇ ਹੱਥਾਂ ਵਿਚ ਵਧੇਰੇ ਪੈਸਾ ਦੇਣਾ ਹੀ ਇਸ ਸੰਕਟ ਵਿਚੋਂ ਬਾਹਰ ਨਿਕਲਣ ਦਾ ਇਕੋ ਇਕ ਰਸਤਾ ਹੈ।
Rahul Gandhi
ਕੋਚੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (ਪੈਟਰੋਲ-ਡੀਜ਼ਲ ਕੀਮਤ ਵਾਧੇ) ਨੂੰ ਲੈ ਕੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਉਸ 'ਤੇ ਸਰਕਾਰ ਚਲਾਉਣ ਲਈ ਲੋਕਾਂ ਦੀਆਂ ਜੇਬਾਂ 'ਚੋਂ ਜ਼ਬਰਦਸਤੀ ਪੈਸੇ ਕਢਵਾਉਣ ਦਾ ਦੋਸ਼ ਲਾਇਆ। ਇਥੇ ਆਟੋਨੋਮਸ ਵਿਮੈਨਜ਼ ਕਾਲਜ ਸੇਂਟ ਟੇਰੇਸਾ ਦੀਆਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਆਰਥਿਕਤਾ ਦੀ ਸਥਿਤੀ ਲਈ ਸਰਕਾਰ ਦੇ ਮਾੜੇ ਪ੍ਰਬੰਧ ਨੂੰ ਜ਼ਿੰਮੇਵਾਰ ਠਹਿਰਾਇਆ।