ਇਨ੍ਹਾਂ 4 ਸੂਬਿਆਂ 'ਚ ਪ੍ਰਧਾਨ ਮੰਤਰੀ ਅਹੁਦੇ ਲਈ ਪਹਿਲੀ ਪਸੰਦ ਬਣੇ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ 'ਚ 37.04 ਫ਼ੀਸਦੀ ਲੋਕਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕੀਤਾ

In direct contest for PM, voters in AP, Punjab, Kerala, TN prefer Rahul over Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਅਹੁਦੇ ਲਈ ਸਿੱਧੀ ਟੱਕਰ 'ਚ ਆਂਧਰਾ ਪ੍ਰਦੇਸ਼, ਪੰਜਾਬ, ਕੇਰਲ ਅਤੇ ਤਾਮਿਲਨਾਡੂ ਦੇ ਜ਼ਿਆਦਾਤਰ ਵੋਟਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੋਟ ਪਾਉਣਗੇ ਪਰ ਦੇਸ਼ ਦੇ ਬਾਕੀ ਹਿੱਸਿਆਂ 'ਚ ਹਾਲੇ ਵੀ ਨਰਿੰਦਰ ਮੋਦੀ ਦੀ ਬਾਦਸ਼ਾਹਤ ਕਾਇਮ ਹੈ। ਸੀਵੋਟਰ-ਆਈਏਐਨਐਸ ਪੋਲ ਟ੍ਰੈਕਰ 'ਚ ਇਹ ਪ੍ਰਗਟਾਵਾ ਹੋਇਆ ਹੈ।

19 ਅਪ੍ਰੈਲ ਨੂੰ ਕੀਤੇ ਗਏ ਇਕ ਸਰਵੇਖਣ 'ਚ ਵੋਟਰਾਂ ਤੋਂ ਪੁੱਛਿਆ ਗਿਆ ਸੀ ਕਿ ਜੇ ਉਨ੍ਹਾਂ ਨੂੰ ਸਿੱਧੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਰਾਹੁਲ ਅਤੇ ਮੋਦੀ 'ਚੋਂ ਕਿਸ ਨੂੰ ਚੁਣਨਗੇ। ਰਾਸ਼ਟਰੀ ਪੱਧਰ 'ਤੇ ਮੋਦੀ, ਰਾਹੁਲ ਤੋਂ 26.10 ਫ਼ੀਸਦੀ ਅੱਗੇ ਹਨ ਪਰ ਸੂਬਾ ਪੱਧਰ 'ਤੇ ਹਕੀਕਤ ਕੁਝ ਹੋਰ ਹੈ। ਵੱਖ-ਵੱਖ ਅੰਕੜੇ ਦਰਸ਼ਾਉਂਦੇ ਹਨ ਕਿ ਕੇਰਲ 'ਚ 64.96 ਫ਼ੀਸਦੀ ਵੋਟਰ ਰਾਹੁਲ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ, ਜਦਕਿ ਸਿਰਫ਼ 23.97 ਫ਼ੀਸਦੀ ਲੋਕਾਂ ਨੇ ਮੋਦੀ ਦਾ ਸਮਰਥਨ ਕੀਤਾ ਹੈ।

ਪੰਜਾਬ 'ਚ 37.04 ਫ਼ੀਸਦੀ ਲੋਕਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕੀਤਾ ਹੈ ਅਤੇ 36.05 ਫ਼ੀਸਦੀ ਨੇ ਮੋਦੀ ਨੂੰ ਆਪਣੀ ਪਸੰਦ ਦੱਸਿਆ। ਤਾਮਿਲਨਾਡੂ 'ਚ 60.91 ਫ਼ੀਸਦੀ ਲੋਕਾਂ ਨੇ ਰਾਹੁਲ ਗਾਂਧੀ ਅਤੇ ਸਿਰਫ਼ 26.93 ਫ਼ੀਸਦੀ ਨੇ ਮੋਦੀ ਨੂੰ ਆਪਣੀ ਪਸੰਦ ਦੱਸਿਆ। ਆਂਧਰਾ ਪ੍ਰਦੇਸ਼ 'ਚ ਰਾਹੁਲ ਗਾਂਧੀ ਨੂੰ 45.60 ਫ਼ੀਸਦੀ ਅਤੇ ਮੋਦੀ ਨੂੰ 30 ਫ਼ੀਸਦੀ ਲੋਕ ਸਮਰਥਨ ਕਰਦੇ ਹਨ।

ਰਾਸ਼ਟਰੀ ਪੱਧਰ 'ਤੇ 11,192 ਲੋਕਾਂ ਤੋਂ ਸਵਾਲ ਪੁੱਛੇ ਗਏ। ਸੂਬਾ ਪੱਧਰ 'ਤੇ ਆਂਧਰਾ ਪ੍ਰਦੇਸ਼ 'ਚ 451 ਲੋਕਾਂ ਤੋਂ, ਕੇਰਲ 'ਚ 701 ਲੋਕਾਂ ਤੋਂ, ਤਾਮਿਲਨਾਡੂ 'ਚ 533 ਲੋਕਾਂ ਤੋਂ ਅਤੇ ਪੰਜਾਬ 'ਚ 502 ਲੋਕਾਂ ਤੋਂ ਇਹੀ ਸਵਾਲ ਕੀਤਾ ਗਿਆ। ਮੋਦੀ ਆਂਧਰਾ ਪ੍ਰਦੇਸ਼ 'ਚ ਰਾਹੁਲ ਤੋਂ 11%, ਕੇਰਲ 'ਚ 40.99%, ਤਾਮਿਲਨਾਡੂ 'ਚ 33.93% ਅਤੇ ਪੰਜਾਬ 'ਚ 0.99% ਤੋਂ ਪਿੱਛੇ ਹਨ।

ਸੱਭ ਤੋਂ ਵੱਧ ਹਰਿਆਣਾ 'ਚ ਰਾਹੁਲ ਤੋਂ ਵੱਧ ਮੋਦੀ (61.50%) ਦੇ ਪੱਖ 'ਚ ਲਹਿਰ ਹੈ। ਹਰਿਆਣਾ 'ਚ ਰਾਹੁਲ ਨੂੰ ਘੱਟ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਸਿਰਫ਼ 14.92 ਫ਼ੀਸਦੀ ਲੋਕ ਉਨ੍ਹਾਂ ਦਾ ਸਮਰਥਨ ਕਰਦੇ ਹਨ।