ਸਾਫਟਵੇਅਰ ਇੰਜੀਨੀਅਰ ਨੇ ਮੁਕਾਇਆ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਜਾਣੋ, ਕੀ ਹੈ ਪੂਰਾ ਮਾਮਲਾ

Software engineer killed wife and children after giving sleeping pill

ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਗਿਆਨਖੰਡ-4 ਵਿਚ ਐਤਵਾਰ ਨੂੰ ਇੱਕ ਸਾਫਟਵੇਅਰ ਇੰਜੀਨੀਅਰ ਨੇ ਅਪਣੀ ਪਤਨੀ ਅਤੇ ਤਿੰਨ ਬੱਚਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾਕ੍ਰਮ ਤੋਂ ਬਾਅਦ ਉਸ ਨੇ ਵਟਸਐਪ ਤੇ ਅਪਣੇ ਰਿਸ਼ਤੇਦਾਰਾਂ ਨੂੰ ਹੱਤਿਆ ਦੀ ਸੂਚਨਾ ਦਿੱਤੀ ਅਤੇ ਵੀਡੀਓ ਵੀ ਸ਼ੇਅਰ ਕੀਤੀ। ਗਰੁਪ ’ਤੇ ਉਸ ਨੇ ਆਪ ਹੀ ਸਵੀਕਾਰ ਕਰ ਲਿਆ ਕਿ ਇਹ ਹੱਤਿਆ ਉਸ ਨੇ ਆਪ ਹੀ ਕੀਤੀ ਹੈ। 

ਗਰੁੱਪ ’ਤੇ ਵੀਡੀਓ ਦੇਖ ਕੇ ਜਦੋਂ ਵਸੁੰਧਰਾ ਵਿਚ ਰਹਿਣ ਵਾਲਾ ਉਸ ਦਾ ਸਾਲਾ ਪੰਕਜ ਫਲੈਟ ’ਤੇ ਪਹੁੰਚਿਆ ਤਾਂ ਉਸ ਦੇ ਪਰਿਵਾਰ ਦੀਆਂ ਲਾਸ਼ਾਂ ਪਈਆਂ ਸਨ ਪਰ ਇੰਜੀਨੀਅਰ ਉੱਥੇ ਨਹੀਂ ਸੀ। ਪੁਲਿਸ ਮੁਤਾਬਕ ਬੱਚੇ ਦੇ ਗਲੇ ’ਤੇ ਚਾਕੂ ਨਾਲ ਵਾਰ ਕੀਤਾ ਗਿਆ ਹੈ ਅਤੇ ਔਰਤ ਦੇ ਪੇਟ ਅਤੇ ਛਾਤੀ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਹਨ। ਸੁਮਿਤ ਸਿੰਘ ਮੁੱਤਲ ਝਾਰਖੰਡ ਦੇ ਟਾਟਾਨਗਰ ਦਾ ਨਿਵਾਸੀ ਹੈ। ਉਹ ਅਪਣੇ ਪਰਿਵਾਰ ਨਾਲ ਇੰਦਰਾਪੁਰਮ ਦੇ ਗਿਆਨਖੰਡ-4 ਵਿਚ ਰਹਿੰਦਾ ਸੀ।

ਦਸਿਆ ਜਾ ਰਿਹਾ ਹੈ ਕਿ ਸੁਮਿਤ ਬੈਂਗਲੁਰੂ ਵਿਚ ਨੌਕਰੀ ਕਰਦਾ ਸੀ ਅਤੇ ਦਸੰਬਰ ਵਿਚ ਨੌਕਰੀ ਛੱਡਣ ਤੋਂ ਬਾਅਦ ਉਹ ਬੇਰੁਜ਼ਗਾਰ ਹੀ ਸੀ। ਇਸ ਮਾਮਲੇ ਦੀ ਜਾਣਕਾਰੀ ਸੁਮਿਤ ਦੇ ਸਾਲੇ ਪੰਕਜ ਨੇ ਪੁਲਿਸ ਨੂੰ ਦਿੱਤੀ। ਵਟਸਐਪ ’ਤੇ ਭੇਜੇ ਸੰਦੇਸ਼ ਵਿਚ ਸੁਮਿਤ ਦੋਸ਼ੀ ਨੇ ਦਸਿਆ ਕਿ ਉਸ ਨੇ ਅਪਣੇ ਪਰਿਵਾਰ ਨੂੰ ਕੋਲਡ ਡ੍ਰਿੰਕ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿਆਈਆਂ ਸਨ। ਜਦੋਂ ਸਾਰੇ ਬੇਹੋਸ਼ ਹੋ ਗਏ ਤਾਂ ਇੰਜੀਨੀਅਰ ਨੇ ਚਾਕੂ ਨਾਲ ਵਾਰ ਕਰਕੇ ਅਪਣੇ ਪਰਿਵਾਰ ਦੀ ਹੱਤਿਆ ਕਰ ਦਿੱਤੀ।

ਪਰਿਵਾਰ ਅਤੇ ਗੁਆਂਢੀਆਂ ਮੁਤਾਬਕ ਸੁਮਿਤ ਦੀ ਪਤਨੀ ਆਸ਼ੂਬਾਲਾ ਬਿਹਾਰ ਦੇ ਛਪਰਾ ਦੀ ਰਹਿਣ ਵਾਲੀ ਸੀ। ਉਸ ਦੇ ਪਿਤਾ ਵਿਧਿਆਨਾਥ ਅਤੇ ਭਰਾ ਪੰਕਜ ਪਰਿਵਾਰ ਨਾਲ ਵਸੁੰਧਰਾ ਸੈਕਟਰ-15 ਵਿਚ ਰਹਿੰਦੇ ਹਨ। ਆਸ਼ੂਬਾਲਾ ਇੰਦਰਾਪੁਰਮ ਦੇ ਮਦਰਸ ਪ੍ਰਾਇਡ ਸਕੂਲ ਵਿਚ ਵਿਦਿਆਰਥਣ ਸੀ। ਹੁਣ ਤਕ ਪੁਲਿਸ ਜਾਂ ਪਰਿਵਾਰ ਨੂੰ ਹੱਤਿਆ ਦਾ ਸਹੀ ਸਮੇਂ ਪਤਾ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਹੀ ਮੌਤ ਦਾ ਸਹੀ ਸਮੇਂ ਦਾ ਪਤਾ ਚਲੇਗਾ।

ਅਰੋਪੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਹਨ ਜਾਂ ਨਹੀਂ ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲਗਾਇਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕਾਰਨ ਆਰਥਿਕ ਤੰਗੀ ਹੋ ਸਕਦੀ ਹੈ ਕਿਉਂਕਿ ਸੁਮਿਤ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਸੀ। ਪੁਲਿਸ ਨੇ ਅੱਗੇ ਦਸਿਆ ਕਿ ਪਰ ਇਸ ਹਾਦਸੇ ਦਾ ਸਾਰਾ ਪਤਾ ਜਾਂਚ ਹੋਣ ਤੋਂ ਬਾਅਦ ਹੀ ਚਲੇਗਾ।