ਲੌਕਡਾਊਨ 2.0: ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਇਹਨਾਂ ਖੇਤਰਾਂ ਨੂੰ ਮਿਲੀ ਛੋਟ
ਗ੍ਰਹਿ ਮੰਤਰਾਲੇ ਵੱਲ਼ੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ
ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਲੌਕਡਾਊਨ 2.0 ਦੇ ਮੱਦੇਨਜ਼ਰ ਛੋਟ ਦੀ ਹੱਦ ਵਧਾ ਦਿੱਤੀ ਹੈ। ਨਵੀਂ ਗਾਈਡਲਾਈਨ ਅਨੁਸਾਰ, ਹੁਣ ਘਰਾਂ ਵਿਚ ਰਹਿੰਦੇ ਸੀਨੀਅਰ ਨਾਗਰਿਕਾਂ ਦੀ ਸੇਵਾ ਵਿਚ ਲੱਗੇ ਅਟੈਂਡੈਂਟ ਨੂੰ ਕੰਮ ਕਰਨ ਦੀ ਛੋਟ ਹੈ। ਇਸ ਦੇ ਨਾਲ ਹੀ ਪ੍ਰੀਪੇਡ ਮੋਬਾਈਲ ਰੀਚਾਰਜ ਦੁਕਾਨਾਂ, ਬਰੈੱਡ ਫੈਕਟਰੀ ਅਤੇ ਆਟਾ ਮਿੱਲ, ਇਲੈਕਟ੍ਰਾਨਿਕ ਪੱਖੇ ਅਤੇ ਸਕੂਲ ਦੀਆਂ ਕਿਤਾਬਾਂ ਦੀ ਵਿਕਰੀ ਨੂੰ ਵੀ ਆਗਿਆ ਦਿੱਤੀ ਗਈ ਹੈ।
ਗ੍ਰਹਿ ਮੰਤਰਾਲੇ ਵੱਲ਼ੋਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਦਿੱਤੀ ਗਈ ਜਾਣਕਾਰੀ ਵਿਚ ਸ਼ਹਿਰੀ ਖੇਤਰਾਂ ਵਿਚ ਤਾਲਾਬੰਦੀ ਦੌਰਾਨ ਫੂਡ ਪ੍ਰੋਸੈਸਿੰਗ ਯੂਨਿਟ ਜਿਵੇਂ ਕਿ ਬਰੈੱਡ ਫੈਕਟਰੀ, ਦੁੱਧ ਪ੍ਰੋਸੈਸਿੰਗ ਯੂਨਿਟ, ਆਟਾ ਅਤੇ ਦਾਲ ਮਿੱਲ ਆਦਿ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੇਤੀਬਾੜੀ ਅਤੇ ਬਾਗਬਾਨੀ ਨਾਲ ਸਬੰਧਤ ਖੋਜ ਕੇਂਦਰ, ਬੀਜਾਂ ਅਤੇ ਬਾਗਬਾਨੀ ਉਤਪਾਦਾਂ ਲਈ ਟੈਸਟਿੰਗ ਸੈਂਟਰ ਵੀ ਕੰਮ ਕਰ ਸਕਦੇ ਹਨ।
ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਧੂ ਮੱਖੀਆਂ ਦਾ ਛੱਤਾ, ਸ਼ਹਿਦ ਅਤੇ ਹੋਰ ਅਜਿਹੇ ਉਤਪਾਦਾਂ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਲਿਜਾਣ ਦੀ ਆਗਿਆ ਹੈ। ਸਕੂਲੀ ਬੱਚਿਆਂ ਦੀ ਕਿਤਾਬਾਂ ਦੀ ਦੁਕਾਨ ਅਤੇ ਇਲੈਕਟ੍ਰਿਕ ਫੈਨ ਦੀ ਦੁਕਾਨ ਖੋਲ੍ਹਣ ਦੀ ਆਗਿਆ ਹੈ। ਆਟਾ ਅਤੇ ਦਾਲ ਮਿੱਲ, ਬਰੈੱਡ ਫੈਕਟਰੀ ਨੂੰ ਵੀ ਛੋਟ ਹੈ।
ਗ੍ਰਹਿ ਮੰਤਰਾਲੇ ਨੇ ਆਪਣੀ ਗਾਈਡਲਾਈਨ ਵਿਚ ਕਿਹਾ ਹੈ ਕਿ ਇਹ ਫੈਸਲਾ ਹੁਣ ਤਕ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਜ਼ਰੀਏ ਵਿਸ਼ੇਸ਼ ਸੇਵਾਵਾਂ ਅਤੇ ਗਤੀਵਿਧੀਆਂ ਵਿਚ ਢਿੱਲ ਨਾਲ ਜੁੜੇ ਕੁਝ ਪ੍ਰਸ਼ਨ ਮਿਲਣ ਤੋਂ ਬਾਅਦ ਲਿਆ ਗਿਆ ਹੈ। ਪ੍ਰੀਪੇਡ ਮੋਬਾਇਲਾਂ ਲਈ ਰੀਚਾਰਜ ਦੁਕਾਨਾਂ ਨੂੰ ਵੀ ਆਗਿਆ ਦਿੱਤੀ ਗਈ ਹੈ।
ਹਾਲਾਂਕਿ, ਲਾਕਡਾਉਨ ਵਿਚ ਦਿੱਤੀਆਂ ਸਾਰੀਆਂ ਛੋਟਾਂ ਰੈਡ ਜ਼ੋਨ ਵਿਚ ਲਾਗੂ ਨਹੀਂ ਹੋਣਗੀਆਂ। ਇਹ ਸਿਰਫ ਗ੍ਰੀਨ ਜ਼ੋਨ ਵਿਚ ਲਾਗੂ ਹੋਵੇਗਾ। ਗ੍ਰਹਿ ਮੰਤਰਾਲੇ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਵਿਚ ਸਪੱਸ਼ਟ ਕੀਤਾ ਕਿ ਦਫਤਰਾਂ, ਵਰਕਸ਼ਾਪਾਂ, ਫੈਕਟਰੀਆਂ, ਦੁਕਾਨਾਂ ਆਦਿ ਵਿਚ ਸਮਾਜਿਕ ਦੂਰੀ ਦਾ ਗੰਭੀਰਤਾ ਨਾਲ ਪਾਲਣ ਕਰਨਾ ਪਵੇਗਾ। ਇਸ ਦੇ ਨਾਲ ਹੀ ਪੱਬ, ਸਿਨੇਮਾ ਹਾਲ, ਬਾਰ, ਮਾਲ, ਜਿੰਮ ਆਦਿ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ।