ਵਿਸ਼ਵ ਧਰਤੀ ਦਿਵਸ ‘ਤੇ ਵਿਸ਼ੇਸ਼, ਵਾਤਾਵਰਣ ਪ੍ਰਤੀ ਲੋਕ ਹੋਣ ਜਾਗਰੂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆਂ ਵਿਚੋਂ 192 ਦੇਸ਼ਾਂ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਹਰੇਕ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ

Vishav dharti diwas

ਪੂਰੀ ਦੁਨੀਆਂ ਵਿਚੋਂ 192 ਦੇਸ਼ਾਂ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਹਰੇਕ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ ਪਰ ਜੇਕਰ ਦੂਜੇ ਪਾਸੇ  ਧਰਤੀ ਦੇ ਹੇਠਲੇ ਪੱਧਰ ਤੇ ਧਰਤੀ ਦੀ ਸੰਭਾਲ ਪ੍ਰਤੀ ਲੋਕਾਂ ਦੀ ਘੋਖ ਕੀਤੀ ਜਾਵੇ ਤਾਂ ਬਹੁਤ ਲੋਕਾਂ ਵਿਚ ਧਰਤੀ, ਵਾਤਾਵਰਨ ਅਤੇ ਕੁਦਰਤੀ ਸੋਮਿਆ ਦੀ ਸੰਭਾਲ ਪ੍ਰਤੀ ਕੋਈ ਵੀ ਧਿਆਨ ਨਹੀਂ ਹੈ। 

ਅਜਿਹੀ ਸਥਿਤੀ ਵਿਚ ਜਦੋਂ ਲੋਕ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਉਥੇ ਹੀ ਹੁਣ ਵਾਤਾਵਰਣ ਸਬੰਧੀ ਖਤਰੇ ਦਿਨੋਂ-ਦਿਨ ਵਧ ਰਹੇ ਹਨ। ਜਿਸ ਕਰਕੇ ਹੁਣ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ, ਪਾਣੀ ਸੋਮੇ ਪ੍ਰਦੂਸ਼ਿਤ ਹੋ ਰਹੇ ਹਨ. ਅਤੇ ਦਰਖਤਾਂ ਦੀ ਕਟਾਈ ਰੁਕਣ ਦਾ ਨਾਮ ਨਹੀ ਲੈ ਰਹੀ । ਉਥੇ ਹੀ ਦਰਖਤ ਲਾਉਂਣ ਦਾ ਕੰਮ ਬਹੁਤ ਘੱਟ ਹੋ ਰਿਹਾ ਹੈ।

ਭਾਵੇਂ ਕਿ ਦੁਨੀਆਂ ਦੇ ਕੁਝ ਦੇਸ਼ਾਂ ਦੇ ਵੱਲੋਂ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਆਪਣੇ ਫਰਜ਼ ਨਿਭਾਉਂਣੇ ਸ਼ੁਰੂ ਕਰ ਦਿੱਤੇ ਹਨ ਪਰ ਭਾਰਤ ਵਿਚ ਹਾਲੇ ਵੀ ਇਸ ਪ੍ਰਤੀ ਲੋਕਾਂ ਦੀ ਦਿਲਚਸਪੀ ਜ਼ਿਆਦਾ ਨਹੀਂ ਦਿਖਾਈ ਦੇ ਰਹੀ। ਭਾਵੇਂ ਕਿ ਭਾਰਤ ਦੇ ਲੋਕਾਂ ਵੱਲੋਂ ਹੋਰ ਵਿਕਸਿਤ ਦੇਸ਼ਾਂ ਦੀ ਨਕਲ ਕਰਦਿਆਂ ਆਪਣੇ ਰਹਿਣ-ਸਹਿਣ ਅਤੇ ਜੀਵਨ ਜਿਉਂਣ ਦੇ ਢੰਗਾਂ ਨੂੰ ਬਦਲਿਆ ਹੈ ਪਰ ਫਿਰ ਵੀ ਵਾਤਾਵਰਣ ਨੂੰ ਸੰਭਾਲਣ ਤੇ ਮਾਮਲੇ ਵਿਚ ਭਾਰਤੀ ਲੋਕ ਕਿਤੇ-ਨਾ-ਕਿਤੇ ਪਛੜਦੇ ਜਾ ਰਹੇ ਹਨ।

ਦੱਸ ਦੱਈਏ ਕਿ ਪੂਰੀ ਦਨੀਆਂ ਦੀ ਧਰਤੀ ਦਾ 2.4 ਹਿਸਾ ਭਾਰਤ ਕੋਲ ਹੈ ਅਤੇ ਜਿਥੇ ਦੁਨੀਆਂ ਦੇ ਕੁੱਲ ਕੁਦਰਤੀ ਸੋਮਿਆ ਵਿਚੋਂ ਡਾਈ ਫੀਸਦੀ ਸੋਮੇ ਭਾਰਤ ਵਿਚ ਹਨ। ਦੱਸ ਦੱਈਏ ਕਿ ਭਾਰਤ 265 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਵਸੋਂ ਵਾਲਾ ਖੇਤਰ ਹੈ ਪਰ ਇਥੇ ਦੇ ਜੰਗਲਾਂ ਹੇਠ ਰਕਬਾ ਸਿਰਫ 19.5 ਫੀਸਦੀ ਹੋਣ ਕਾਰਨ ਇਥੇ ਵੱਖ-ਵੱਖ ਸਮੱਸਿਆਂ ਅਤੇ ਕੁਦਰਤੀ ਆਫਤਾਂ ਪੈਦਾ ਹੁੰਦੀਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।