ਦੇਸ਼ ਵਿਚ 'ਅਸ਼ਾਂਤ ਰਾਜਨੀਤਕ ਮਾਹੌਲ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਪਾਦਰੀ ਅਨਿਲ ਕਾਉਟੋ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ 'ਅਸ਼ਾਂਤ ਰਾਜਨੀਤਕ ਮਾਹੌਲ' ਨੇ ਭਾਰਤ ਦੇ ਸੰਵਿਧਾਨਕ ਸਿਧਾਂਤਾਂ ਅਤੇ ਧਰਮਨਿਰਪੱਖ...

Rajnath Singh

ਨਵੀਂ ਦਿੱਲੀ, 22 ਮਈ : ਦਿੱਲੀ ਦੇ ਮੁੱਖ ਪਾਦਰੀ ਅਨਿਲ ਕਾਉਟੋ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ 'ਅਸ਼ਾਂਤ ਰਾਜਨੀਤਕ ਮਾਹੌਲ' ਨੇ ਭਾਰਤ ਦੇ ਸੰਵਿਧਾਨਕ ਸਿਧਾਂਤਾਂ ਅਤੇ ਧਰਮਨਿਰਪੱਖ ਪਛਾਣ ਲਈ ਖ਼ਤਰਾ ਪੈਦਾ ਕਰ ਦਿਤਾ ਹੈ। ਉਨ੍ਹਾਂ ਅਪਣੇ ਧਰਮ ਦੇ ਪੈਰੋਕਾਰਾਂ ਨੂੰ 'ਪ੍ਰਾਰਥਨਾ ਮੁਹਿੰਮ' ਵਿੱਢਣ ਦੀ ਅਪੀਲ ਕੀਤੀ ਹੈ। 

ਕਾਉਟੋ ਨੇ 12 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਦਿੱਲੀ ਦੇ ਸਾਰੇ ਪਾਦਰੀਆਂ ਅਤੇ ਧਾਰਮਕ ਸੰਸਥਾਵਾਂ ਨੂੰ ਪੱਤਰ ਲਿਖਿਆ ਸੀ। ਸਾਲ 2019 ਦੀਆਂ ਆਮ ਚੋਣਾਂ ਦੇ ਸੰਦਰਭ ਵਿਚ ਕਾਉਟੋ ਨੇ ਦੇਸ਼ ਲਈ 13 ਮਈ ਤੋਂ 'ਪ੍ਰਾਰਥਨਾ ਮੁਹਿੰਮ' ਦੀ ਸ਼ੁਰੂਆਤ ਕਰਨ ਲਈ ਕਿਹਾ ਸੀ। ਪੱਤਰ ਵਿਚ ਕਿਹਾ ਗਿਆ ਕਿ ਅਪਣੇ ਦੇਸ਼ ਅਤੇ ਇਸ ਦੇ ਆਗੂਆਂ ਲਈ ਹਮੇਸ਼ਾ ਪ੍ਰਾਰਥਨਾ ਕਰਨ ਦੀ ਸਾਡੀ ਪਵਿੱਤਰ ਰਵਾਇਤ ਹੈ ਪਰ ਆਮ ਚੋਣਾਂ ਆ ਰਹੀਆਂ ਹਨ,

ਇਸ ਲਈ ਇਹ ਅਹਿਮ ਹੈ। ਪੱਤਰ ਵਿਚ ਕਿਹਾ ਗਿਆ ਕਿ ਅਸੀਂ 2019 ਵਲ ਵਧ ਰਹੇ ਹਨ, ਜਦ ਸਾਡੀ ਨਵੀਂ ਸਰਕਾਰ ਹੋਵੇਗੀ, ਅਸੀਂ 13 ਮਈ ਤੋਂ ਅਪਣੇ ਦੇਸ਼ ਲਈ ਪ੍ਰਾਰਥਨਾ ਮੁਹਿੰਮ ਸ਼ੁਰੂ ਕਰਾਂਗੇ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪਾਦਰੀ ਦੀ ਟਿਪਣੀ ਦੇ ਸੰਦਰਭ ਵਿਚ ਕਿਹਾ ਕਿ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੀ ਇਜਾਜ਼ਤ ਨਹੀਂ ਹੈ। 

ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਵਿਰੁਧ ਧਰਮ ਜਾਂ ਫ਼ਿਰਕੇ ਦੇ ਆਧਾਰ 'ਤੇ ਭੇਦਭਾਵ ਨਹੀਂ ਕਰਦਾ ਅਤੇ ਦੇਸ਼ ਵਿਚ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ। 
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਪਾਦਰੀ ਅਪਣੀ ਪਹਿਲਾਂ ਹੀ ਬਣਾਈ ਹੋਈ ਸੋਚ ਵਿਚੋਂ ਬਾਹਰ ਨਿਕਲਣ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਪਿਛਲੇ ਚਾਰ ਸਾਲਾਂ ਵਿਚ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਘੱਟਗਿਣਤੀਆਂ ਦਾ ਤੇਜ਼ ਗਤੀ ਨਾਲ ਵਿਕਾਸ ਹੋਇਆ ਹੈ। ਨਕਵੀ ਨੇ ਕਿਹਾ ਕਿ ਮੋਦੀ ਸਰਕਾ 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ' ਦੇ ਨਾਹਰੇ ਨਾਲ ਕੰਮ ਕਰ ਰਹੀ ਹੈ। (ਏਜੰਸੀ)