ਅੱਜ ਪੱਛਮੀ ਬੰਗਾਲ ਲਈ ਰਵਾਨਾ ਹੋਣਗੇ PM Modi, ਮਚੀ ਤਬਾਹੀ ਦਾ ਲੈਣਗੇ ਜਾਇਜ਼ਾ
ਅੰਫਾਨ ਕਾਰਨ ਰਾਜ ਦੇ ਦੱਖਣੀ ਹਿੱਸੇ ਵਿਚ ਨੁਕਸਾਨ ਦਾ ਜਾਇਜ਼ਾ...
ਨਵੀਂ ਦਿੱਲੀ: ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ ਵਿਚ ਅੰਫਾਨ ਤੂਫ਼ਾਨ ਨੇ ਦਸਤਕ ਦਿੱਤੀ ਸੀ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਅੰਫਾਨ ਤੂਫ਼ਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿਚ ਭਾਰਤ ਤਬਾਹੀ ਮਚਾਈ ਹੈ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਵਿਚ 283 ਸਾਲ ਬਾਅਦ ਅਜਿਹਾ ਭਿਆਨਕ ਤੂਫ਼ਾ ਆਇਆ ਸੀ। ਇਕ ਅਨੁਮਾਨ ਮੁਤਾਬਕ ਇਸ ਤੂਫ਼ਾਨ ਨਾਲ ਰਾਜ ਵਿਚ ਇਕ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ।
ਇਸ ਦੇ ਚਲਦੇ ਜਾਣਕਾਰੀ ਸਾਹਮਣੇ ਆਈ ਹੈ ਕਿ ਪੀਐਮ ਮੋਦੀ ਅੱਜ ਤੂਫ਼ਾਨ ਪ੍ਰਭਾਵਿਤ ਰਾਜਾਂ ਪੱਛਮੀ ਬੰਗਾਲ ਅਤੇ ਓਡੀਸ਼ਾ ਦਾ ਦੌਰਾ ਕਰਨ ਵਾਲੇ ਹਨ ਪੀਐਮ ਮੋਦੀ 83 ਦਿਨਾਂ ਬਾਅਦ ਪਹਿਲੀ ਵਾਰ ਦਿੱਲੀ ਤੋਂ ਬਾਹਰ ਜਾ ਰਹੇ ਹਨ। ਗੌਰਤਲਬ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਤੇ ਬ੍ਰੇਕ ਲਗਾਉਣ ਲਈ ਦੇਸ਼ ਵਿਚ 25 ਮਾਰਚ ਨੂੰ ਲਾਕਡਾਊਨ ਲਾਗੂ ਹੋਇਆ ਸੀ।
ਪੀਐਮ ਮੋਦੀ ਨੇ ਉਸ ਤੋਂ ਬਾਅਦ ਕਈ ਪ੍ਰੋਗਰਾਮਾਂ ਵਿਚ ਸ਼ਿਰਕਤ ਤਾਂ ਕੀਤੀ ਸੀ ਪਰ ਦਿੱਲੀ ਤੋਂ ਬਾਹਰ ਨਹੀਂ ਗਏ ਸਨ। ਲਾਕਡਾਊਨ ਦੇ ਕੁੱਝ ਦਿਨ ਪਹਿਲਾਂ ਤੋਂ ਹੀ ਪੀਐਮ ਮੋਦੀ ਨੇ ਦਿੱਲੀ ਤੋਂ ਬਾਹਰ ਦਾ ਕੋਈ ਦੌਰਾ ਨਹੀਂ ਕੀਤਾ ਸੀ। ਅਜਿਹੇ ਵਿਚ ਉਹਨਾਂ ਦਾ ਇਹ ਦੌਰਾ ਪੂਰੇ 83 ਦਿਨਾਂ ਬਾਅਦ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਫਾਨ ਤੂਫ਼ਾਨ ਨਾਲ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਓਡੀਸ਼ਾ ਦਾ ਦੌਰਾ ਕਰਨਗੇ।
ਅੰਫਾਨ ਕਾਰਨ ਰਾਜ ਦੇ ਦੱਖਣੀ ਹਿੱਸੇ ਵਿਚ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੀਐਮ ਮੋਦੀ ਸ਼ੁੱਕਰਵਾਰ ਨੂੰ ਬੰਗਾਲ ਜਾਣਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ 10.30 ਵਜੇ ਕੋਲਕਾਤਾ ਏਅਰਪੋਰਟ ਤੇ ਪਹੁੰਚਣਗੇ। ਇਸ ਤੋਂ ਬਾਅਦ ਪੀਐਮ ਮੋਦੀ ਅਤੇ ਮਮਤਾ ਬੈਨਰਜੀ ਕੋਲਕਾਤਾ ਸਮੇਤ ਉੱਤਰ ਅਤੇ ਦੱਖਣ 24 ਪਰਗਨਾ ਦੇ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। ਅੰਫਾਨ ਤੂਫ਼ਾਨ ਨੇ ਓਡੀਸ਼ਾ ਵਿਚ ਵੀ ਨੁਕਸਾਨ ਪਹੁੰਚਾਇਆ ਹੈ।
ਹਾਲਾਂਕਿ ਬੰਗਾਲ ਦੇ ਮੁਕਾਬਲੇ ਉੱਥੇ ਨੁਕਸਾਨ ਘਟ ਹੋਇਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਟਵੀਟ ਮੁਤਾਬਕ ਪੀਐਮ ਮੋਦੀ ਓਡੀਸ਼ਾ ਵਿਚ ਹੋਏ ਨੁਕਸਾਨ ਦਾ ਵੀ ਹਵਾਈ ਯਾਤਰਾ ਰਾਹੀਂ ਜਾਇਜ਼ਾ ਲੈਣਗੇ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਸ਼ਾਮ ਨੂੰ ਅਪਣੀ ਪ੍ਰੈਸ ਕਾਨਫਰੰਸ ਦੌਰਾਨ ਪੀਐਮ ਮੋਦੀ ਨੂੰ ਰਾਜ ਦਾ ਦੌਰਾ ਕਰਨ ਦੀ ਅਪੀਲ ਕੀਤੀ ਸੀ।
ਜਿਸ ਦੇ ਕੁੱਝ ਘੰਟਿਆਂ ਬਾਅਦ ਹੀ ਸੀਐਮ ਮਮਤਾ ਦੀ ਅਪੀਲ ਨੂੰ ਸਵਿਕਾਰ ਕਰਦੇ ਹੋਏ ਪੀਐਮ ਮੋਦੀ ਦੇ ਦੌਰੇ ਦਾ ਫ਼ੈਸਲਾ ਲਿਆ ਗਿਆ। ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਦਾ ਦੌਰਾ ਕਰਨ ਦੀ ਮੰਗ ਕੀਤੀ ਸੀ।
ਮਮਤਾ ਬੈਨਰਜੀ ਨੇ ਕਿਹਾ ਸੀ ਕਿ ਰਾਜ ਵਿਚ ਹਾਲਾਤ ਠੀਕ ਨਹੀਂ ਹਨ। ਉਹ ਪੀਐਮ ਮੋਦੀ ਤੋਂ ਮੰਗ ਕਰਦੇ ਹਨ ਕਿ ਉਹ ਪੱਛਮੀ ਬੰਗਾਲ ਦਾ ਦੌਰਾ ਕਰਨ। ਉਹ ਵੀ ਹਵਾਈ ਯਾਤਰਾ ਰਾਹੀਂ ਸਰਵੇਖਣ ਕਰਨਗੇ। ਪਰ ਉਹ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਹੈ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਪ੍ਰੋਗਰਾਮ
- ਸਵੇਰੇ 10 ਵਜੇ ਕੋਲਕਾਤਾ ਏਅਰਪੋਰਟ ਪਹੁੰਚਣਗੇ
- ਇਸ ਤੋਂ ਬਾਅਦ, 10.45 ਵਜੇ ਉਹ ਦਮ ਦਮ ਏਅਰਪੋਰਟ ਪਹੁੰਚਣਗੇ
- ਹੈਲੀਕਾਪਟਰ ਸੀਐਮ ਮਮਤਾ ਬਨਾਰਤੀ ਨਾਲ ਬਸੀਰਹਾਟ ਜਾਣਗੇ
- ਤੜਕੇ 11.20 ਵਜੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
- 1.30 ਵਜੇ ਭੁਵਨੇਸ਼ਵਰ ਲਈ ਰਵਾਨਾ ਹੋਣਗੇ
ਤੂਫ਼ਾਨ ਦੇ ਕਾਰਨ ਕੋਲਕਾਤਾ ਦੇ ਕਈ ਖੇਤਰ ਹੜ੍ਹਾਂ ਨਾਲ ਭਰੇ ਹੋਏ ਹਨ। ਤੂਫ਼ਾਨ ਦਾ ਅਸਰ ਕੋਲਕਾਤਾ ਏਅਰਪੋਰਟ 'ਤੇ ਵੀ ਦਿਖਾਈ ਦੇ ਰਿਹਾ ਹੈ। ਇਥੇ ਚਾਰੇ ਪਾਸੇ ਪਾਣੀ ਹੈ। 6 ਘੰਟੇ ਦੀ ਤੂਫ਼ਾਨ ਦੀ ਤੇਜ਼ ਹਵਾਵਾਂ ਅੰਫਨ ਨੇ ਕੋਲਕਾਤਾ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਾਇਆ। ਹਰ ਜਗ੍ਹਾ ਪਾਣੀ ਭਰਿਆ ਹੋਇਆ ਹੈ। ਰਨਵੇਅ ਅਤੇ ਹੈਂਗਰ ਪਾਣੀ ਵਿਚ ਡੁੱਬੇ ਹੋਏ ਹਨ।
ਹਵਾਈ ਅੱਡੇ ਦੇ ਇਕ ਹਿੱਸੇ ਵਿਚ ਬਹੁਤ ਸਾਰੇ ਇੰਫਾਸਟ੍ਰਕਚਰ ਪਾਣੀ ਵਿਚ ਡੁੱਬੇ ਹੋਏ ਹਨ। ਅੰਫਾਨ ਦਾ ਸਭ ਤੋਂ ਵੱਡਾ ਕਹਿਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਾਨਸ, ਦੱਖਣੀ 24 ਪਰਗਾਨਸ, ਮਿਦਨਾਪੁਰ ਅਤੇ ਕੋਲਕਾਤਾ ਵਿੱਚ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।