ਖ਼ੁਦਾਈ ਦੌਰਾਨ ਮਿਲੇ 401 ਚਾਂਦੀ ਦੇ ਪ੍ਰਾਚੀਨ ਸਿੱਕੇ, ਮੁਗ਼ਲ ਕਾਲ ਦੇ ਦੱਸੇ ਜਾ ਰਹੇ ਸਿੱਕਿਆਂ 'ਤੇ ਲਿਖੀ ਹੋਈ ਹੈ ਅਰਬੀ ਭਾਸ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿੰਡ ਵਾਲਿਆਂ ਨੇ ਪੁਲਿਸ ਨੂੰ ਸੌੰਪੇ ਸਾਰੇ ਸਿੱਕੇ 

Ancient coins found in Uttar Pradesh's Saharanpur


ਸਹਾਰਨਪੁਰ ਜ਼ਿਲੇ ਦੇ ਨਨੌਤਾ ਥਾਣਾ ਖੇਤਰ ਦੇ ਹੁਸੈਨਪੁਰ ਪਿੰਡ 'ਚ ਖ਼ੁਦਾਈ ਦੌਰਾਨ ਮੁਗਲ ਕਾਲ ਦੇ ਸਿੱਕੇ ਮਿਲੇ ਹਨ। ਇਹ ਸਿੱਕੇ ਸੋਨੇ ਅਤੇ ਚਾਂਦੀ ਦੇ ਦੱਸੇ ਗਏ ਹਨ। ਪਿੰਡ ਵਾਸੀਆਂ ਨੇ ਜਦੋਂ ਸਤੀ ਬਣਾਏ ਜਾਣ ਵਾਲੀ ਥਾਂ ਦੇ ਨੇੜੇ ਖ਼ੁਦਾਈ ਦੌਰਾਨ 401 ਪੁਰਾਣੇ ਸਿੱਕੇ ਮਿਲੇ ਤਾਂ ਪੁਲਿਸ ਨੂੰ ਸੂਚਨਾ ਦਿਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸਿੱਕਿਆਂ ਨੂੰ ਅਪਣੇ ਕਬਜ਼ੇ 'ਚ ਲੈ ਲਿਆ ਅਤੇ ਸਬ-ਕਲੈਕਟਰ ਨੂੰ ਸੂਚਨਾ ਦਿਤੀ। 

ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਪਿੰਡ ਹੁਸੈਨਪੁਰ 'ਚ ਭੂਮੀਆ ਖੇੜਾ ਦੀ ਹਦੂਦ 'ਚ ਬਣੀ ਸਤੀ ਥਾਣੇ ਦੀ ਚਾਰਦੀਵਾਰੀ ਦਾ ਕੰਮ ਭੂਮੀਆ ਖੇੜਾ ਸੰਮਤੀ ਵਲੋਂ ਕੀਤਾ ਜਾ ਰਿਹਾ ਹੈ, ਜਿਸ 'ਚ ਪਿਛਲੇ ਤਿੰਨ ਦਿਨਾਂ ਤੋਂ ਚੌਂਕੜੀ ਦੀ ਨੀਂਹ ਪੁੱਟਣ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਜ਼ਮੀਨ ਦੇ ਅੰਦਰੋਂ 401 ਸਿੱਕੇ ਮਿਲੇ ਜਿਸ  'ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ।

ਇਹ ਵੀ ਪੜ੍ਹੋ: ਦਖਣੀ ਅਮਰੀਕੀ ਦੇਸ਼ ਗੁਆਨਾ ਦੇ ਇਕ ਸਕੂਲ ਹੋਸਟਲ 'ਚ ਲੱਗੀ ਅੱਗ

ਸਿੱਕੇ ਮਿਲਣ ਤੋਂ ਬਾਅਦ ਕਮੇਟੀ ਵਲੋਂ ਉਸਾਰੀ ਦਾ ਕੰਮ ਵੀ ਰੋਕ ਦਿਤਾ ਗਿਆ ਹੈ। ਦਸਿਆ ਜਾਂਦਾ ਹੈ ਕਿ ਬਰਾਮਦ ਹੋਏ ਸਿੱਕੇ ਸ਼ਾਇਦ ਮੁਗ਼ਲ ਕਾਲ ਦੇ ਹਨ, ਜਿਨ੍ਹਾਂ ਉਤੇ ਅਰਬੀ ਭਾਸ਼ਾ ਵਿਚ ਲਿਖਾਵਤ ਉਕਰੀ ਹੋਇਆ ਹੈ। ਸਿੱਕੇ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਥਾਣਾ ਸਦਰ ਨੂੰ ਸੂਚਨਾ ਦਿਤੀ।

ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰੇ ਸਿੱਕਿਆਂ ਨੂੰ ਅਪਣੇ ਕਬਜ਼ੇ 'ਚ ਲੈ ਕੇ ਅਗਾਊਂ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਕਤ ਪਿੰਡ ਦੇ ਮੁਖੀ ਪ੍ਰਮੋਦ ਕੁਮਾਰ, ਹੇਮਸਿੰਘ ਸਾਬਕਾ ਮੁਖੀ, ਰੋਹਿਤ ਕੁਮਾਰ ਆਦਿ ਨੇ ਲਿਖਤੀ ਰੂਪ ਵਿੱਚ ਸਿੱਕੇ ਥਾਣਾ ਸਦਰ ਨੂੰ ਸੌਂਪ ਦਿਤੇ।

ਦੂਜੇ ਪਾਸੇ ਥਾਣਾ ਇੰਚਾਰਜ ਇੰਸਪੈਕਟਰ ਚੰਦਰਸੈਨ ਸੈਣੀ ਨੇ ਦਸਿਆ ਕਿ ਥਾਣਾ ਸਤੀ ਹੁਸੈਨਪੁਰ ਤੋਂ ਮੁਗ਼ਲ ਕਾਲ ਦੇ 401 ਚਿੱਟੇ ਧਾਤ ਦੇ ਸਿੱਕੇ ਬਰਾਮਦ ਕੀਤੇ ਗਏ ਹਨ, ਇਸ ਸਬੰਧੀ ਡਿਪਟੀ ਕਲੈਕਟਰ ਰਾਮਪੁਰ ਮਨਿਹਾਰਨ ਨੂੰ ਸੂਚਿਤ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।