ਹੈਕਾਥਾਨ 2018 : ਕੁਲੀਆਂ ਦੀ ਥਾਂ ਹੁਣ ਰੋਬੋਟ ਉਠਾਉਣਗੇ ਲੋਕਾਂ ਦਾ ਸਮਾਨ
ਤੁਸੀਂ ਅਕਸਰ ਰੇਲਵੇ ਸਟੇਸ਼ਨਾਂ 'ਤੇ ਕੁਲੀਆਂ ਨੂੰ ਲੋਕਾਂ ਦੇ ਭਾਰੀ-ਭਾਰੀ ਬੈਗ ਅਤੇ ਹੋਰ ਸਮਾਨ ਉਠਾਉਂਦੇ ਜ਼ਰੂਰ ਦੇਖਿਆ ਹੋਵੇਗਾ...
ਕਾਨਪੁਰ : ਤੁਸੀਂ ਅਕਸਰ ਰੇਲਵੇ ਸਟੇਸ਼ਨਾਂ 'ਤੇ ਕੁਲੀਆਂ ਨੂੰ ਲੋਕਾਂ ਦੇ ਭਾਰੀ-ਭਾਰੀ ਬੈਗ ਅਤੇ ਹੋਰ ਸਮਾਨ ਉਠਾਉਂਦੇ ਜ਼ਰੂਰ ਦੇਖਿਆ ਹੋਵੇਗਾ ਪਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਸੂਟਕੇਸ, ਬ੍ਰੀਫ਼ਕੇਸ ਅਤੇ ਬੈਗ ਲੈ ਕੇ ਚੱਲਣ ਦਾ ਕੰਮ ਰੋਬੋਟ ਕਰੇਗਾ। ਆਈਆਈਟੀ ਦੇ ਵਿਦਿਆਰਥੀਆਂ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ ਜੋ ਕਿਤੇ ਵੀ ਸਮਾਨ ਲਿਜਾਣ ਵਿਚ ਸਮਰੱਥ ਹੋਵੇਗਾ। ਇਹ ਰੋਬੋਟ ਅਪਣੇ ਮਾਲਕ ਨੂੰ ਵੀ ਪਛਾਣਨ ਵਿਚ ਸਮਰੱਥ ਹੋਵੇਗਾ। ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਵੀ ਰੋਬੋਟ ਸਮਾਨ ਦੇ ਮਾਲਕ ਦੀ ਪਛਾਣ ਕਰ ਸਕੇਗਾ।
ਆਈਆਈਟੀ ਵਿਚ ਚਲ ਰਹੇ ਹੈਕਾਥਾਨ-2018 ਮੁਕਾਬਲੇ ਵਿਚ ਵਿਦਿਆਰਥੀਆਂ ਨੇ ਇਕ ਤੋਂ ਵਧ ਕੇ Îਇਕ ਮਾਡਲ ਤਿਆਰ ਕੀਤੇ ਹਨ। ਦੇਸ਼ ਦੀਆਂ ਨਾਮੀ ਕੰਪਨੀਆਂ ਇਨ੍ਹਾਂ ਵਿਦਿਆਰਥੀਆਂ ਨੂੰ ਰੋਬੋਟ ਦੀ ਲਾਗਤ ਘੱਟ ਕਰਨ ਵਿਚ ਮਦਦ ਕਰ ਰਹੀਆਂ ਹਨ। ਵੈਸੇ ਇਸ ਰੋਬੋਟ ਦੀ ਲਾਗਤ ਅਜੇ 40 ਤੋਂ 50 ਹਜ਼ਾਰ ਰੁਪਏ ਪੈ ਰਹੀ ਹੈ ਪਰ ਜਲਦ ਇਸ ਦੀ ਕਾਸਟ ਘੱਟ ਹੋ ਸਕਦੀ ਹੈ। ਵਿਦਿਆਰਥੀਆਂ ਨੇ ਰੋਬੋਟ ਦਾ ਸਫ਼ਲ ਪ੍ਰੀਖਣ ਵੀ ਕੀਤਾ ਹੈ। ਰੋਬੋਟ ਵਿਚ ਕਈ ਅਜਿਹੇ ਉਪਕਰਨ ਲੱਗੇ ਹਨ, ਜਿਸ ਨਾਲ ਇਸ ਨੂੰ ਕਿਤੇ ਵੀ ਲਿਜਾਣ ਵਿਚ ਸੁਵਿਧਾ ਹੁੰਦੀ ਹੈ।
ਇਹ ਪਹਾੜੀ ਇਲਾਕਿਆਂ ਵਿਚ ਵੀ ਚੱਲ ਸਕੇਗੀ। ਖੋਜ ਕਰਤਾ ਵਿਦਿਆਰਥੀਆਂ ਦੇ ਮੁਤਾਬਕ ਪਥਰੀਲੇ ਅਤੇ ਉਭੜ ਖੁੱਭੜ ਵਾਲੇ ਉਚਾਈ ਦੇ ਇਲਾਕਿਆਂ ਵਿਚ ਲੋਕਾਂ ਨੂੰ ਅਪਣੇ ਸਮਾਨ ਲਿਜਾਣ ਵਿਚ ਭਾਰੀ ਦਿੱਕਤ ਹੁੰਦੀ ਹੈ। ਇਹ ਰੋਬੋਟ ਪਹਾੜੀ ਇਲਾਕਿਆਂ ਵਿਚ ਵੀ ਅਪਣੇ ਮਾਲਕ ਦੇ ਨਾਲ ਆਸਾਨੀ ਨਾਲ ਸਮਾਨ ਲੈ ਕੇ ਚੜ੍ਹ ਸਕੇਗਾ। ਰੇਲਵੇ ਪਲੇਟਫ਼ਾਰਮ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਕ ਪਲੇਟਫਾਰਮ 'ਤੇ ਇਹ ਪੌੜੀਆਂ ਦੇ ਸਹਾਰੇ ਚੜ੍ਹਨ ਅਤੇ ਉਤਰਨ ਵਿਚ ਸਮਰੱਥ ਹੈ ਜਾਂ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਵੀ ਇਸ ਨੂੰ ਲਿਜਾਇਆ ਜਾ ਸਕਦਾ ਹੈ।
ਰੋਬੋਟ ਨੂੰ ਚਲਾਉਣ ਵਾਲੇ ਵਿਅਕਤੀ ਦੀ ਪਿੱਠ 'ਤੇ ਇਕ ਸੈਂਸਰ ਲੱਗਿਆ ਹੋਵੇਗਾ, ਉਸੇ ਸੈਂਸਰ ਤੋਂ ਇਸ ਨੂੰ ਕਮਾਂਡ ਮਿਲਦੀ ਰਹੇਗੀ। ਵਿਅਕਤੀ ਜਿੱਧਰ ਘੁੰਮੇਗਾ, ਉਧਰ ਹੀ ਰੋਬੋਟ ਵੀ ਘੁੰਮੇਗਾ। ਇਕ ਟ੍ਰਾਲੀ ਦੇ ਆਕਾਰ ਵਿਚ ਇਸ ਨੂੰ ਤਿਆਰ ਕੀਤਾ ਗਿਆ ਹੈ।ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਿਸ਼ੇ 'ਤੇ ਹੋ ਰਹੀ ਹੈ ਖੋਜ : ਟੀਮ ਲੀਡਰ ਵਿਸ਼ਵਜੀਤ ਗੋਖਲੇ, ਸ੍ਰੀਕਾਂਤ ਸਾਂਗਲਤੁਕਰ, ਜੀਨ ਪਾਲ, ਪ੍ਰਦੀਪ ਚੈਟਰਜੀ ਦਾ ਕਹਿਣਾ ਹੈ ਕਿ ਹੈਕਾਥਨ ਵਿਚ ਵਿਦਿਆਰਥੀਆਂ ਨੇ ਆਮ ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਿਸ਼ਿਆਂ 'ਤੇ ਖੋਜ ਕੀਤੀ ਹੈ।
ਵਿਦਿਆਰਥੀਆਂ ਦੇ ਰਿਸਰਚ 'ਤੇ ਸ਼ੁਕਰਵਾਰ ਨੂੰ ਮਾਹਿਰਾਂ ਦੀ ਟੀਮ ਫ਼ੈਸਲਾ ਲਵੇਗੀ। ਉਨ੍ਹਾਂ ਨੂੰ ਸਨਮਾਨਿਆ ਜਾਵੇਗਾ। ਵਿਸ਼ਵਜੀਤ ਗੋਖ਼ਲੇ ਮੁਤਾਬਕ ਦੇਸ਼ ਭਰ ਦੀ ਆਈਆਈਟੀ ਵਿਚ ਇਹ ਮੁਕਾਬਲੇਬਜ਼ੀ ਚੱਲ ਰਹੀ ਹੈ। ਆਈਆਈਟੀ ਮਦਰਾਸ ਦੇ ਵਿਦਿਆਰਥੀਆਂ ਨੇ ਡ੍ਰੋਨ ਨੂੰ ਏਅਰੋਪਲੇਨ ਵਿਚ ਸੈੱਟ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਏਅਰੋਪਲੇਨ 100 ਕਿਲੋਮੀਟਰ ਤਕ ਰਸਤਾ ਤੈਅ ਕਰ ਸਕਦੀ ਹੈ। ਇਹ ਬਿਲਕੁਲ ਹਵਾਈ ਜਹਾਜ਼ ਵਾਂਗ ਚਲੇਗੀ, ਇਸ ਦੀ ਸਪੀਡ ਵੀ ਜ਼ਿਆਦਾ ਹੋਵੇਗੀ। ਅਜੇ ਤਕ ਤਕ ਜਿਸ ਡ੍ਰੋਨ ਦੀ ਵਰਤੋਂ ਹੋ ਰਹੀ ਹੈ, ਉਸ ਦੀ ਸਪੀਡ ਘੱਟ ਹੈ ਅਤੇ ਉਸ ਦੇ ਕ੍ਰੈਸ਼ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਏਅਰੋਪਲੇਟ ਮਾਡਲ ਦੇ ਡ੍ਰੋਨ ਵਿਚ ਕ੍ਰੈਸ਼ ਹੋਣ ਦੀ ਸੰਭਾਵਨਾ ਬਿਲਕੁਲ ਨਹੀਂ ਹੋਵੇਗੀ। ਟੀਮ ਵਿਚ ਮਦਰਾਸ ਆਈਆਈਟੀ ਦੇ ਏਅਰੋਸਪੇਸ ਵਿਚ ਬੀਟੈਕ ਕਰ ਰਹੇ ਵਿਦਿਆਰਥੀ ਚਿਤਰਾਂਸ਼, ਅਵਿਨਾਸ਼, ਐਸ਼ਵਰੀਆ, ਕ੍ਰਿਸ਼ਨਾ ਅਤੇ ਰਾਹੁਲ ਸ਼ਾਮਲ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਾੜਾਂ, ਨਦੀਆਂ ਅਤੇ ਭੀੜ ਭੜੱਕੇ ਵਾਲੇ ਇਲਾਕਿਆਂ ਲਈ ਇਹ ਬੇਹੱਦ ਕਾਰਗਰ ਹੋਵੇਗਾ। ਦੇਸ਼ ਦੇ ਫ਼ੌਜੀਆਂ ਨੂੰ ਪਹਾੜਾਂ ਦੇ ਬਾਰੇ ਵਿਚ ਇਸ ਡ੍ਰੋਨ ਨਾਲ ਕਾਫ਼ੀ ਜਾਣਕਾਰੀ ਮਿਲ ਸਕਦੀ ਹੈ, ਜਿਸ ਨਾਲ ਉਹ ਅਪਣੀ ਯੋਜਨਾ ਤਿਆਰ ਕਰ ਸਕਦੇ ਹਨ।