ਮੋਦੀ ਦੀ ਹਰਮਨ ਪਿਆਰਤਾ ਕਾਰਨ ਵਧ ਰਹੀਆਂ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ, ਕੇਂਦਰੀ ਮੰਤਰੀ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਊ ਤਸਕਰੀ ਦੇ ਸ਼ੱਕ ਵਿਚ ਅਲਵਰ ਵਿਚ ਬੀਤੇ ਦਿਨ ਇਕ ਵਾਰ ਫਿਰ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਪਹਿਲਾਂ ਵੀ ਦੇਸ਼ ਵਿਚ ਭੀੜ ਵਲੋਂ...

Union Minister Arjun Ram Meghwal

ਨਵੀਂ ਦਿੱਲੀ : ਗਊ ਤਸਕਰੀ ਦੇ ਸ਼ੱਕ ਵਿਚ ਅਲਵਰ ਵਿਚ ਬੀਤੇ ਦਿਨ ਇਕ ਵਾਰ ਫਿਰ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਪਹਿਲਾਂ ਵੀ ਦੇਸ਼ ਵਿਚ ਭੀੜ ਵਲੋਂ ਕੁੱਟਮਾਰ ਕੀਤੇ ਜਾਣ ਦੀਆਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਦੇ ਸਰਕਾਰ ਕੋਲ ਅੰਕੜੇ ਤਕ ਮੌਜੂਦ ਨਹੀਂ ਹਨ। ਵੈਸੇ ਤਾਂ ਸਰਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਹੀ ਲੱਗ ਜਾਂਦਾ ਹੈ ਪਰ ਹੁਣ ਰਹਿੰਦੀ ਖੂੰਹਦੀ ਕਸਰ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੂਰੀ ਕਰ ਦਿਤੀ ਹੈ।