ਮਾਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਗੰਭੀਰ ਨਹੀਂ ਮੋਦੀ ਸਰਕਾਰ, ਸਾਹਮਣੇ ਆਏ ਦਿਲ ਕੰਬਾਊ ਅੰਕੜੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਕਾਫ਼ੀ ਦਿਨਾਂ ਤੋਂ ਦੇਸ਼ ਭਰ ਵਿਚ ਮਾਬ ਲਿੰਚਿੰਗ ਭਾਵ ਭੀੜ ਵਲੋਂ ਕੁੱਟਮਾਰ ਕੀਤੇ ਜਾਣ ਦੇ ਮਾਮਲਿਆਂ ਨੇ ਕਾਫ਼ੀ ਤੂਲ ਫੜਿਆ ਹੋਇਆ ਹੈ,...

Mob Lynching in India

ਚੰਡੀਗੜ੍ਹ (ਸ਼ਾਹ) : ਪਿਛਲੇ ਕਾਫ਼ੀ ਦਿਨਾਂ ਤੋਂ ਦੇਸ਼ ਭਰ ਵਿਚ ਮਾਬ ਲਿੰਚਿੰਗ ਭਾਵ ਭੀੜ ਵਲੋਂ ਕੁੱਟਮਾਰ ਕੀਤੇ ਜਾਣ ਦੇ ਮਾਮਲਿਆਂ ਨੇ ਕਾਫ਼ੀ ਤੂਲ ਫੜਿਆ ਹੋਇਆ ਹੈ, ਜਿਸ ਵਿਚ ਅਨੇਕਾਂ ਲੋਕਾਂ ਦੀ ਜਾਨ ਜਾ ਲਈ ਚੁੱਕੀ ਹੈ। ਭਾਵੇਂ ਕਿ ਇਸ ਸਮੇਂ ਦੇਸ਼ ਵਿਚ ਇਹ ਮੁੱਦਾ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਏਜੰਸੀਆਂ ਕੋਲ ਭੀੜ ਵਲੋਂ ਮਾਰਕੁੱਟ ਕਰਕੇ ਕਿਸੇ ਨੂੰ ਜਾਨੋਂ ਮਾਰ ਦੇਣ (ਮਾਬ ਲਿਚਿੰਗ) ਦੀਆਂ ਘਟਨਾਵਾਂ ਦੇ ਅੰਕੜੇ ਹੀ ਨਹੀਂ ਹਨ।

 

ਸਾਲ 2002 ਵਿਚ ਪਹਿਲਾ ਵੱਡਾ ਮਾਮਲਾ ਸਾਹਮਣੇ ਆਇਆ, ਜਦੋਂ ਹਰਿਆਣਾ ਵਿਚ ਗਊ ਹੱਤਿਆ ਦੀ ਅਫ਼ਵਾਹ ਦੇ ਕਾਰਨ ਭੀੜ ਨੇ ਪੰਜ ਦਲਿਤਾਂ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਇਹੀ ਅਫਵਾਹ ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਅਤੇ ਅਸਾਮ ਦੇ ਕੋਕਰਾਝਾਰ ਵਿਚ ਹਿੰਸਕ ਦੰਗਿਆਂ ਦਾ ਕਾਰਨ ਬਣੀ।  ਇਕ ਜਾਣਕਾਰੀ ਮੁਤਾਬਕ 2010 ਤੋਂ 2017 ਦੇ ਵਿਚਕਾਰ ਦਰਜ ਹੋਏ 63 ਕੇਸਾਂ ਵਿਚੋਂ 97 ਫ਼ੀਸਦੀ ਕੇਸ ਪਿਛਲੇ ਤਿੰਨ ਸਾਲਾਂ ਦੌਰਾਨ ਦਰਜ ਹੋਏ। ਇਨ੍ਹਾਂ 63 ਵਿਚੋਂ 61 ਕੇਸ ਗਊ ਰੱਖਿਆ ਦਲ ਬਣਾਉਣ ਅਤੇ ਗਊ ਮਾਸ 'ਤੇ ਰੋਕ ਲਗਾਉਣ ਤੋਂ ਬਾਅਦ ਦਰਜ ਹੋਏ। 

Related Stories