ਸਕੂਲ ਦੀ ਲਾਪਰਵਾਈ ਕਾਰਨ ਗੰਭੀਰ ਬਿਮਾਰੀ ਦੀ ਸ਼ਿਕਾਰ ਹੋਈ ਵਿਦਿਆਰਥਣ, SC ਵੱਲੋਂ ਮੁਆਵਜ਼ੇ ਦਾ ਆਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਸਾਲ 2006 ਦੀ ਹੈ ਜਦੋਂ ਲੜਕੀ ਨੌਵੀਂ ਜਮਾਤ ਵਿਚ ਪੜ੍ਹ ਰਹੀ ਸੀ। ਸੁਪਰੀਮ ਕੋਰਟ ਨੇ ਪਾਇਆ ਕਿ ਬਿਮਾਰੀ ਕਾਰਨ ਲੜਕੀ ਆਮ ਜ਼ਿੰਦਗੀ ਜਿਊਣ ਤੋਂ ਵਾਂਝੀ ਰਹਿ ਗਈ

Supreme Court

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉੱਤਰ ਭਾਰਤ ਵਿਚ ਸਕੂਲ ਟੂਰ  ਦੌਰਾਨ ਅਧਿਆਪਕਾਂ ਦੀ ਲਾਪਰਵਾਹੀ ਕਾਰਨ ਮੇਨਿੰਗੋ ਇਨਸੇਫਲਾਈਟਿਸ (ਦਿਮਾਗੀ ਬੁਖਾਰ) ਦੀ ਸ਼ਿਕਾਰ ਹੋਈ ਇਕ ਬੰਗਲੁਰੂ ਦੀ ਵਿਦਿਆਰਥਣ ਨੂੰ 88.73 ਲੱਖ ਰੁਪਏ ਮੁਆਵਜ਼ੇ ਦਾ ਆਦੇਸ਼ ਦਿੱਤਾ ਹੈ। ਇਹ ਘਟਨਾ ਸਾਲ 2006 ਦੀ ਹੈ ਜਦੋਂ ਲੜਕੀ ਨੌਵੀਂ ਜਮਾਤ ਵਿਚ ਪੜ੍ਹ ਰਹੀ ਸੀ। ਸੁਪਰੀਮ ਕੋਰਟ ਨੇ ਪਾਇਆ ਕਿ ਬਿਮਾਰੀ ਕਾਰਨ ਲੜਕੀ ਆਮ ਜ਼ਿੰਦਗੀ ਜਿਊਣ ਤੋਂ ਵਾਂਝੀ ਰਹਿ ਗਈ ਸੀ ਅਤੇ ਉਸ ਦੇ ਵਿਆਹ ਦੀਆਂ ਸੰਭਾਵਨਾਵਾਂ ਵੀ ਖਤਮ ਹੋ ਗਈਆਂ ਸਨ।

ਹੋਰ ਪੜ੍ਹੋ: ਕੋਰੋਨਾ ਤੋਂ ਵੀ ਜ਼ਿਆਦਾ ਜਾਨਲੇਵਾ ਵਾਇਰਸ! ਚੀਨ ਵਿਚ ਮੰਕੀ ਬੀ ਵਾਇਰਸ ਦੇ ਪਹਿਲੇ ਮਰੀਜ਼ ਦੀ ਮੌਤ

ਰਾਜ ਖਪਤਕਾਰ ਕਮਿਸ਼ਨ ਨੇ ਸਕੂਲ ਪ੍ਰਬੰਧਨ ਨੂੰ ਵਿਦਿਆਰਥਣ ਨੂੰ 88.73 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਲਈ ਕਿਹਾ ਹੈ। ਪਰ ਸਕੂਲ ਪ੍ਰਬੰਧਨ ਦੀ ਅਪੀਲ 'ਤੇ ਰਾਸ਼ਟਰੀ ਖਪਤਕਾਰ ਕਮਿਸ਼ਨ ਨੇ ਮੁਆਵਜ਼ੇ ਦੀ ਰਕਮ ਨੂੰ ਘਟਾ ਕੇ 50 ਲੱਖ ਰੁਪਏ ਕਰ ਦਿੱਤਾ। ਪੀੜਤ ਧਿਰ ਨੇ ਰਾਸ਼ਟਰੀ ਖਪਤਕਾਰ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ।

ਹੋਰ ਪੜ੍ਹੋ: ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਟਰੱਕ ਡਰਾਈਵਰ ਦੀ ਭੇਦਭਰੀ ਹਾਲਤ 'ਚ ਮੌਤ

ਜਸਟਿਸ ਨਵੀਨ ਸਿਨਹਾ ਅਤੇ ਜਸਟਿਸ ਆਰ ਸੁਭਾਸ਼ ਰੈਡੀ ਦੀ ਬੈਂਚ ਨੇ ਰਾਸ਼ਟਰੀ ਖਪਤਕਾਰਾਂ ਦੇ ਵਿਵਾਦ ਨਿਵਾਰਣ ਕਮਿਸ਼ਨ ਦੇ ਆਦੇਸ਼ ਵਿਰੁੱਧ ਕੁਮ ਅਕਸ਼ਟਾ ਦੁਆਰਾ ਦਾਇਰ ਅਪੀਲ ਨੂੰ ਸਵਿਕਾਰ ਕਰ ਲਿਆ ਅਤੇ ਸਟੇਟ ਖਪਤਕਾਰ ਕਮਿਸ਼ਨ ਦੇ ਫ਼ੈਸਲੇ ਅਨੁਸਾਰ ਤੈਅ ਕੀਤੀ ਗਈ ਮੁਆਵਜ਼ੇ ਦੀ ਰਾਸ਼ੀ (88.73 ਲੱਖ) ਨੂੰ ਬਹਾਲ ਕਰ ਦਿੱਤਾ।

ਸਰਬਉੱਚ ਅਦਾਲਤ ਨੇ ਪਾਇਆ ਕਿ ਰਾਸ਼ਟਰੀ ਕਮਿਸ਼ਨ ਨੇ ਇਹ ਨਹੀਂ ਮੰਨਿਆ ਕਿ ਮੁਆਵਜ਼ੇ ਦੀ ਰਕਮ ਬਹੁਤ ਜ਼ਿਆਦਾ ਸੀ, ਫਿਰ ਵੀ ਉਸ ਨੇ ਮੁਆਵਜ਼ੇ ਦੀ ਰਕਮ ਨੂੰ ਘਟਾ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੌਮੀ ਕਮਿਸ਼ਨ ਵੱਲੋਂ ਬਿਨਾਂ ਤੱਥਾਂ, ਵਿਚਾਰ ਵਟਾਂਦਰੇ ਜਾਂ ਬਹਿਸਾਂ ਤੋਂ ਲਏ ਗਏ ਫੈਸਲੇ ਮਨਮਾਨੀ ਅਤੇ ਅਸੰਤੁਲਿਤ ਹਨ।

ਹੋਰ ਪੜ੍ਹੋ: ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਮਨਜ਼ੂਰੀ

ਸੁਪਰੀਮ ਕੋਰਟ ਨੇ ਪਾਇਆ ਕਿ ਸ਼ਿਕਾਇਤਕਰਤਾ ਉਸ ਸਮੇਂ 14 ਸਾਲਾਂ ਦੀ ਸੀ ਅਤੇ ਉਹ ਬੰਗਲੁਰੂ ਦੀ ਇਕ ਵਿਦਿਅਕ ਸੰਸਥਾ ਵਿਚ ਨੌਵੀਂ ਜਮਾਤ ਵਿਚ ਪੜ੍ਹ ਰਹੀ ਸੀ। ਦਸੰਬਰ 2006 ਵਿਚ ਉਹ ਸਕੂਲ ਦੇ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਉੱਤਰੀ ਭਾਰਤ ਵਿਚ ਕਈ ਥਾਵਾਂ 'ਤੇ ਵਿਦਿਅਕ ਟੂਰ 'ਤੇ ਗਈ। ਇਸ ਦੌਰਾਨ ਉਹ ਇਕ ਵਾਇਰਲ ਬੁਖਾਰ ਨਾਲ ਬਿਮਾਰ ਹੋ ਗਈ, ਜਿਸ ਦੀ ਪਛਾਣ ਮੇਨਿੰਗੋ ਇਨਸੇਫਲਾਈਟਿਸ (ਦਿਮਾਗੀ ਬੁਖਾਰ) ਵਜੋਂ ਹੋਈ।  

ਰੋਜ਼ਾਨਾ ਸਪੋਕਸਮੈਨ: ਜਾਸੂਸੀ ਮਾਮਲੇ ’ਤੇ ਮਮਤਾ ਨੇ ਘੇਰੀ BJP, ‘ਸਰਕਾਰ ‘ਨਿਗਰਾਨੀ ਹੇਠਲਾ ਰਾਸ਼ਟਰ’ ਬਣਾਉਣਾ ਚਾਹੁੰਦੀ ਹੈ’

ਡਾਕਟਰਾਂ ਦਾ ਕਹਿਣ ਸੀ ਕਿ ਜੇਕਰ ਉਸ ਨੂੰ ਸਮੇਂ ਸਿਰ ਧਿਆਨ ਅਤੇ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਤਾਂ ਉਹ ਅਸਾਨੀ ਨਾਲ ਠੀਕ ਹੋ ਸਕਦੀ ਸੀ। ਆਖਰਕਾਰ ਉਸ ਨੂੰ ਏਅਰ ਐਂਬੂਲੈਂਸ ਵਿਚ  ਬੰਗਲੁਰੂ ਲਿਜਾਇਆ ਗਿਆ। ਉਦੋਂ ਤੋਂ ਉਹ ਬੈੱਡ ’ਤੇ ਸੀ, ਉਸ ਦੀ ਯਾਦਦਾਸ਼ਤ ਚਲੀ ਗਈ। ਉਹ ਬੋਲ ਵੀ ਨਹੀਂ ਸਕਦੀ ਅਤੇ ਉਸ ਦੇ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।