ਹਰਸਿਮਰਤ ਵਲੋਂ ਕੇਰਲ ਦੇ ਮੁੱਖ ਮੰਤਰੀ ਨੂੰ ਆਪਣੇ ਮੰਤਰਾਲੇ ਵੱਲੋਂ ਪੂਰੀ ਮਦਦ ਦਾ ਭਰੋਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਬੀ ਬਾਦਲ ਕੇਰਲਾ ਦੇ ਹੜ• ਪੀੜਤਾਂ ਵਾਸਤੇ ਮੱਦਦ ਲਈ ਗੁਜਾਰਿਸ਼ ਕਰਨ ਵਾਸਤੇ ਇੰਡਸਟਰੀ ਦੇ ਆਗੂਆਂ ਨੂੰ ਮਿਲੇ

Harsimrat Kaur Badal

ਨਵੀਂ ਦਿੱਲੀ/22 ਅਗਸਤ: ਕੇਰਲ ਦੇ ਲੋਕਾਂ ਦੀ ਮੱਦਦ ਕਰਨ ਲਈ ਰਣਨੀਤੀ ਉਲੀਕਣ ਵਾਸਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਤੀ ਸ਼ਾਮ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਆਗੂਆਂ ਨੂੰ ਮਿਲੇ। ਇਸ ਮੀਟਿੰਗ ਵਿਚ ਆਈਟੀਸੀ, ਕੋਕਾ ਕੋਲਾ, ਪੈਪਸੀ, ਹਿੰਦੁਸਤਾਨ ਯੂਨੀਲੀਵਰ, ਡਾਬਰ, ਐਮਟੀਆਰ, ਨੈਸਲੇ, ਬ੍ਰਿਟੇਨੀਆ ਅਤੇ  ਮਰੀਕੋ ਆਦਿ ਕੰਪਨੀਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ।

ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਕੇਰਲ ਦੇ ਲੋਕਾਂ ਦੀ ਮੱਦਦ ਕਰਨ ਵਾਸਤੇ ਕੱਲੇ ਕੱਲੇ ਯਤਨ ਕਰਨ ਦੀ ਥਾਂ ਸਾਰੇ ਰਲ ਕੇ ਕੰਮ ਕਰੀਏ। ਉਹਨਾਂ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਲਗਾਤਾਰ ਕੇਰਲ ਸਰਕਾਰ ਅਤੇ ਉੱਥੋਂ ਦੇ ਜ਼ਿਥਲ•ਾ ਅਧਿਕਾਰੀਆਂ ਦੇ ਸੰਪਰਕ ਵਿਚ ਹੈ ਅਤੇ ਉੱਥੋਂ ਦੇ ਲੋਕਾਂ ਦੀਆਂ ਜਰੂਰਤਾਂ ਬਾਰੇ ਲਗਾਤਾਰ ਜਾਣਕਾਰੀ ਲੈ ਰਿਹਾ ਹੈ।

ਬੀਬੀ ਹਰਸਿਮਰਤ ਬਾਦਲ ਨੇ ਕੇਰਲ ਦੇ ਮੁੱਖ ਮੰਤਰੀ ਸ੍ਰੀ ਪਿਨਾਰੀ ਵਿਜੇਯਨ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਬਿਪਤਾ ਦੇ ਮੌਕੇ ਆਪਣੀ ਚਿੰਤਾ ਸਾਂਝੀ ਕਰਦਿਆਂ ਸੂਬਾ ਸਰਕਾਰ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵੱਲੋਂ ਪੂਰੀ ਮੱਦਦ ਕਰਨ ਦਾ ਭਰੋਸਾ ਦਿਵਾਇਆ। ਬੀਬੀ ਬਾਦਲ ਵੱਲੋਂ ਹੜ• ਪੀੜਤ ਸੂਬੇ ਨੂੰ ਤੁਰੰਤ ਲੋੜੀਂਦੀ ਇਮਦਾਦ ਬਾਰੇ ਜਾਣਕਾਰੀ ਮੰਗਣ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਰਾਹਤ ਕੈਂਪਾਂ ਵਿਚ ਰਹਿ ਰਹੇ ਲੱਖਾਂ ਨਿੱਕੇ ਬੱਚਿਆਂ ਲਈ ਬੱਚਿਆਂ ਵਾਲੇ ਭੋਜਨ ਦੀ ਲੋੜ ਹੈ।

ਕੇਂਦਰੀ ਮੰਤਰੀ ਵੱਲੋਂ ਇਸ ਬਾਰੇ ਅੱਗੇ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।ਇਹ ਮੀਟਿੰਗ ਬੀਬੀ ਬਾਦਲ ਵੱਲੋਂ 19 ਅਗਸਤ 2018 ਨੂੰ ਦੇਸ਼ ਦੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਕੇਰਲ ਰਾਹਤ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਕੀਤੀ ਗਈ ਅਪੀਲ ਦਾ ਨਤੀਜਾ ਸੀ। ਸਿੱਟੇ ਵਜੋਂ ਕੰਪਨੀਆਂ ਨੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਵੱਲੋਂ ਕੇਰਲਾ ਦੇ ਪੀੜਤ ਲੋਕਾਂ ਦੀ ਮੱਦਦ ਲਈ ਕੀਤੇ ਜਾ ਰਹੀ ਯਤਨਾਂ ਵਿਚ ਪੂਰਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਹੈ