ਕੇਰਲਾ ਹੜ੍ਹ : ਕੇਂਦਰ ਨੇ ਜਾਰੀ ਕੀਤੀ 600 ਕਰੋੜ ਦੀ ਰਾਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਹੜ੍ਹ ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਹੁਣ ਤਕ 300 ਤੋਂ ਜ਼ਿਆਦਾ ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਚੁੱਕੀ ਹੈ................

Save Kerala Pray For Kerala

ਨਵੀਂ ਦਿੱਲੀ : ਕੇਰਲ ਵਿਚ ਹੜ੍ਹ ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਹੁਣ ਤਕ 300 ਤੋਂ ਜ਼ਿਆਦਾ ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਚੁੱਕੀ ਹੈ, ਜਿਸ ਵਿਚ 8 ਅਗੱਸਤ ਤੋਂ 20 ਅਗੱਸਤ ਦੇ ਵਿਚਕਾਰ ਹੀ 222 ਲੋਕਾਂ ਦੀ ਮੌਤ ਹੋ ਗਈ ਹੈ। 10 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ਵਿਚ ਹਨ। ਕੇਂਦਰ ਨੇ ਕੇਰਲ ਦੀ ਆਫ਼ਤ ਨੂੰ ਗੰਭੀਰ ਪੱਧਰ ਦਾ ਮੰਨਿਆ ਹੈ। ਨਾਲ ਹੀ ਮਦਦ ਦੇ ਲਈ ਭੇਜੇ ਗਏ ਸਮਾਨ ਵਿਚ ਜੀਐਸਟੀ ਅਤੇ ਕਸਟਮ ਡਿਊਟੀ ਨੂੰ ਹਟਾ ਲਿਆ ਗਿਆ ਹੈ। ਉਥੇ ਮੀਂਹ ਰੁਕਣ ਤੋਂ ਬਾਦ ਹੁਣ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਅਤੇ ਪ੍ਰਭਾਵਤ ਇਲਾਕਿਆਂ ਤੋਂ 95 ਫ਼ੀ ਸਦੀ ਲੋਕਾਂ ਨੂੰ ਕੱਢ ਲਿਆ ਗਿਆ ਹੈ।

ਹੁਣ ਜ਼ੋਰ ਰਾਹਤ ਪਹੁੰਚਾਉਣ 'ਤੇ ਲਗਾਇਆ ਜਾ ਰਿਹਾ ਹੈ। ਫ਼ੌਜ, ਐਨਡੀਆਰਐਫ ਦੇ ਲੋਕ ਹੁਣ ਪ੍ਰਭਾਵਤ ਲੋਕਾਂ ਤਕ ਰਾਹਤ ਪਹੁੰਚਾਉਣ ਵਿਚ ਜੁਟੇ ਹਨ। ਕਈ ਸਰਕਾਰ ਅਤੇ ਗ਼ੈਰ ਸਰਕਾਰੀ ਐਨਜੀਓ ਵੀ ਰਾਹਤ ਦੇ ਕੰਮ ਵਿਚ ਲੱਗੇ ਹੋਏ ਹਨ। ਹੜ੍ਹ ਦਾ ਪਾਣੀ ਉਤਰਨ ਦੇ ਨਾਲ ਹੀ ਹੁਣ ਮਹਾਮਾਰੀ ਦਾ ਖ਼ਤਰਾ ਸ਼ੁਰੂ ਹੋ ਗਿਆ ਹੈ। ਕੁੱਝ ਰਾਹਤ ਕੈਂਪਾਂ ਤੋਂ ਲੋਕਾਂ ਦੇ ਬਿਮਾਰ ਹੋਣ ਦੀ ਖ਼ਬਰ ਵੀ ਆ ਰਹੀ ਹੈ। ਕੇਂਦਰ ਵਲੋਂ ਡਾਕਟਰਾਂ ਦੀ ਟੀਮ ਕੇਰਲ ਭੇਜੀ ਗਈ ਹੈ ਅਤੇ ਕਈ ਰਾਜ ਵਿਚ ਅਪਣੇ ਇਥੋਂ ਡਾਕਟਰਾਂ ਦੀ ਟੀਮ ਕੇਰਲ ਭੇਜ ਰਹੇ ਹਨ। ਪੂਰੇ ਰਾਜ ਵਿਚ 3700 ਮੈਡੀਕਲ ਕੈਂਪ ਬਣਾਏ ਗਏ ਹਨ।

ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਰਾਹਤ ਸਮੱਗਰੀ ਅਤੇ ਦਵਾਈਆਂ ਨਾਲ ਲੱਦੇ ਜਹਾਜ਼ ਨੂੰ ਕੇਰਲ ਲਈ ਰਵਾਨਾ ਕੀਤਾ ਗਿਆ। ਇਹ ਰਾਹਤ ਸਮੱਗਰੀ ਅਤੇ ਦਵਾਈਆਂ ਕੇਂਦਰ ਸਰਕਾਰ ਵਲੋਂ ਭੇਜੀਆਂ ਗਈਆਂ ਹਨ। ਪੀਐਮਓ ਖ਼ੁਦ ਰਾਹਤ ਮੁਹਿੰਮ 'ਤੇ ਨਜ਼ਰ ਰੱਖ ਰਿਹਾ ਹੈ। ਦੂਰ ਦੁਰਾਡੇ ਦੇ ਪ੍ਰਭਾਵਤ ਖੇਤਰਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜ਼ਿਆਦਾਤਰ ਇਲਾਕਿਆਂ ਵਿਚ ਜੋ ਮਦਦ ਪਹੁੰਚ ਰਹੀ ਹੈ, ਉਹ ਲੋਕਾਂ ਦੀ ਜ਼ਰੂਰਤ ਦੇ ਮੁਤਾਬਕ ਕਾਫ਼ੀ ਘੱਟ ਪੈ ਰਹੀ ਹੈ।  (ਏਜੰਸੀ)