ਅਸਮ ਪੁਲਿਸ 'ਤੇ ਗੁਆਂਢੀ ਸੂਬੇ ਮਿਜ਼ੋਰਮ ਨੇ ਲਗਾਇਆ ਚੋਰੀ ਦਾ ਇਲਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਿਜ਼ੋਰਮ ਨੇ ਅਸਾਮ ਪੁਲਿਸ ’ਤੇ ਕੋਲਾਸਿਬ ਜ਼ਿਲ੍ਹੇ ਵਿਚ ਨਿਰਮਾਣ ਸਮਗਰੀ "ਚੋਰੀ" ਕਰਨ ਦਾ ਇਲਜ਼ਾਮ ਲਗਾਇਆ ਹੈ।

Assam Police Accused Of Theft By Neighbouring Mizoram

ਗੁਵਾਹਟੀ: ਮਿਜ਼ੋਰਮ ਨੇ ਅਸਾਮ ਪੁਲਿਸ ’ਤੇ ਕੋਲਾਸਿਬ ਜ਼ਿਲ੍ਹੇ ਵਿਚ ਨਿਰਮਾਣ ਸਮਗਰੀ "ਚੋਰੀ" ਕਰਨ ਦਾ ਇਲਜ਼ਾਮ ਲਗਾਇਆ ਹੈ। ਮਿਜ਼ੋਰਮ ਦਾ ਕੋਲਾਸਿਬ ਜ਼ਿਲ੍ਹਾ ਅਤੇ ਅਸਾਮ ਦਾ ਹੈਲਾਕੰਡੀ ਜ਼ਿਲ੍ਹਾ ਦੋਵੇਂ ਸੂਬਿਆਂ ਨੂੰ ਜੋੜਦੇ ਹਨ।  ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਜਦੋਂ ਅਸਾਮ ਪੁਲਿਸ ਦੇ ਕਰਮਚਾਰੀ ਕੋਲਾਸਿਬ ਦੇ ਬੈਰਾਬੀ ਉਪ -ਮੰਡਲ ਵਿਚ ਮਿਜ਼ੋਰਮ ਦੇ ਜ਼ੋਫਾਈ ਖੇਤਰ ਵਿਚ ਦਾਖਲ ਹੋਏ, ਜਿੱਥੇ ਇਕ ਪੁਲ ਬਣਾਇਆ ਜਾ ਰਿਹਾ ਹੈ।

ਹੋਰ ਪੜ੍ਹੋ: Athletics U20 Championships: ਸ਼ੈਲੀ ਸਿੰਘ ਨੇ ਰਚਿਆ ਇਤਿਹਾਸ, ਲੰਬੀ ਛਾਲ ਵਿਚ ਜਿੱਤਿਆ ਸਿਲਵਰ ਮੈਡਲ

ਜ਼ਿਲ੍ਹਾ ਡਿਪਟੀ ਕਮਿਸ਼ਨਰ ਐਚ ਲਾਲਥਲੰਗਲਿਆਨਾ ਨੇ ਉਹਨਾਂ ਦੇ ਹਲਕਾਕੰਡੀ ਦੇ ਹਮਰੁਤਬਾ ਰੋਹਨ ਝਾਅ ਨੂੰ ਸੂਚਿਤ ਕੀਤਾ ਹੈ। ਲਾਲਥਲੰਗਲਿਆਨਾ ਨੇ ਰੋਹਨ ਝਾਅ ਨੂੰ ਲਿਖੀ ਚਿੱਠੀ ਵਿਚ ਕਿਹਾ, ‘ਅਸਮ ਪੁਲਿਸ ਨੇ ਸਾਈਟ ’ਤੇ ਕਾਮਿਆਂ ਲਈ ਸਮੱਸਿਆਵਾਂ ਪੈਦਾ ਕੀਤੀਆਂ ਅਤੇ ਇੱਥੋਂ ਤੱਕ ਕਿ ਲੋਹੇ ਦੇ ਸਰੀਏ ਦੇ ਟੁਕੜਿਆਂ ਸਮੇਤ ਕੁਝ ਨਿਰਮਾਣ ਸਮੱਗਰੀ ਵੀ ਚੋਰੀ ਕੀਤੀ...ਬੈਰਾਬੀ ਪੁਲਿਸ ਸਟੇਸ਼ਨ ਵਿਚ ਉਹਨਾਂ ਖਿਲਾਫ ਨਿਰਮਾਣ ਸਮੱਗਰੀ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ’।

ਹੋਰ ਪੜ੍ਹੋ: ਨਸ਼ੇ ਨੇ ਇਕ ਹੋਰ ਘਰ ਦੇ ਚਿਰਾਗ ਦੀ ਲਈ ਜਾਨ, ਰੱਖੜੀ ਵਾਲੇ ਦਿਨ ਭੈਣ ਤੋਂ ਖੋਹਿਆ ਭਰਾ 

ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਫੋਨ ਜ਼ਰੀਏ ਵੀ ਜਾਣਕਾਰੀ ਦਿੱਤੀ ਹੈ। ਮਿਜ਼ੋਰਮ ਦੇ ਤਿੰਨ ਜ਼ਿਲ੍ਹੇ - ਕੋਲਾਸਿਬ, ਆਈਜ਼ੌਲ ਅਤੇ ਮਮਿਤ - ਬਰਾਕ ਘਾਟੀ ਵਿਚ ਅਸਾਮ ਦੇ ਤਿੰਨ ਜ਼ਿਲ੍ਹਿਆਂ - ਹੈਲਾਕੰਡੀ, ਕਚਾਰ ਅਤੇ ਕਰੀਮਗੰਜ ਦੇ ਨਾਲ 165 ਕਿਲੋਮੀਟਰ ਦੀ ਸੀਮਾ ਸਾਂਝੀ ਕਰਦੇ ਹਨ। ਸਰਹੱਦ 'ਤੇ ਘੱਟੋ -ਘੱਟ ਪੰਜ ਥਾਵਾਂ 'ਤੇ ਵਿਵਾਦ ਹੈ।

ਹੋਰ ਪੜ੍ਹੋ: ਕਿਸਾਨੀ ਅੰਦੋਲਨ ਵਿਚ ਸੰਗਰੂਰ ਜ਼ਿਲ੍ਹੇ ਦਾ ਇਕ ਹੋਰ ਕਿਸਾਨ ਹੋਇਆ ਸ਼ਹੀਦ

ਜੁਲਾਈ ਵਿਚ ਕਚਾਰ ਅਤੇ ਕੋਲਾਸਿਬ ਵਿਚਕਾਰ ਵਿਵਾਦਤ ਖੇਤਰ ਵਿਚ ਅੰਤਰ-ਰਾਜ ਪੁਲਿਸ ਝੜਪ ਵਿਚ ਆਸਾਮ ਦੇ ਛੇ ਕਰਮਚਾਰੀ ਮਾਰੇ ਗਏ ਸਨ ਅਤੇ 60 ਦੇ ਕਰੀਬ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਹੈਲਾਕੰਡੀ-ਕੋਲਸੀਬ ਵਿਚ ਵਿਵਾਦ ਦੇਖਣ ਨੂੰ ਮਿਲਿਆ ਸੀ।