ਪੱਛਮ ਬੰਗਾਲ 'ਚ ਨਿਰਭਿਆ ਵਰਗਾ ਮਾਮਲਾ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਸਖ਼ਤ ਕਾਨੂੰਨ....

Rape Case comes front as Nirbhaya Case

ਜਲਪਾਈਗੁੜੀ (ਪੀਟੀਆਈ): ਦੇਸ਼ ਵਿਚ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਸਖ਼ਤ ਕਾਨੂੰਨ ਤੋਂ ਬਾਅਦ ਵੀ ਹੈਵਾਨਾਂ ਵਿਚ ਕਾਨੂੰਨ ਦਾ ਖੌਫ ਖ਼ਤਮ ਨਹੀਂ ਹੋ ਰਿਹਾ ਹੈ ਜਿਸ ਕਾਰਨ ਆਏ ਦਿਨ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਹਨ।ਅਜਿਹਾ ਹੀ ਘਿਨੌਣਾ ਕਾਰਨਾਮਾ ਪੱਛਮ ਬੰਗਾਲ ਦੇ ਜਲਪਾਈਗੁੜੀ ਵਿਚ ਵਾਪਰਿਆ ਜਿੱਥੇ ਇਕ ਔਰਤ ਨਾਲ ਬਲਾਤਕਾਰ ਕੀਤਾ ਗਿਆ ਤੇ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਿਸ਼ਤਿਆਂ ਨੂੰ ਤਾਰ-ਤਾਰ ਕਰ ਕੇ ਰੱਖ ਦਿੱਤਾ।   

ਜਾਣਕਾਰੀ ਮੁਤਾਬਿਕ ਔਰਤ ਦੇ ਰਿਸ਼ਤੇਦਾਰ ਵੱਲੋਂ ਹੀ ਜ਼ਮੀਨੀ ਵਿਵਾਦ ਦੇ ਚਲਦਿਆਂ ਉਸ ਦਾ ਬਲਾਤਕਾਰ ਕਰਕੇ ਉਸ ਦੇ ਪ੍ਰਾਇਵੇਟ ਪਾਰਟ ਵਿਚ ਲੋਹੇ ਦੀ ਰਾਡ ਪਾ ਦਿੱਤੀ। ਇਸ ਘਿਨੌਣੀ ਵਾਰਦਾਤ ਨੇ 2012 'ਚ ਦਿੱਲੀ ਵਿਚ ਹੋਏ ਨਿਰਭਿਆ ਕਾਂਡ ਨੂੰ ਦਹੁਰਾ ਕੇ ਰੱਖ ਦਿੱਤਾ ਤੇ ਔਰਤ ਨੂੰ ਜਲਪਾਈਗੁੜੀ ਸਦਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਪਗੁੜੀ ਪੁਲਿਸ ਥਾਣਾ ਖੇਤਰ  ਦੇ ਤਹਿਤ ਆਉਣ ਵਾਲੇ ਇਕ ਤਲਾਬ  ਦੇ ਕੋਲ ਔਰਤ ਦੇ ਨਾਲ ਉਸਦੇ ਇਕ ਰਿਸ਼ਤੇਦਾਰ ਵੱਲੋਂ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 

ਪੀੜਤਾ ਦੇ ਅਨੁਸਾਰ ਮੁਲਜ਼ਮ ਨੇ ਜ਼ਮੀਨ ਵਿਵਾਦ ਸੁਲਝਾਣ  ਦੇ ਨਾਮ ਉੱਤੇ ਉਸਨੂੰ ਘਰ ਤੋਂ ਬਾਹਰ ਬੁਲਾਇਆ ਫਿਰ ਉਸਦਾ ਰੇਪ ਕੀਤਾ ਅਤੇ ਪ੍ਰਾਇਵੇਟ ਪਾਰਟ ਵਿਚ ਲੋਹੇ ਦੀ ਰਾਡ ਪਾ ਦਿੱਤੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਆਰੋਪੀ ਦੇ ਨਾਲ ਇਕ ਹੋਰ ਸ਼ਖਸ ਮੌਜੂਦ ਸੀ ਪਰ ਉਸਨੇ ਰੇਪ ਨਹੀਂ ਕੀਤਾ। ਸੂਤਰਾਂ ਮੁਤਾਬਿਕ ਪੁਲਿਸ ਨੇ ਦੱਸਿਆ ਕਿ ਇਕ ਰਿਕਸ਼ਾ ਚਾਲਕ ਨੇ ਪੀੜਿਤਾ ਨੂੰ ਵੇਖਿਆ ਅਤੇ ਘਰ ਪਹੁੰਚਾਇਆ ਤੇ ਘਟਨਾ ਵੇਲੇ ਪੀੜਤਾ ਦਾ ਪਤੀ ਘਰ ਨਹੀਂ ਸੀ। ਦੱਸ ਦਈਏ ਕਿ ਔਰਤ ਦੇ ਨਾਲ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤੇ ਉਸਦੇ ਨਾਲ ਮੌਜੂਦ ਇਕ ਵਿਅਕਤੀ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।