ਸੂਰਤ ਵਿਚ ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕੀਤਾ ਕਤਲ
ਗੁਜਰਾਤ ਦੇ ਸੂਰਤ ਵਿਚ ਲਾਪਤਾ ਤਿੰਨ ਸਾਲਾਂ ਬੱਚੀ ਦੀ ਲਾਸ਼ ਪੁਲਿਸ ਨੇ ਸੋਮਵਾਰ (15 ਅਕਤੂਬਰ, 2018) ਨੂੰ ਸ਼ਹਿਰ ਦੇ ਲਿੰਬਾਇਤ ਇਲਾਕੇ ਵਿਚੋਂ ਬਰਾਮਦ...
ਗੁਜਰਾਤ (ਭਾਸ਼ਾ) : ਗੁਜਰਾਤ ਦੇ ਸੂਰਤ ਵਿਚ ਲਾਪਤਾ ਤਿੰਨ ਸਾਲਾਂ ਬੱਚੀ ਦੀ ਲਾਸ਼ ਪੁਲਿਸ ਨੇ ਸੋਮਵਾਰ (15 ਅਕਤੂਬਰ, 2018) ਨੂੰ ਸ਼ਹਿਰ ਦੇ ਲਿੰਬਾਇਤ ਇਲਾਕੇ ਵਿਚੋਂ ਬਰਾਮਦ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਪੁਲਿਸ ਕਤਲ ਨਾਲ ਜੁੜੇ ਦੋਸ਼ੀਆਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਪੁਲਿਸ ਦੇ ਮੁਤਾਬਕ ਬੱਚੀ ਇਕ ਪਰਵਾਸੀ ਮਜ਼ਦੂਰ ਦੀ ਬੇਟੀ ਹੈ ਅਤੇ ਉਸ ਦੀ ਲਾਸ਼ ਉਸੇ ਇਮਾਰਤ ਵਿਚੋਂ ਮਿਲੀ ਹੈ ਜਿਥੇ ਉਹ ਅਪਣੇ ਪਰਿਵਾਰ ਨਾਲ ਰਹਿੰਦੀ ਸੀ।
ਕੁਝ ਘੰਟੇ ਬਾਅਦ ਦੋਸ਼ੀ ਵੀ ਫਰਾਰ ਹੋ ਗਿਆ। ਇਸ ਉਤੇ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਜਦੋਂ ਦੁਬਾਰਾ ਉਸ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਕਮਰੇ ਵਿਚੋਂ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ। ਉਸ ਦੀ ਲਾਸ਼ ਪਲਾਸਟਿਕ ਦੀ ਬੋਰੀ ਵਿਚ ਸੀ, ਜਿਸ ਦੇ ਉਤੇ ਬਾਲਟੀ ਰੱਖੀ ਹੋਈ ਸੀ। ਲਾਸ਼ ਬਰਾਮਦ ਕਰਨ ਤੋਂ ਬਾਅਦ ਤੁਰੰਤ ਪੋਸਟਮਾਰਟਮ ਲਈ ਭੇਜਿਆ ਗਿਆ, ਜਿਥੇ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਕਿ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ। ਇਸ ਤੋਂ ਇਲਾਵਾ ਰਿਪੋਟ ਅਉਣ ਤੋਂ ਬਾਅਦ ਹੀ ਕਤਲ ਦੀ ਵਜ੍ਹਾ ਦਾ ਪਤਾ ਲੱਗ ਸਕੇਗਾ।