ਪੁਲਿਸ ਵਾਲੇ ਦੇ ਮੋਢੇ 'ਤੇ ਬੈਠਾ ਬਾਂਦਰ, ਫਿਰ ਵੀ ਕੰਮ 'ਚ ਹੈ ਲੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਟਰਨੈੱਟ ਦੀ ਦੁਨੀਆ 'ਚ ਕਈ ਤਰ੍ਹਾਂ ਦੇ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਜਾਂਦੇ ਹਨ, ਜੋ ਸੋਸ਼ਲ ਮੀਡੀਆ 'ਚ ਪਸੰਦ ਅਤੇ

Monkey

ਨਵੀਂ ਦਿੱਲੀ : ਇੰਟਰਨੈੱਟ ਦੀ ਦੁਨੀਆ 'ਚ ਕਈ ਤਰ੍ਹਾਂ ਦੇ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਜਾਂਦੇ ਹਨ, ਜੋ ਸੋਸ਼ਲ ਮੀਡੀਆ 'ਚ ਪਸੰਦ ਅਤੇ ਨਾਪਸੰਦ ਕੀਤੇ ਜਾਂਦੇ ਹਨ। ਟਵਿਟਰ 'ਤੇ ਇਨ੍ਹੀਂ ਦਿਨੀਂ 53 ਮਿੰਟ ਦਾ ਇੱਕ ਕਲਿੱਪ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਬਾਂਦਰ ਇੰਸਪੈਕਟਰ ਦੇ ਸਿਰ 'ਤੇ ਬੈਠਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫ਼ੀ ਸ਼ੇਅਰ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਇਸ ਬਾਂਦਰ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਇਸਦਾ ਇਸ ਕੋਤਵਾਲੀ ਨਾਲ ਕੀ ਰਿਸ਼ਤਾ ਹੈ।

ਦਰਅਸਲ ਬਾਂਦਰ ਦਾ ਨਾਮ ਰਾਜਾ ਹੈ ਅਤੇ ਇਸਦਾ ਪਾਲਣ-ਪੋਸ਼ਣ ਇੱਕ ਪੁਲਿਸ ਵਾਲੇ ਨੇ ਹੀ ਕੀਤਾ ਹੈ। ਜਿਸ ਦੀ ਵਜ੍ਹਾ ਨਾਲ ਇਹ ਅਕਸਰ ਕੋਤਵਾਲੀ ਦੇ ਆਲੇ ਦੁਆਲੇ ਹੀ ਰਹਿੰਦਾ ਹੈ। ਜਾਣਕਾਰੀ ਮੁਤਾਬਕ ਬਾਂਦਰ ਦੀ ਮਾਂ ਦੀ ਮੌਤ ਤੋਂ ਬਾਅਦ ਇਸਦਾ ਪਾਲਣ-ਪੋਸ਼ਣ ਟ੍ਰੈਫਿਕ ਪੁਲਿਸ ਦੇ ਇੱਕ ਸਿਪਾਹੀ ਦਿਨੇਸ਼ ਨੇ ਕੀਤਾ ਪਰ ਪ੍ਰਯਾਗਰਾਜ ਕੁੰਭ ਦੇ ਮੇਲੇ 'ਚ ਦਿਨੇਸ਼ ਦੀ ਡਿਊਟੀ ਲੱਗਣ ਤੋਂ ਬਾਅਦ ਹੀ ਬਾਂਦਰ ਰਾਜਾ ਸ਼ਹਿਰ 'ਚ ਇੱਧਰ - ਉੱਧਰ ਘੁੰਮ ਰਿਹਾ ਹੈ। ਇਨਸਾਨਾਂ ਦੀ ਭੀੜ 'ਚ ਵੀ ਸਧਾਰਨ ਦਿੱਖਣ ਵਾਲਾ ਰਾਜਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਉਹ ਕਦੇ ਕਿਸੇ ਦੇ ਕੰਨ ਤੋਂ ਮੈਲ ਤੇ ਕਦੇ ਕਿਸੇ ਦੇ ਸਿਰ ਚੋਂ ਜੂਆਂ ਕੱਢਦਾ ਰਹਿੰਦਾ ਹੈ।

ਕੁਝ ਅਜਿਹਾ ਹੀ ਹੋਇਆ ਪੀਲੀਭੀਤ ਸਦਰ ਕੋਤਵਾਲੀ ਦਫ਼ਤਰ 'ਚ ਇੰਚਾਰਜ ਆਪਣੇ ਕੰਮ-ਧੰਦੇ 'ਚ ਜੁਟਿਆ ਹੋਇਆ ਸੀ ਉਦੋਂ ਅਚਾਨਕ ਬਾਂਦਰ ਦਫ਼ਤਰ 'ਚ ਦਾਖਲ ਹੋ ਗਿਆ ਪਰ ਸ਼ਹਿਰ ਕੋਤਵਾਲ ਨੂੰ ਇਸਦੀ ਜਰਾ ਤੱਕ ਵੀ ਭਿਣਕ ਨਾ ਲੱਗੀ। ਫਿਰ ਕੀ ਦੇਖਦੇ ਦੇਖਦੇ ਬਾਂਦਰ ਛਲੰਗ ਲਗਾ ਕੇ ਸ਼ਹਿਰ ਕੋਤਵਾਲ ਦੇ ਮੋਢੇ 'ਤੇ ਬੈਠ ਗਿਆ। ਇਹ ਨਜ਼ਾਰਾ ਦੇਖ ਉੱਥੇ ਸਾਰੇ ਲੋਕ ਘਬਰਾ ਗਏ। ਉਦੋਂ ਉੱਥੇ ਮੌਜੂਦ ਦੋ ਸਿਪਾਹੀ ਬਾਂਦਰ ਨੂੰ ਭਜਾਉਣ ਲਈ ਅੱਗੇ ਵਧੇ ਪਰ ਕੋਤਵਾਲ ਸਾਹਿਬ ਨੇ ਉਨ੍ਹਾਂ ਨੂੰ ਰੋਕ ਦਿੱਤਾ। ਕਰੀਬ ਵੀਹ ਮਿੰਟ ਤੱਕ ਬਾਂਦਰ ਸ਼ਹਿਰ ਕੋਤਵਾਲ ਦੇ ਸਿਰ 'ਤੇ ਬੈਠ ਕੇ ਉਂਗਲੀਆਂ ਘੁੰਮਾਉਂਦਾ ਰਿਹਾ, ਫਿਰ ਆਪਣੇ ਆਪ ਹੀ ਚਲਾ ਗਿਆ।

ਕੋਤਵਾਲ ਸ਼੍ਰੀਕਾਂਤ ਨੇ ਦੱਸਿਆ ਕਿ ਨੌਮੀ ਦੇ ਦਿਨ ਉਹ ਮੰਦਰ ਗਏ ਸਨ। ਉਸ ਦਿਨ ਉੱਥੇ ਉਨ੍ਹਾਂ ਨੇ ਬਾਂਦਰਾਂ ਨੂੰ ਕੇਲੇ ਅਤੇ ਛੌਲੇ ਖੁਆਵੇ ਸਨ। ਇਸ ਤੋਂ ਬਾਅਦ ਇੱਕ ਬਾਂਦਰ ਉਨ੍ਹਾਂ ਦੇ ਪਿੱਛੇ -ਪਿੱਛੇ ਕੋਤਵਾਲੀ ਤੱਕ ਪਹੁੰਚ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਬਾਂਦਰ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦਾ ਹੈ ਪਰ ਜੇਕਰ ਇਸਨੂੰ ਭਜਾਓ ਤਾਂ ਉਹ ਤੁਰੰਤ ਸਲਾਮ ਕਰਦਾ ਹੈ। ਹਾਲਾਂਕਿ ਸੋਮਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਣ ਵਿਭਾਗ ਦੀ ਟੀਮ ਉਸਨੂੰ ਫੜ ਕੇ ਜੰਗਲ ਵਿੱਚ ਛੱਡ ਆਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।