'ਸੂਟ ਬੂਟ ਵਾਲੇ ਮਿੱਤਰਾਂ' ਨਾਲ ਮਿਲ ਕੇ ਜਨਤਕ ਅਦਾਰਿਆਂ ਦੀ ਬਾਂਦਰ-ਵੰਡ ਕਰ ਰਹੇ ਹਨ ਮੋਦੀ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਟਵਿਟਰ 'ਤੇ ਕਾਰਟੂਨ ਸ਼ਾਂਝਾ ਕਰਦਿਆਂ ਕਿਹਾ, 'ਨਰੇਂਦਰ ਮੋਦੀ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸੂਟ ਬੂਟ ਵਾਲੇ ਮਿੱਤਰਾਂ ਨਾਲ ਮਿਲ ....

Rahul gandhi

ਨਵੀਂ ਦਿੱਲੀ  : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ 'ਸੂਟ ਬੂਟ ਵਾਲੇ ਮਿੱਤਰਾਂ' ਨਾਲ ਮਿਲ ਕੇ ਦੇਸ਼ ਦੇ ਜਨਤਕ ਅਦਾਰਿਆਂ ਦੀ ਬਾਂਦਰ ਵੰਡ ਕਰ ਰਹੇ ਹਨ। ਉਨ੍ਹਾਂ ਟਵਿਟਰ 'ਤੇ ਕਾਰਟੂਨ ਸ਼ਾਂਝਾ ਕਰਦਿਆਂ ਕਿਹਾ, 'ਨਰੇਂਦਰ ਮੋਦੀ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸੂਟ ਬੂਟ ਵਾਲੇ ਮਿੱਤਰਾਂ ਨਾਲ ਮਿਲ ਕੇ ਬਾਂਦਰ ਵੰਡ ਕਰ ਰਹੇ ਹਨ ਜਿਨ੍ਹਾਂ ਨੂੰ ਦੇਸ਼ ਨੇ ਸਾਲਾਂ ਦੀ ਮਿਹਨਤ ਮਗਰੋਂ ਖੜਾ ਕੀਤਾ ਹੈ।

ਇਹ ਲੱਖਾਂ ਮੁਲਾਜ਼ਮਾਂ ਲਈ ਬੇਯਕੀਨੀ ਅਤੇ ਡਰ ਦਾ ਸਮਾਂ ਹੈ।' ਗਾਧੀ ਨੇ ਕਿਹਾ, 'ਮੈਂ ਇਸ ਲੁੱਟ ਵਿਰੁਧ ਉਨ੍ਹਾਂ ਸਾਰੇ ਮੁਲਾਜ਼ਮਾਂ ਨਾਲ ਖੜਾ ਹਾਂ।' ਉਨ੍ਹਾਂ ਜਿਹੜਾ ਕਾਰੂਟਨ ਸਾਂਝਾ ਕੀਤਾ, ਉਸ ਵਿਚ ਏਅਰ ਇੰਡੀਆ ਅਤੇ ਬੀਪੀਸੀਐਲ ਦਾ ਜ਼ਿਕਰ ਹੈ ਅਤੇ 'ਇਕ ਦਿਨ ਵਿਕ ਜਾਵੇਗਾ ਮਿੱਟੀ ਦੇ ਭਾਅ' ਟੈਗਲਾਈਨ ਲਿਖੀ ਹੈ।