ਜਦੋਂ ਪੁਲਿਸ ਕਰਮਚਾਰੀ ਨੇ ਥਾਣੇ ‘ਚ ਬਾਂਦਰ ਤੋਂ ਕਰਵਾਈ ਸਿਰ ਦੀ ਮਸਾਜ਼, ਵੀਡੀਓ ਵਾਇਰਲ
ਉੱਤਰ ਪ੍ਰਦੇਸ਼ ‘ਚ ਪੁਲਿਸ ਥਾਣੇ ਦੇ ਅੰਦਰ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ...
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ‘ਚ ਪੁਲਿਸ ਥਾਣੇ ਦੇ ਅੰਦਰ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ। ਇੱਕ ਬਾਂਦਰ ਥਾਣੇ ਵਿੱਚ ਪੁਲਿਸ ਕਰਮਚਾਰੀ ਦੀ ਸਿਰ ਦੀ ਮਸਾਜ਼ ਕਰ ਰਿਹਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾਇਆ ਹੋਇਆ ਹੈ। ਵੀਡੀਓ ਨੂੰ ਟਵਿਟਰ ‘ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਏਡੀਐਲ ਸੁਪ੍ਰੀਟੇਂਡੇਂਟ ਰਾਹੁਲ ਸ੍ਰੀ ਵਾਸਤਵ ਨੇ ਸ਼ੇਅਰ ਕੀਤਾ ਹੈ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੁਲਿਸਕਰਮਚਾਰੀ ਕੰਮ ਕਰ ਰਿਹਾ ਹੈ ਅਤੇ ਬਾਂਦਰ ਸਿਰ ਉੱਤੇ ਚੜ੍ਹਕੇ ਸਿਰ ਦੀ ਮਸਾਜ਼ ਕਰ ਰਿਹਾ ਹੈ। ਇਹ ਘਟਨਾ ਪੀਲੀਭੀਤ ਦੇ ਪੁਲਿਸ ਥਾਣੇ ਦੀ ਹੈ। ਬਾਂਦਰ ਅਤੇ ਇੰਸਪੈਕਟਰ ਇੱਕ-ਦੂਜੇ ਨੂੰ ਤੰਗ ਕੀਤੇ ਬਿਨਾਂ ਆਪਣਾ-ਆਪਣਾ ਕੰਮ ਕਰਨ ਵਿੱਚ ਮਸਤ ਦਿਖ ਰਹੇ ਹਨ। ਰਾਹੁਲ ਸ੍ਰੀ ਵਾਸਤਵ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਪੀਲੀਭੀਤ ਦੇ ਇਸ ਇੰਸਪੈਕਟਰ ਸਾਹਿਬ ਦਾ ਤਜ਼ੁਰਬਾ ਇਹ ਦੱਸਦਾ ਹੈ ਕਿ ਜੇਕਰ ਤੁਸੀਂ ਕੰਮ ਕਰਨ ਵਿੱਚ ਨਿਯਮ ਨਹੀਂ ਚਾਹੁੰਦੇ ਤਾਂ ਰੀਠਾ, ਸ਼ਿੱਕਾਕਾਈ ਜਾਂ ਵਧੀਆਂ ਸ਼ੈੰਪੂ ਇਸਤੇਮਾਲ ਕਰੋ।
ਟਵਿਟਰ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਪੁਲਿਸ ਕਰਮਚਾਰੀ ਅਤੇ ਬਾਂਦਰ ਦੀ ਖੂਬ ਤਾਰੀਫ ਕਰ ਰਹੇ ਹਨ। ਲੋਕਾਂ ਨੇ ਇਸ ਪ੍ਰਕਾਰ ਆਪਣੇ ਦਿਲ ਦੀਆਂ ਗੱਲਾਂ ਪੇਸ਼ ਕੀਤੀ ਹਨ। ਇੱਕ ਯੂਜਰ ਨੇ ਲਿਖਿਆ , ਸਰ ਆਪਣਾ ਕੰਮ ਕਰ ਰਹੇ ਹਨ ਅਤੇ ਸਰ ਦੇ ਸਿਰ ਉੱਤੇ ਬਾਂਦਰ ਆਪਣਾ ਕੰਮ ਕਰ ਰਿਹਾ ਹੈ। ਦੋਨੋਂ ਆਪਣੇ-ਆਪਣੇ ਕੰਮ ਵਿੱਚ ਮਗਨ ਹਨ। ਉਥੇ ਹੀ ਹੋਰ ਯੂਜਰ ਨੇ ਲਿਖਿਆ , ਬਹੁਤ ਸੁਕੂਨ ਦੇਣ ਵਾਲਾ ਵੀਡੀਓ ਹੈ।