ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਅਪਣਾਇਆ ਵਖਰਾ ਤਰਿਕਾ
ਦੇਸ਼ 'ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਹੀ ਜਾ ਰਹੀਆਂ ਨੇ ਅਤੇ ਲੁਟੇਰੇ ਹੁਣ ਨਵੇਂ-ਨਵੇਂ ਤਰਿਕੇ ਲੱਭ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗ ਪਏ ...
ਐਸ ਝੱਜਰ (ਭਾਸ਼ਾ): ਦੇਸ਼ 'ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਹੀ ਜਾ ਰਹੀਆਂ ਨੇ ਅਤੇ ਲੁਟੇਰੇ ਹੁਣ ਨਵੇਂ-ਨਵੇਂ ਤਰਿਕੇ ਲੱਭ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗ ਪਏ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਤੋਂ ਜਿੱਥੇ ਲੁਟੇਰਿਆਂ ਨੇ ਸਾਧੂ ਦਾ ਰੂਪ ਧਾਰ ਕੇ ਇਕ ਨੌਜਵਾਨ ਕੋਲੋਂ 40 ਹਜ਼ਾਰ ਰੁਪਏ ਅਤੇ ਸੋਨੇ ਦੀ ਅੰਗੂਠੀ ਲੁੱਟ ਕੇ ਫਰਾਰ ਹੋ ਗਏ।
ਦੱਸ ਦਈਏ ਕਿ ਕਾਰ 'ਚ ਸਾਧੂ ਦਾ ਰੂਪ ਧਾਰ ਕੇ ਆਏ 2 ਲੁਟੇਰਿਆਂ ਨੇ ਬੇਰੀ ਦੇ ਇਕ ਨੌਜਵਾਨ ਤੋਂ ਰਸਤਾ ਪੁਛਣ ਲਈ ਕਾਰ ਰੋਕੀ ਜਿਸ ਤੋਂ ਬਾਅਦ ਲੁਟੇਰਿਆਂ ਨੇ ਨੌਜਾਵਾਨ ਨੂੰ ਬੇਹੋਸ਼ ਕਰ ਉਸ ਕੋਲੋਂ 40 ਹਜ਼ਾਰ ਰੁਪਏ ਅਤੇ ਉਸ ਦੀ ਉਂਗਲੀ 'ਚੋਂ ਸੋਨੇ ਦੀ ਅੰਗੂਠੀ ਲੁੱਟ ਕੇ ਫਰਾਰ ਹੋ ਗਏ। ਦੂਜੇ ਪਾਸੇ ਪੀੜਤ ਨੌਜਵਾਨ ਦੇ ਹੋਸ਼ ਵਿਚ ਆਉਣ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿਤੀ।
ਜਾਣਕਾਰੀ ਮੁਤਾਬਕ ਬੇਰੀ ਨਿਵਾਸੀ ਨੌਜਵਾਨ ਸੰਜੈ ਮੰਗਲਵਾਰ ਨੂੰ ਪਿੰਡ ਪਹਾੜੀਪੁਰ ਤੋਂ ਬੇਰੀ ਆ ਰਿਹਾ ਸੀ। ਮਾਂਗਵਾਸ ਪਿੰਡ ਵਿਚ ਡ੍ਰੇਨ ਨੰਬਰ 8 ਦੇ ਕੋਲ ਚਿੱਟੇ ਰੰਗ ਦੀ ਗੱਡੀ ਵਿਚ ਸਵਾਰ ਸਾਧੂ ਦੇ ਰੂਪ ਵਿਚ 2 ਨੌਜਵਾਨ ਨੇ ਉਸ ਨੂੰ ਰੋਕ ਕੇ ਕਪੂਰੀ ਦੀ ਪਹਾੜੀ ਦਾਦਰੀ ਦਾ ਰਸਤਾ ਪੁੱਛਿਆ। ਉਦੋਂ ਸਾਧੂਆਂ ਨੇ ਕੁੱਝ ਅਜਿਹਾ ਕੀਤਾ ਕਿ ਨੌਜਵਾਨ ਬੇਹੋਸ਼ ਹੋ ਗਿਆ।
ਪੀੜਤ ਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਸਾਧੂ ਮੌਕੇ ਤੋਂ ਫਰਾਰ ਸਨ। ਉਸ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿਤੀ ਨਾਲ ਹੀ ਉਸ ਨੇ ਕਿਹਾ ਕਿ ਘਟਨਾ ਦੇ ਸਮੇਂ ਨੇੜੇ-ਤੇੜੇ ਦੇ ਖੇਤਾਂ ਵਿਚ ਕੁੱਝ ਕਿਸਾਨ ਕੰਮ ਕਰ ਰਹੇ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।