ਗਨ ਪੁਆਇੰਟ ਤੇ ਲੁੱਟੀ ਇਨੋਵਾ, ਹਾਈ ਅਲਰਟ ‘ਤੇ ਰਣਜੀਤ ਸਾਗਰ ਡੈਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪਠਾਨਕੋਟ ਵਿਚ ਇਨੋਵਾ ਗੱਡੀ ਲੁੱਟਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ...

Ranjit Sagar Dam on High Alert...

ਪਠਾਨਕੋਟ (ਪੀਟੀਆਈ) : ਪੰਜਾਬ ਦੇ ਪਠਾਨਕੋਟ ਵਿਚ ਇਨੋਵਾ ਗੱਡੀ ਲੁੱਟਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਰਣਜੀਤ ਸਾਗਰ ਡੈਮ ਪ੍ਰਯੋਜਨਾ ਦੀ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ। ਬੰਨ੍ਹ ਦੇ ਹਰ ਇਕ ਹਿੱਸੇ ‘ਤੇ ਵਿਸ਼ੇਸ਼ ਕਰੜਾ ਸੁਰੱਖਿਆ ਕਵਚ ਤਿਆਰ ਕੀਤਾ ਗਿਆ ਹੈ। ਉਥੇ ਹੀ ਤੁਰਤ ਰਿਐਕਸ਼ਨ ਟੀਮ ਦੀਆਂ ਦੋ ਵਿਸ਼ੇਸ਼ ਟੀਮਾਂ ਵੀ ਤੈਨਾਤ ਕਰ ਦਿਤੀ ਗਈਆਂ ਹਨ। ਇਹ ਸਾਰੇ ਆਧੁਨਿਕ ਹਥਿਆਰਾਂ ਨਾਲ ਲੈਸ ਹਨ।

ਐਕਸਈਐਨ ਨਿਰੇਸ਼ ਮਹਾਜਨ ਨੇ ਦੱਸਿਆ ਕਿ ਮਾਧੋਪੁਰ ਵਿਚ ਜਿਥੋਂ ਗੱਡੀ ਖੋਹੀ ਗਈ ਸੀ ਉਹ ਏਰੀਆ ਡੈਮ ਤੋਂ ਕੁਝ ਦੂਰੀ ‘ਤੇ ਹੈ। ਸਾਵਧਾਨੀ ਦੇ ਤੌਰ ‘ਤੇ ਹੀ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਹੈ। ਸੁਧੀਰ ਗੁਪਤਾ ਨੇ ਦੱਸਿਆ ਕਿ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਨੂੰ ਯਾਤਰੀਆਂ ਲਈ ਅਗਲੇ ਹੁਕਮ ਤੱਕ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਿਊਟੀ ‘ਤੇ ਆਉਣ-ਜਾਣ ਵਾਲੇ ਕਰਮਚਾਰੀਆਂ ਨੂੰ ਵੀ ਪੂਰੀ ਚੈਕਿੰਗ ਤੋਂ ਬਾਅਦ ਪਹਿਚਾਣ ਪੱਤਰ ਵਿਖਾਉਣ ਤੋਂ ਬਾਅਦ ਅੰਦਰ ਜਾਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਇਕ ਪੁਲਿਸ ਕਿਊਆਰਟੀ ਗੱਡੀ ਅਤੇ ਇਕ ਗੱਡੀ ਆਧੁਨਿਕ ਹਥਿਆਰਾਂ ਨਾਲ ਲੈਸ 24 ਘੰਟੇ ਗਸ਼ਤ ਲਗਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਲਗਾਤਾਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ। ਇਸ ਮੌਕੇ ‘ਤੇ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਦੇ ਮੁੱਖ ਸੁਰੱਖਿਆ ਅਧਿਕਾਰੀ ਕਰਨਲ ਬੀਐਸ ਰਿਆੜ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਹਰ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਜਵਾਨ ਹਰ ਹਾਲਤ ‘ਚ ਨਿਬੜਨ ਲਈ ਵੀ ਤਿਆਰ ਹਾਂ।